post

Jasbeer Singh

(Chief Editor)

Patiala News

ਐਫ. ਐਂਡ. ਸੀ. ਸੀ. ਨੂੰ ਲੈ ਕੇ ਪਟਿਆਲਾ ਵਿਚ ਪਿਆ ਸਿਆਸੀ ਘਸਮਾਨ

post-img

ਐਫ. ਐਂਡ. ਸੀ. ਸੀ. ਨੂੰ ਲੈ ਕੇ ਪਟਿਆਲਾ ਵਿਚ ਪਿਆ ਸਿਆਸੀ ਘਸਮਾਨ ਪਟਿਆਲਾ, 11 ਅਪ੍ਰੈਲ  : ਨਗਰ ਨਿਗਮ ਦੀ ਸਭ ਤੋਂ ਤਾਕਤਵਰ ਫਾਈਨਾਂਸ ਐਂਡ ਕੰਟ੍ਰੈਕਟ ਕਮੇਟੀ ਨੂੰ ਲੈ ਕੇ ਪਟਿਆਲਾ ਦੀ ਸਿਆਸਤ ਵਿਚ ਘਸਮਾਨ ਮਚਿਆ ਹੋਇਆ ਹੈ ਤੇ ਇਹ ਮਾਮਲਾ ਹਾਈਕਮਾਂਡ ਦੇ ਮੁੱਖ ਮੰਤਰੀ ਦੇ ਦਰਬਾਰ ਵਿਚ ਪਹੁੰਚ ਗਿਆ ਹੈ । ਲੰਘੇ ਕੱਲ ਐਫ. ਐਂਡ. ਸੀ. ਸੀ. ਦਾ ਮੈਂਬਰ ਗੁਰਜੀਤ ਸਿੰਘ ਸਾਹਨੀ ਨੂੰ ਬਣਾਏ ਜਾਣ ਤੋਂ ਬਾਅਦ ਦੇਰ ਰਾਤ ਮੇਅਰ ਨੇ ਜੁਬਾਨੀ ਹੁਕਮਾਂ ਤੋਂ ਬਾਅਦ ਐਫ. ਐਂਡ. ਸੀ. ਸੀ. ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਹੈ । ਇਕ ਸਿਆਸੀ ਧੜੇ ਨੇ ਕੀਤੀ ਦੇਰ ਰਾਤ ਹੰਗਾਮੀ ਮੀਟਿੰਗ ਨਗਰ ਨਿਗਮ ਦੇ ਸਮੁਚੇ ਫਾਈਨਾਂਸ ਮੈਟਰ ਐਫ. ਐਂਡ. ਸੀ. ਸੀ. ਤੈਅ ਕਰਦੀ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਕਮਿਸ਼ਨਰ ਤੋਂ ਬਿਨਾ ਇਸ ਵਿਚ ਦੋ ਹੋਰ ਮੈਂਬਰ ਹੁੰਦੇ ਹਨ। ਇਨਾ ਮੈਂਬਰਾਂ ਵਿਚ ਪਹਿਲਾਂ ਸਿਹਤ ਮੰਤਰੀ ਦੇ ਦਫਤਰ ਇੰਚਾਰਜ ਜਸਵੀਰ ਸਿੰਘ ਗਾਂਧੀ ਅਤੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇਜਿੰਦਰ ਮਹਿਤਾ ਦਾ ਨਾਮ ਬੋਲ ਰਿਹਾ ਸੀ ਹਾਲਾਂਕਿ ਲਿਖਤੀ ਆਰਡਰ ਨਹੀ ਸੀ ਹੋਏ । ਲੰਘੇ ਕਲ ਜਦੋ ਐਫ. ਐਂਡ. ਸੀ. ਸੀ. ਦੀ ਮੀਟਿੰਗ ਲਈ ਏਜੰਡਾ ਜਾਰੀ ਕੀਤਾ ਗਿਆ, ਉਸ ਵਿਚੋ ਤੇਜਿੰਦਰ ਮਹਿਤਾ ਦਾ ਨਾਮ ਹਟਾ ਕੇ ਗੁਰਜੀਤ ਸਿੰਘ ਸਾਹਨੀ ਦਾ ਨਾਮ ਆ ਗਿਆ, ਜਿਸ ਕਾਰਨ ਪੂਰੇ ਪਟਿਆਲਾ ਅੰਦਰ ਸਿਆਸੀ ਘਸਮਾਨ ਮਚ ਗਿਆ । ਮੁੱਖ ਮੰਤਰੀ ਦੇ ਦਰਬਾਰ ਅਤੇ ਦਿੱਲੀ ਦਰਬਾਰ ਦੇ ਵਿਚ ਪੁਜਾ ਮਾਮਲਾ ਦੇਰ ਰਾਤ ਮੇਅਰ ਨੇ ਮਚੇ ਸਿਆਸੀ ਘਸਮਾਨ ਦੇ ਮਦੇਨਜਰ ਐਫਐਂਡਸੀਸੀ ਦੀ ਮੀਟਿੰਗ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਹੈ । ਹੁਣ ਜਾਣਕਾਰੀ ਅਨੁਸਾਰ ਇਸ ਮੁਦੇ ਨੂੰ ਲੈ ਕੇ ਤੇਜਿੰਦਰ ਮਹਿਤਾ ਦੀ ਮੁੜ ਐਂਟਰੀ ਕਰਵਾਉਣ ਲਈ ਸਮਾਣਾ ਦੇ ਵਿਧਾਇਕ, ਇਕ ਚੇਅਰਮੈਨ ਅਤੇ ਇਕ ਦੋ ਹੋਰ ਸਿਆਸੀ ਨੇਤਾਵਾਂ ਦੀ ਮੀਟਿੰਗ ਹੋਈ ਹੈ ਕਿ ਗੁਰਜੀਤ ਸਿੰਘ ਸਾਹਨੀ ਨੂੰ ਬਾਹਰ ਦਾ ਰਸਤਾ ਦਿਖਾ ਕੇ ਕਿਸ ਤਰ੍ਹਾ ਤੇਜਿੰਦਰ ਮਹਿਤਾ ਦੀ ਐਂਟਰੀ ਕਰਵਾਈ ਜਾਵੇ। ਹਾਲਾਂਕਿ ਇਸ ਮੁਦੇ ਉਪਰ ਕੋਈ ਵੀ ਕੁੱਝ ਖੁਲਕੇ ਬੋਲਣ ਲਈ ਤਿਆਰ ਨਹੀ ਹੈ ਪਰ ਅੰਦਰ ਖਾਤੇ ਤੋਪਾਂ ਦੇ ਮੂੰਹ ਆਹਮੋ ਸਾਹਮਣੇ ਹਨ । ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਡਾ. ਗਾਂਧੀ ਹਨ ਡਾ. ਬਲਬੀਰ ਸਿੰਘ ਦੇ ਕੋਟੇ ਵਿਚੋ ਜਿਸ ਸਮੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ ਸੀ, ਉਸ ਸਮੇਂ ਵੀ ਅਜਿਹਾ ਸਿਆਸੀ ਘਸਮਾਨ ਮਚਿਆ ਸੀ, ਹਾਲਾਂਕਿ ਮੇਅਰ ਦੀ ਦੌੜ ਵਿਚ ਕਈ ਦਾਅਵੇਦਾਰ ਸਨ ਪਰ ਹਾਈਕਮਾਂਡ ਨੇ ਮੇਅਰ ਲਈ ਪਾਰਟੀ ਦੇ ਟਕਸਾਲੀ ਨੇਤਾ ਕੁੰਦਨ ਗੋਗੀਆ ਨੂੰ ਮੇਅਰ ਲਈ ਚੁਣਿਆ ਸੀ । ਕੁੰਦਨ ਗੋਗੀਆ ਨੇ ਪਾਰਟੀ ਲਈ ਸਭ ਤੋਂ ਵਧ ਸੇਵਾ ਕੀਤੀ ਹੈ ਤੇ ਉਨਾ ਦੀ ਛਵੀ ਵੀ ਇਮਾਨਦਾਰ ਹੈ। ਇਹੀ ਕਾਰਨ ਰਿਹਾ ਕਿ ਉਸ ਸਮੇਂ ਬਾਕੀ ਸਾਰਿਆਂ ਨੂੰ ਪਛਾੜ ਕੁੰਦਨ ਗੋਗੀਆ ਨੂੰ ਮੇਅਰ ਬਣਾਇਆ ਗਿਆ । ਸਾਹਨੀ ਦੇ ਮੈਂਬਰ ਬਣਨ ਤੋਂ ਬਾਅਦ ਦੇਰ ਰਾਤ ਮੇਅਰ ਨੇ ਕੀਤੀ ਮੀਟਿੰਗ ਰੱਦ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ. ਐਂਡ. ਸੀ. ਸੀ. ਮੈਂਬਰ ਜਸਵੀਰ ਸਿੰਘ ਗਾਂਧੀ ਤਿੰਨੋ ਪਟਿਆਲਾ ਦਿਹਾਤੀ ਦੇ ਹਨ ਤੇ ਤਿੰਨੇ ਸਿਧੇ ਤੌਰ 'ਤੇ ਡਾ. ਬਲਬੀਰ ਸਿੰਘ ਦੇ ਖਾਸ-ਮ-ਖਾਸ ਹਨ । ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਖੇਮੇ ਦੇ 25 ਦੇ ਲਗਭਗ ਕੌਂਸਲਰ ਹਨ ਪਰ ਉਨਾ ਉਸ ਸਮੇਂ ਵੀ ਪਾਰਟੀ ਦੇ ਅਗੇ ਸਿਰ ਝੁਕਾਇਆ ਸੀ । ਇਹੀ ਕਾਰਨ ਰਿਹਾ ਕਿ ਉਨਾ ਦੇ ਖਾਸਮਖਾਸ ਗੁਰਜੀਤ ਸਿੰਘ ਸਾਹਨੀ ਜੋਕਿ ਮੇਅਰ ਦੇ ਦਾਅਵੇਦਾਰ ਸਨ, ਨੂੰ ਹੁਣ ਹਾਂਈਕਮਾਂਡ ਤੇ ਸੀ. ਐਮ. ਦਰਬਾਰ ਨੇ ਐਫ. ਐਂਡ. ਸੀ. ਸੀ. ਦਾ ਮੈਂਬਰ ਬਣਾਇਆ ਹੈ । ਲੜਾਈ ਹੋਰ ਭਖਣ ਦੀ ਸੰਭਾਵਨਾ ਸਪੈਸ਼ਲ ਇਨਵਾਇਟੀ ਬਣਾਏ ਜਾ ਸਕਦੇ ਹਨ ਮੈਂਬਰ ਆਉਣ ਵਾਲੇ ਦਿਨਾਂ ਅੰਦਰ ਇਹ ਲੜਾਈ ਹੋਰ ਭਖਣ ਦੀ ਸੰਭਾਵਨਾ ਹੈ । ਲੰਘੀ ਸਰਕਾਰ ਵਿ ਵੀ ਐਫ. ਐਂਡ. ਸੀ. ਸੀ. ਦੀ ਮੀਟਿੰਗ ਵਿਚ ਰੋਲਾ ਪਿਆ ਸੀ, ਉਸ ਸਮੇਂ ਇਕ ਮੈਂਬਰ ਨੂੰ ਸਪੈਸਲ ਇਨਵਾਇਟੀ ਮੈਂਬਰ ਬਣਾ ਦਿੱਤਾ ਗਿਆ ਸੀ, ਜਿਸ ਨਾਲ ਇਹ ਮੈਂਬਰ ਮੀਟਿੰਗ ਵਿਚ ਸ਼ਾਮਲ ਹੋ ਸਕਦਾ ਹੈ । ਆਪਣੀ ਗੱਲ ਵੀ ਰਖ ਸਕਦਾ ਹੈ ਪਰ ਏਜੰਡੇ ਵਿਚ ਸਾਈਨ ਨਹੀ ਕਰ ਸਕਦਾ। ਹੁਣ ਇਕ ਦੋ ਨਰਾਜ ਮੈਂਬਰਾਂ ਨੂੰ ਸਪੈਸ਼ਲ ਇਨਵਾਇਟੀ ਮੈਂਬਰ ਵੀ ਬਣਾਇਆ ਜਾ ਸਕਦਾ ਹੈ ।

Related Post