July 6, 2024 00:58:16
post

Jasbeer Singh

(Chief Editor)

Patiala News

ਨਰਸਿੰਗ ਕਾਲਜ ਰਜਿੰਦਰਾ ਹਸਪਤਾਲ ਦੇ ਸਟਾਫ ਨੂੰ ਅੱਗ ਬੁਝਾਊ ਯੰਤਰਾਂ ਬਾਰੇ ਕੀਤਾ ਗਿਆ ਜਾਗਰੁਕ

post-img

ਪਟਿਆਲਾ, 17 ਅਪ੍ਰੈਲ (ਜਸਬੀਰ)-20 ਅਪ੍ਰੈਲ ਤੱਕ ਚੱਲਣ ਵਾਲੇ ਫਾਇਰ ਸਰਵਿਸ ਹਫਤੇ ਦੇ ਸਬੰਧ ਵਿਚ ਫਾਇਰ ਬਿ੍ਰਗੇਡ ਪਟਿਆਲਾ ਵਲੋਂ ਨਰਸਿੰਗ ਕਾਲਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹਸਪਤਾਲ ਦੇ ਸਟਾਫ ਅਤੇ ਨਰਸਿੰਗ ਸਟਾਫ ਨੂੰ ਅੱਗ ਬੁਝਾਓ ਯੰਤਰਾਂ ਬਾਰੇ ਜਾਗਰੁਕ ਕੀਤਾ ਗਿਆ। ਅਰਵਿੰਦਰ ਸਿੰਘ ਸਬ ਫਾਇਰ ਅਫਸਰ ਵਲੋਂ ਹਸਪਤਾਲ ਦੇ ਸਟਾਫ ਅਤੇ ਨਰਸਿੰਗ ਸਟਾਫ ਨੂੰ ਵਿਸ਼ੇਸ਼ ਤੌਰ ’ਤੇ ਘਰਾਂ ਵਿਚ ਹੋਣ ਵਾਲੀਆਂ ਅੱਗ ਦੀਆਂ ਘਟਨਾਵਾਂ ਨੂੰ ਘਟਾਉਣ, ਕਾਬੂ ਕਰਨ ਅਤੇ ਵੱਖ ਵੱਖ ਫਾਇਰ ਯੰਤਰਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਫਾਇਰ ਯੰਤਰਾਂ ਨੂੰ ਚਲਾਉਣ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਬੋਲਦਿਆਂ ਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਅਫਸਰ ਵਲੋਂ ਦੱਸਿਆ ਗਿਆ ਕਿ ਹਸਪਤਾਲ ਦੇ ਸਟਾਫ ਨੂੰ ਅੱਗ ਬੁਝਾਓ ਯੰਤਰਾਂ ਸੰਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਹਰੇਕ ਹਸਪਤਾਲ ਵਿਚ ਫਾਇਰ ਸੇਫਟੀ ਦੇ ਪ੍ਰਬੰਧ ਹੋਣੇ ਬਹੁਤ ਜ਼ਰੂਰੀ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਮਰੀਜ਼ਾਂ ਨੂੰ ਬਚਾਇਆ ਜਾ ਸਕੇ। ਸਰਕਾਰੀ ਨਰਸਿੰਗ ਕਾਲਜ ਦੇ ਪਿੰ੍ਰਸੀਪਲ ਡਾ. ਬਲਵਿੰਦਰ ਕੌਰ ਵਲੋਂ ਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਅਫਸਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਮਨ ਸਿੰਘ ਫਾਇਰਮੈਨ, ਪੁਨੀਤ ਕੁਮਾਰ ਫਾਇਰਮੈਨ, ਗੁਰਪ੍ਰੀਤ ਸਿੰਘ ਫਾਇਰਮੈਨ ਅਤੇ ਅਮਨਦੀਪ ਸਿੰਘ ਡਰਾਈਵਰ/ਆਪਰੇਟਰ ਹਾਜ਼ਰ ਸਨ।   

Related Post