ਸ਼ਿਵਸੇਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੇਨਾ ਨੇ ਅਪਣੇ ਪੰਜ ਉਮੀਦਵਾਰਾਂ ਦਾ ਕੀਤਾ ਐਲਾਨ
- by Jasbeer Singh
- April 13, 2024
ਪਟਿਆਲਾ, 13 ਅਪ੍ਰੈਲ (ਜਸਬੀਰ) : ਆਉਣ ਵਾਲੀਆਂ ਲੋਕਸਭਾ ਚੋਣਾਂ ਲਈ ਸ਼ਿਵਸੇਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੇਨਾ ਨੇ ਅਪਣੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਦੋਵੇਂ ਗੁਟ ਆਪਸ ਵਿਚ ਮਿਲ ਕੇ ਲੋਕਸਭਾ ਚੋਣਾਂ ਵਿਚ ਲੜ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਮੁਖੀ ਪਵਨ ਗੁਪਤਾ ਨੇ ਦੱਸਿਆ ਕਿ ਕਿਰਨ ਜੈਨ ਨੂੰ ਅਨੰਦਪੁਰ ਸਾਹਿਬ, �ਿਸ਼ਨ ਕੁਮਾਰ ਗਾਬਾ ਪਟਿਆਲਾ ਲੋਕਸਭਾ ਸੀਟ, ਗੌਤਮ ਘੋਸ਼ ਪੱਛਮ ਬੰਗਾਲ, ਮੋਂਟੂ ਦਿਭਾਰ ਪੱਛਮੀ ਬੰਗਾਲ ਲੋਕਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰੇ ਜਾ ਰਹੇ ਹਨ। ਪਵਨ ਗੁਪਤਾ ਨੇ ਦੱਸਿਆ ਕਿ ਲੋਕਸਭਾ ਚੋਣਾਂ ਵਿਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਵੱਡੀ ਗਿਣਤੀ ਵਿਚ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਦੱਸਿਆ ਕਿ ਹੋਰ ਸੂਬਿਆਂ ਲਈ ਸੰਭਾਵਿਤ ਉਮੀਦਵਾਰਾਂ ਦੇ ਨਾਂ ’ਤੇ ਵੀ ਚਰਚਾ ਪਾਰਟੀ ਵੱਲੋਂ ਕੀਤੀ ਜਾ ਰਹੀਆਂ ਹਨ ਅਤੇ ਛੇਤੀ ਹੀ ਸਾਰੇ ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਜਾਣਗੇ। ਸ਼ਿਵ ਸੇਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੇਨਾ ਵੱਲੋਂ ਜੰਮੂ ਰਿਆਸੀ ਲੋਕਸਭਾ ਸੀਟ ’ਤੇ ਸ੍ਰੀ ਗਣੇਸ਼ ਚੌਧਰੀ ਚੋਣ ਲੜ ਰਹੇ ਹਨ।

