ਵਿਸਵ ਹਿੰਦੂ ਪਰਿਸਦ ਦੇ ਲੀਡਰ ਦਾ ਕਤਲ ਕਰਨ ਵਾਲੀਆਂ ਜਥੇਬੰਦੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਮੰਗ:ਅਮਨ ਗਰਗ ਸੂਲਰ
- by Jasbeer Singh
- April 17, 2024
ਪਟਿਆਲਾ, 17 ਅਪ੍ਰੈਲ (ਜਸਬੀਰ) : ਸੀਨੀਅਰ ਹਿੰਦੂ ਨੇਤਾ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਰਾਸਟਰੀ ਪ੍ਰਮੁੱਖ ਅਮਨ ਗਰਗ ਸੂਲਰ ਨੇ ਕੁਝ ਦਿਨ ਪਹਿਲਾ ਵਿਸਵ ਹਿੰਦੂ ਪਰਿਸਦ ਦੇ ਨੰਗਲ ਯੂਨਿਟ ਦੇ ਪ੍ਰਧਾਨ ਮਰਹੂਮ ਵਿਕਾਸ ਪ੍ਰਭਾਕਰ ਦੀ ਦਿਨ ਦਿਹਾੜੇ ਉਸਦੀ ਦੁਕਾਨ ਵਿੱਚ ਵੜਕੇ ਕਤਲ ਕਰਨ ਦੀ ਵਾਰਦਾਤ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਪੁਲਸ ਨੇ ਪੁਸਟੀ ਕੀਤੀ ਹੈ ਕਿ ਇਹ ਕਤਲ ਪਾਕਿਸਤਾਨ,ਪੁਰਤਗਾਲ ਸਮੇਤ ਹੋਰ ਵਿਦੇਸੀ ਅੱਤਵਾਦੀ ਜਥੇਬੰਦੀਆਂ ਦੇ ਸੰਚਾਲਕਾਂ ਵਲੋਂ ਕਰਵਾਇਆ ਗਿਆ ਹੈ। ਗਰਗ ਨੇ ਕਿਹਾ ਕਿ ਪੰਜਾਬ ਵਿੱਚ ਨਿੱਤ ਹੋ ਰਹੇ ਹਿੰਦੂ ਲੀਡਰਾਂ ਦੇ ਕਤਲ ਦਾ ਮਸਲਾ ਤੂਲ ਫੜਦਾ ਜਾ ਰਿਹਾ ਹੈ ਵਿਕਾਸ ਬੱਗੇ ਦੇ ਕਤਲ ਨੇ ਸਾਰੇ ਪੰਜਾਬ ਦਾ ਮਾਹੌਲ ਗਮਗੀਨ ਕਰ ਕੇ ਰੱਖ ਦਿੱਤਾ ਹੈ ਜਿਸ ਨੇ ਪੰਜਾਬ ਦੀ ਅਮਨ ਸਾਂਤੀ ਉੱਤੇ ਬੁਹਤ ਵੱਡਾ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਵਿਦੇਸਾਂ ਵਿੱਚ ਬੈਠ ਕੇ ਨਸਲੀ ਤੇ ਦਹਿਸਤਵਾਦੀ ਜਥੇਬੰਦੀਆਂ ਲਗਾਤਾਰ ਪੰਜਾਬ ਵਿੱਚ ਹਿੰਦੂਆਂ ਦੇ ਕਤਲ ਕਰਵਾ ਰਹੀਆਂ ਹਨ ਤਾਂ ਜੋਂ ਹਿੰਦੂ ਪੰਜਾਬ ਛੱਡਣ ਲਈ ਮਜਬੂਰ ਹੋ ਜਾਣ, ਪਰੰਤੂ ਨਸਲੀ ਦਹਿਸਤੀ ਮਾਡਿਊਲ ਦੇ ਹੈਂਡਲਰਾਂ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਕਿ ਪੰਜਾਬ ਦੇ ਹਿੰਦੂ ਡਰਨ ਵਾਲੇ ਨਹੀ ਹਨ ਅਸੀਂ ਅਜਿਹੀਆਂ ਅਤਵਾਦਿਕ ਕਾਰਵਾਈਆਂ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ, ਹਰ ਇਕ ਹਿੰਦੂ ਵੀਰ ਦਾ ਕਤਲ ਅੱਤਵਾਦੀਆਂ ਦੇ ਖਾਤਮੇ ਵਾਲੇ ਰਾਹ ਵੱਲ ਵੱਧਦਾ ਕਦਮ ਹੈ ਗਰਗ ਨੇ ਕਿਹਾ ਕਿ ਪ੍ਰਭਾਕਰ ਤੇ ਹੋਇਆ ਵਾਰ ਇਸ ਦੇ ਸੰਚਾਲਕਾਂ ਲਈ ਘਾਤਕ ਸਿੱਧ ਹੋਵੇਗਾ। ਗਰਗ ਸੂਲਰ ਨੇ ਭਾਰਤ ਸਰਕਾਰ ਨੂੰ ਅਪੀਲ ਕਰਕੇ ਮੰਗ ਕੀਤੀ ਕਿ ਜਿਹੜੀਆਂ ਵੀ ਖਾੜਕੂ ਜਥੇਬੰਦੀਆਂ ਨੇ ਇਹ ਕਤਲ ਕਰਵਾਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵੜਕੇ ਖਤਮ ਕੀਤਾ ਜਾਵੇ ਤਾਂ ਜੋਂ ਭਾਰਤ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਉੱਤੇ ਹਮਲਾ ਕਰਨ ਵਾਲੇ ਦਾ ਦੁਨੀਆ ਚੋ ਨਾਮੋ ਨਿਸਾਨ ਮਿੱਟ ਜਾਏ, ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਤਲ ਕੋਈ ਨਿੱਜੀ ਕਰਨਾਂ ਕਰਕੇ ਨਹੀ ਹੋਇਆ ਸਗੋਂ ਅੱਤਵਾਦੀਆਂ ਵਲੋਂ ਦਹਿਸਤ ਤੇ ਡਰ ਫੈਲਾਉਣ ਲਈ ਕੀਤਾ ਗਿਆ ਕਤਲ ਹੈ ਇਸ ਲਈ ਵਿਕਾਸ ਪ੍ਰਭਾਕਰ ਨੂੰ ਸਹੀਦ ਦਾ ਦਰਜਾ ਦਿੱਤਾ ਜਾਵੇ ਪਰਿਵਾਰ ਨੂੰ ਇੱਕ ਕਰੋੜ ਰੁਪਿਆ ਅਤੇ ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਇਸ ਮੌਕੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ, ਜਨਰਲ ਸਕੱਤਰ ਨਾਨਕ ਸਿੰਘ ਖੁਰਮੀ, ਚੇਅਰਪਰਸਨ ਸੀਮਾਂ ਭਾਰਗਵ, ਪ੍ਰਧਾਨ ਸਰਦੂਲਗੜ ਰੇਖਾ ਅਰੋੜਾ, ਅਨਮੋਲ ਸਿੰਘ, ਹਰਨਾਮ ਸਿੰਘ, ਬਲਵਿੰਦਰ ਸਿੰਘ ਅਤੇ ਰਾਹੁਲ ਵਰਮਾ ਮੌਜੂਦ ਰਹੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.