post

Jasbeer Singh

(Chief Editor)

crime

ਥਾਣਾ ਕੋਤਵਾਲੀ ਨਾਭਾ ਕੀਤਾ ਇਕ ਵਿਰੁੱਧ ਸਰੀਰਕ ਸਬੰਧ ਬਣਾਉਣ ਤੇ ਕੇਸ ਦਰਜ

post-img

ਥਾਣਾ ਕੋਤਵਾਲੀ ਨਾਭਾ ਕੀਤਾ ਇਕ ਵਿਰੁੱਧ ਸਰੀਰਕ ਸਬੰਧ ਬਣਾਉਣ ਤੇ ਕੇਸ ਦਰਜ ਨਾਭਾ, 7 ਜੂਨ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਧਾਰਾ 64 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਨੀ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਬੋਪਰ ਥਾਣਾ ਚੀਕਾ ਜਿਲਾ ਕੈਥਲ ਹਰਿਆਣਾ ਹੈ। ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦੀ ਲੜਕੀ ਜਿਸਦੀ ਉਮਰ 22 ਸਾਲ ਦੇਕਰੀਬ ਹੈ ਕਰੀਬ ਇਕ ਸਾਲ ਤੋ ਉਸ ਦੇ ਜੇਠ ਦੇ ਘਰ ਰਹਿ ਰਹੀ ਸੀ ਤੇ 4 ਜੂਨ 2025 ਨੂੰ ਪੇਟ ਵਿੱਚ ਦਰਦ ਹੋਣ ਕਾਰਨ ਜਦੋਂ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਤਾਂ ਡਾਕਟਰੀ ਜਾਂਚ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਉਹ ਪ੍ਰੈਗਨੈਂਟ ਹੈ ਅਤੇ ਲੜਕੀ ਨੇ ਦੱਸਿਆ ਕਿ ਸੰਨੀ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾ ਲਏ ਅਤੇ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਵੀ ਸਰੀਰਕ ਸਬੰਧ ਬਣਾਉਦਾ ਰਿਹਾ ਤੇ ਹੁਣ ਵਿਆਹ ਕਰਾਉਣ ਤੋ ਮਨ੍ਹਾਂ ਕਰ ਰਿਹਾ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ 4 ਜੂਨ 2025 ਦੀ ਰਾਤ ਨੂੰ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ, ਜੋ ਪੀੜਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਈ. ਸੀ. ਯੂ. ਵਿੱਚ ਬੇਹੋਸ਼ ਹਾਲਤ ਵਿੱਚ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post