
ਰਿਸ਼ਤੇ ਹੋਏ ਤਾਰ-ਤਾਰ; ਲੜਕੀ ਨੂੰ ਫੁੱਫੜ ਨੇ ਹੀ ਬਣਾਇਆ ਜਬਰ ਜਿਨਾਹ ਦਾ ਸ਼ਿਕਾਰ
- by Jasbeer Singh
- April 17, 2024

ਪਟਿਆਲਾ, 17 ਅਪ੍ਰੈਲ (ਜਸਬੀਰ)-ਰਿਸ਼ਤੇ ਉਸ ਸਮੇਂ ਤਾਰ-ਤਾਰ ਹੋਏ ਜਦੋਂ ਇੱਕ ਫੁੱਫੜ ਨੇ ਹੀ ਲੜਕੀ ਨੂੰ ਜਬਰ ਜਿਨਾਹ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਪੀੜ੍ਹਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਰਾਮ ਸ਼ਰਨ ਪੁੱਤਰ ਉਸਾਨਰਾਵਤ ਵਾਸੀ ਪਿੰਡ ਕਾਜੀਪੁਰਬਾ ਯੂ. ਪੀ. ਹਾਲ ਕਿਰਾਏਦਾਰ ਰਣਬੀਰ ਮਾਰਗ ਮਾਡਲ ਟਾਊਨ ਪਟਿਆਲਾ ਦੇ ਖਿਲਾਫ਼ 376, 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੀੜ੍ਹਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਰਾਮ ਸ਼ਰਨ ਉਸਦਾ ਫੁੱਫੜ ਹੈ ਤੇ ਉਹ ਆਪਣੀ ਭੂਆ ਕੋਲ ਪਿਛਲੇ 15 ਸਾਲਾਂ ਤੋਂ ਰਹਿ ਰਹੀ ਹੈ। 12 ਅਪੈ੍ਰਲ ਨੂੰ ਉਸਦੀ ਭੂਆ ਆਪਣੇ ਲੜਕਿਆਂ ਸਮੇਤ ਵਿਆਹ ਸਮਾਗਮ ’ਚ ਗਈ ਸੀ। ਘਰ ਵਿਚ ਸ਼ਿਕਾਇਤਕਰਤਾ ਉਸਦਾ ਫੁੱਫੜ ਤੇ ਇਕ ਲੜਕਾ ਮੌਜੂਦ ਸੀ 15 ਅਪੈ੍ਰਲ ਨੂੰ ਉਸਦੀ ਭੂਆ ਦਾ ਲੜਕਾ ਮੱਥਾ ਟੇਕਣ ਚਲਿਆ ਗਿਆ ਤੇ ਬਾਅ ’ਚ ਉਸਦੇ ਫੁੱਫੜ ਨੇ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕੀਤਾ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।