
ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਲੜਕੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਕੇਸ
- by Jasbeer Singh
- May 20, 2025

ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਲੜਕੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ ਨਾਭਾ, 20 ਮਈ (ਬਲਵੰਤ ਹਿਆਣਾ) : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 127 (6) ਬੀ. ਐਨ . ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੀ ਲੜਕੀ ਜਿਸਦੀ ਉਮਰ 14 ਸਾਲ ਹੈਆਪਣੀ ਨੰਨਦ ਨਗਮਾ ਬੇਗਮ ਪਤਨੀ ਡਿੰਪੀ ਖਾਨ ਵਾਸੀ ਗਲੀ ਨੰ. 4 ਹਰੀਦਾਸ ਕਲੋਨੀ ਨਾਭਾ ਕੋਲ ਗਈ ਸੀ ਤੇ 16 ਮਈ 2025 ਨੂੰ 11 ਵਜੇ ਉਸ ਦੀ ਨੰਨਦ ਨਗਮਾ ਬੇਗਮ ਅਤੇ ਉਸਦਾ ਪਤੀ ਘਰ ਵਿੱਚ ਹੀ ਹਾਜਰ ਸੀ ਅਤੇ ਉਹ (ਸਿ਼ਕਾਇਤਕਰਤਾ) ਕਿਸੇ ਕੰਮ ਸਬੰਧੀ ਬਾਹਰ ਚਲੀ ਗਈ ਤੇ ਜਦੋਂ ਵਾਪਸ ਘਰ ਆਈ ਤਾਂ ਦੇਖਿਆ ਕਿ ਉਸਦੀ ਲੜਕੀ ਘਰ ਨਹੀ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਲੜਕੀ ਜੋ ਬਿਨ੍ਹਾ ਦੱਸੇ ਘਰੋਂ ਚਲੀ ਗਈ ਸੀ ਪਰ ਘਰ ਵਾਪਸ ਨਹੀ ਆਈ, ਜਿਸ ਤੇ ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਵਿਅਕਤੀਆਂ ਨੇ ਉਸਦੀ ਲੜਕੀ ਨੂੰ ਗੈਰ ਕਾਨੂੰਨੀ ਤੌਰ ਤੇ ਆਪਣੀ ਹਿਰਾਸਤ ਵਿੱਚ ਛੁਪਾ ਕੇ ਰੱਖ ਲਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।