July 6, 2024 00:59:39
post

Jasbeer Singh

(Chief Editor)

Patiala News

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸਲਿਆ ਦੀ ਇਤਿਹਾਸਕ ਯਾਦਗਾਰ

post-img

ਪਟਿਆਲਾ, 17 ਅਪ੍ਰੈਲ (ਜਸਬੀਰ)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਭਗਵਾਨ ਸ੍ਰੀ ਰਾਮ ਜੀ ਦੇ ਨਾਨਕਾ ਅਸਥਾਨ ਘੜਾਮ ਜਿਲ੍ਹਾ ਪਟਿਆਲਾ ਵਿਖੇ ਪ੍ਰਭੂ ਸ੍ਰੀ ਰਾਮ ਅਤੇ ਮਾਤਾ ਕੌਸਲਿਆ ਜੀ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅੱਜ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਜਿੱਥੇ ਮੈਂ ਸਮੂਹ ਹਿੰਦੂ ਭਾਈਚਾਰੇ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਹਾਂ, ਉੱਥੇ ਹੀ ਮੈਂ ਇੱਕ ਵਾਅਦਾ ਵੀ ਕਰਦਾ ਹਾਂ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਿੰਡ ਘੜਾਮ (ਜ ਿਲ੍ਹਾ ਪਟਿਆਲਾ), ਜੋ ਭਗਵਾਨ ਸ੍ਰੀ ਰਾਮ ਜੀ ਦਾ ਨਾਨਕਾ ਪਿੰਡ ਹੈ, ਵਿਖੇ ਵਿਸਾਲ ਯਾਦਗਾਰ ਬਣਾ ਕੇ ਇਸ ਨੂੰ ਇੱਕ ਪਵਿੱਤਰ ਇਤਿਹਾਸਿਕ ਨਗਰ ਵੱਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਹੋਰ ਭਰੋਸਾ ਉਹ ਦੁਆਉਂਦੇ ਹਨ ਕਿ ਕਿ ਸ੍ਰੀ ਰਵਿਦਾਸ ਜੀ ਮਹਾਰਾਜ ਦਾ ਤੀਰਥ ਅਸਥਾਨ, ਸ੍ਰੀ ਖੁਰਾਲਗੜ੍ਹ ਸਾਹਿਬ, ਜਿਸਦਾ ਨਿਰਮਾਣ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੁਰੂ ਹੋਇਆ ਪ੍ਰੰਤੂ ਬਾਅਦ ਵਾਲੀਆਂ ਸਰਕਾਰਾਂ ਨੇ ਇਸਨੂੰ ਵਿਸਾਰ ਦਿੱਤਾ, ਨੂੰ ਵੀ ਆਪਣੀ ਸਰਕਾਰ ਆਉਣ ’ਤੇ ਮੁਕੰਮਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਦਾ ਹੋਇਆ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸ ਕਰਕੇ ਪਹਿਲਾਂ ਵੀ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਗਲਿਆਰੇ ਦੀ ਸੁੰਦਰਤਾ ਅਤੇ ਵਿਰਾਸਤੀ ਮਾਰਗ ਦੇ ਸੇਵਾ ਦੇ ਨਾਲ-ਨਾਲ, ਸ੍ਰੀ ਦੁਰਗਿਆਣਾ ਮੰਦਿਰ ਦਾ ਸੁੰਦਰੀਕਰਨ ਅਤੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਵਿਸਾਲ ਮੂਰਤੀ ਸਥਾਪਿਤ ਕਰਕੇ ਅਤਿ ਸੁੰਦਰ ਸ੍ਰੀ ਰਾਮ ਤੀਰਥ ਸਥਲ ਵੀ ਬਣਾਇਆ ਗਿਆ। ਅਗਾਂਹ ਵੀ ਸਭ ਧਰਮਾਂ ਦੇ ਪਵਿੱਤਰ ਅਸਥਾਨਾਂ ਨੂੰ ਵਿਸੇਸ ਸਨਮਾਨ ਲਈ ਅਸੀਂ ਵਚਨਬੱਧ ਹਾਂ।       

Related Post