July 6, 2024 00:44:20
post

Jasbeer Singh

(Chief Editor)

Patiala News

ਕਿਸਾਨਾਂ ਨੂੰ ਕਣਕ ਦੀ ਵੇਚਣ ’ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਵਿਧਾਇਕ ਹਰਮੀਤ ਪਠਾਣਮਾਜਰਾ

post-img

ਪਟਿਆਲਾ, 16 ਅਪ੍ਰੈਲ (ਜਸਬੀਰ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਸਨੌਰੀ ਮੰਡੀ ਵਿਖੇ ਪਹੁੰਚ ਕੇ ਕਣਕ ਦੀ ਖਰੀਦ ਕਰਵਾਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆੜ੍ਹਤੀ ਐਸੋਸੀਏਸ਼ਨ ਸਨੌਰੀ ਮੰਡੀ ਦੇ ਪ੍ਰਧਾਨ ਅਤੇ ਜ਼ਿਲਾ ਚੇਅਰਮੈਨ ਪਵਨ ਸਿੰਗਲਾ ਤੇ ਬਾਕੀ ਅਹੁਦੇਦਾਰਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਬੋਰਡ ਵਲੋਂ ਹਲਕਾ ਸਨੌਰ ਦੀਆਂ ਸਮੁੱਚੀਆਂ ਮੰਡੀਆਂ ਵਿਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਾਰਦਾਨੇ ਤੋਂ ਲੈ ਕੇ ਹੋਰ ਸਾਰੇ ਪ੍ਰਬੰਧ ਖਰੀਦ ਏਜੰਸੀਆਂ ਵਲੋਂ ਕਰ ਦਿੱਤੇ ਗਏ ਹਨ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਹੁਣ ਤੱਕ ਕੁੱਲ 4 ਸੀਜ਼ਨ ਜਿਨ੍ਹਾਂ ਵਿਚ ਦੋ ਕਣਕ ਅਤੇ ਦੋ ਝੋਨੇ ਦੇ ਲੰਘੇ ਹਨ, ਇਹ ਹੁਣ ਤੱਕ ਦਾ ਰਿਕਾਰਡ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਨਾ ਤਾਂ ਕਦੇ ਕਿਸਾਨਾਂ ਨੂੰ ਫਸਲਾਂ ਵੇਚਣ ਵਿਚ ਕੋਈ ਦਿੱਕਤ ਆਈ ਅਤੇ ਨਾ ਹੀ ਪੇਮੈਂਟ ਵਿਚ ਕੋਈ ਦਿੱਕਤ ਆਈ। ਪਹਿਲੀ ਆਮ ਆਦਮੀ ਪਾਰਟੀ ਦੀ ਅਜਿਹੀ ਸਰਕਾਰ ਹੈ, ਜਿਸ ਨੇ 48 ਘੰਟੇ ਵਿਚ ਪੇਮੈਂਟ ਦਾ ਵਾਧਾ ਪੂਰਾ ਕੀਤਾ ਅਤੇ ਹੁਣ ਤੱਕ ਕਿਸੇ ਵੀ ਕਿਸਾਨ ਨੇ ਇਹ ਸ਼ਿਕਾਇਤ ਨਹੀਂ ਕੀਤੀ ਕਿ ਉਨ੍ਹਾਂ ਨੂੰ ਪੇਮੈਂਟ ਲਈ ਖੱਜਲ ਖੁਆਰ ਹੋਣਾ ਪਿਆ। ਕਣਕ ਦੇ ਖਰੀਦ ਸੀਜ਼ਨ ਵਿਚ ਆਮ ਤੌਰ ’ਤੇ ਲਿਫਟਿੰਗ ਦਾ ਬਹੁਤ ਵੱਡਾ ਮੁੱਦਾ ਰਹਿੰਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਚੱਜੇ ਪ੍ਰਬੰਧ ਕਰਕੇ ਉਸ ਨੂੰ ਵੀ ਹੱਲ ਕਰ ਦਿੱਤਾ। ਆੜ੍ਹਤੀ ਐਸੋਸੀਏਸ਼ਨ ਸਨੌਰੀ ਮੰਡੀ ਦੇ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਪਵਨ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਹਮੇਸ਼ਾ ਹੀ ਕਣਕ ਦੀ ਖਰੀਦ ਨੂੰ ਬੜੇ ਗੰਭੀਰਤਾ ਨਾਲ ਲਿਆ ਜਾਂਦਾ ਹੈ, ਜਿਸ ਕਾਰਨ ਖਰੀਦ ਵਿਚ ਕਦੇ ਕੋਈ ਦਿੱਕਤ ਨਹੀਂ ਆਉਂਦੀ। ਵਿਸ਼ੇਸ਼ ਤੌਰ ’ਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਹਮੇਸ਼ਾ ਹੀ ਅਫਸਰਾਂ ਨਾਲ ਰਾਬਤਾ ਕਾਇਮ ਕਰਕੇ ਇਕ ਤਾਲਮੇਲ ਬਣਾਇਆ ਜਾਂਦਾ ਹੈ, ਜਿਸ ਕਾਰਨ ਫਸਲਾਂ ਵੇਚਣ ਦਾ ਕੰਮ ਸੁਚੱਜੇ ਢੰਗ ਨਾਲ ਚੱਲਦਾ ਹੈ। ਇਸ ਮੌਕੇ ਪ੍ਰਦੀਪ ਸਿੰਗਲਾ, ਪਿੰਕੀ, ਸ਼ਗੁਨ ਸਿੰਗਲਾ, ਸੁਮਿਤ ਸਿੰਗਲਾ, ਅਰਮਾਨ, ਵਿਜੇ ਮਾਰਕੀਟ ਕਮੇਟੀ, ਕੁਲਵਿੰਦਰ ਸਿੰਘ ਪਨਗੇ੍ਰਨ, ਸੰਦੀਪ ਸ਼ਰਮਾ ਵੇਅਰਹਾਊਸ, ਭੁਪਿੰਦਰ ਵੇਅਰ ਹਾਊਸ, ਜਗਦੀਸ਼ ਕੁਮਾਰ, ਅਨਿਲ ਕੁਮਾਰ, ਸਤੀਸ਼ ਕੁਮਾਰ, ਅਸ਼ੋਕ ਕੁਮਾਰ, ਦਵਿੰਦਰ ਕੁਮਾਰ, ਰਾਜੀਵ ਗੋਇਲ, ਨਰੇਸ਼, ਮਦਨ ਗੋਇਲ, ਮੋਨੂੰ, ਬਿੱਟੂ, ਗੁਰਚਰਨ ਸਿੰਘ, ਲਾਡੀ ਕੁੱਲੇਮਾਜਰਾ ਆਦਿ ਹਾਜ਼ਰ ਸਨ।   

Related Post