

ਥਾਣਾ ਸਦਰ ਸਮਾਣਾ ਨੇ ਕੀਤਾ ਕਾਰ ਦੇ ਚਾਲਕ ਵਿਰੁੱਧ ਕੇਸ ਦਰਜ ਸਮਾਣਾ, 26 ਜੁਲਾਈ () : ਥਾਣਾ ਸਦਰ ਸਮਾਣਾ ਪੁਲਸ ਨੇ ਸਿ਼ਕਾਇਤਕਰਤਾ ਰਿਤੇਸ਼ ਗੁਪਤਾ ਪੁੱਤਰ ਰਾਜਾ ਰਾਮ ਵਾਸੀ ਬਾਬਾ ਦੀਪ ਸਿੰਘ ਨਗਰ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਕਾਰ ਦੇ ਡਰਾਈਵਰ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਾਤੜਾਂ ਵਿਰੁੱਧ ਧਾਰਾ 281, 125 ਏ, 125 ਬੀ, 106 (1), 324 (4), 325 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਸਿ਼ਕਾਇਤਕਰਤਾ ਰਿਤੇਸ਼ ਗੁਪਤਾ ਨੇ ਦੱਸਿਆ ਕਿ 24 ਜੁਲਾਈ ਨੂੰ ਉਸਦੇ ਚਾਚੇ ਦਾ ਲੜਕਾ ਰੋਬਿਨ ਗਰਗ, ਚਾਚੀ ਸੰਤੋਸ਼ ਰਾਣੀ ਅਤੇ ਗੁਆਂਢਣ ਕਾਂਤਾ ਦੇਵੀ ਜੋ ਕਾਰ ਵਿਚ ਸਵਾਰ ਹੋ ਕੇ ਪਿੰਡ ਮਵੀਕਲਾਂ ਦੇ ਕੋਲ ਜਾ ਰਹੇ ਸਨ ਅਤੇ ਪਿੱਛੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਅਣਪਛਾਤੇ ਵਿਅਕਤੀ ਆ ਰਹੇ ਸਨ ਤਾਂ ਕਾਰ ਡਰਾਈਵਰ ਸਤਨਾਮ ਸਿੰਘ ਨੇ ਆਪਣੀ ਗੱਡੀ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਕਾਰ ਅਤੇ ਮੋਟਰਸਾਈਕਲ ਵਿਚ ਮਾਰੀ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਰੋਬਿਨ ਗਰਗ ਦੀ ਮੌਤ ਹੋ ਗਈ ਅਤੇ ਬਾਕੀਆਂ ਦੇ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.