
ਥਾਣਾ ਕੋਤਵਾਲੀ ਕੀਤਾ ਤਿੰਨ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
- by Jasbeer Singh
- June 6, 2025

ਥਾਣਾ ਕੋਤਵਾਲੀ ਕੀਤਾ ਤਿੰਨ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਪਟਿਆਲਾ, 6 ਜੂਨ : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ 307 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸ਼ਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਕਾਨ ਨੰ. 1568/3 ਨੇੜੇ ਕੰਬੋਜ ਧਰਮਸ਼ਾਲਾ ਰਾਘੋਮਾਜਰਾ ਪਟਿ, ਮਨੀਸ਼ ਪੁੱਤਰ ਬਸੰਤੇ ਵਾਸੀ ਮਕਾਨ ਨੰ. 43 ਗਲੀ ਨੰ. 02 ਗੁਰੂ ਤੇਗ ਬਹਾਦਰ ਕਲੋਨੀ ਪਟਿ, ਮੁਕੇਸ਼ ਰਾਜਪੂਤ ਪੁੱਤਰ ਵਿਜੇ ਬਹਾਦਰ ਵਾਸੀ ਕਿਰਾਏਦਾਰ ਗਿਆਨ ਕਲੋਨੀ ਗਲੀ ਨੰ. 02 ਨੇੜੇ ਪਾਣੀ ਵਾਲੀ ਟੈਂਕੀ ਸੂਲਰ ਰੋਡ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਇੰਸਪੈਕਟਰ ਜਸਪ੍ਰੀਤ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਮਹਿੰਦਰਾ ਕਲੋਨੀ ਪਟਿਆਲਾ ਮੌਜੂਦ ਸਨ ਤਾਂ ਉਪਰੋਕਤ ਵਿਅਕਤੀ ਕਾਰ ਵਿਚ ਸਵਾਰ ਹੋ ਕੇ ਆਏ ਅਤੇ ਪੁਲਸ ਪਾਰਟੀ ਨੂੰ ਦੇਖ ਕੇ ਕਾਰ ਮੁਸਲਮਾਨ ਦੀ ਕਬਰਸਤਾਨ ਛੋਟੀ ਨਦੀ ਪੁਲ ਕੋਲ ਮੋੜ ਲਈ, ਜਿਸਤੇ ਪੁਲਿਸ ਪਾਰਟੀ ਵੱਲੋ ਪਿੱਛਾ ਕਰਦੇ ਸਮੇਂ ਕਾਰ ਚਾਲਕ ਨੇ ਆਪਣੇ ਹੱਥ ਵਿੱਚ ਫੜ੍ਹਿਆ ਲਿਫਾਫਾ ਜ਼ਮੀਨ ਤੇ ਸੁੱਟ ਦਿੱਤਾ, ਜਿਸ ਤੇ ਜਦੋਂ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰਕੇ ਸੁੱਟੇ ਹੋਏ ਲਿਫਾਫੇ ਨੂੰ ਚੈਕ ਕੀਤਾ ਗਿਆ ਤਾਂ 307 ਗ੍ਰਾਮ ਨਸ਼ੀਲਾ ਪਾਊਡਰ ਅਤੇ ਕਾਰ ਵਿੱਚੋ 1ਲੱਖ 50 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।