post

Jasbeer Singh

(Chief Editor)

National

ਜੇਲ੍ਹ ਵਿੱਚ ਰਾਤ ਕੱਟਣ ਤੋਂ ਬਾਅਦ ਬਾਹਰ ਆਏ ਪ੍ਰਸਿੱਧ ਅਦਾਕਾਰ ਤੇ ਪੁਸ਼ਪਾ 2 ਦੇ ਸਟਾਰ

post-img

ਜੇਲ੍ਹ ਵਿੱਚ ਰਾਤ ਕੱਟਣ ਤੋਂ ਬਾਅਦ ਬਾਹਰ ਆਏ ਪ੍ਰਸਿੱਧ ਅਦਾਕਾਰ ਤੇ ਪੁਸ਼ਪਾ 2 ਦੇ ਸਟਾਰ ਹੈਦਰਾਬਾਦ : ਪ੍ਰਸਿੱਧ ਫਿ਼ਲਮ ਅਦਾਕਾਰ ਅੱਲੂ ਅਰਜੁਨ ਜਿਨ੍ਹਾਂ ਨੂੰ ਬੀਤੇ ਦਿਨੀਂ ਅਦਾਲਤ ਵਲੋਂ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਤੇ ਨਾਲ ਹੀ ਅੱਲੂ ਅਰਜੁਨ ਵਲੋਂ ਕੋਰਟ ਵਿਚ ਜ਼ਮਾਨਤ ਲਈ ਅਪਲਾਈ ਕੀਤੇ ਜਾਣ ਤੇ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਨੂੰ ਫਿਰ ਵੀ ਇਕ ਰਾਤ ਜੇਲ ਵਿਚ ਕੱਟਣੀ ਪਈ ਤੇ ਅੱਜ ਸਵੇਰੇ ਹੀ ਉਹ ਜੇਲ ਵਿਚੋਂ ਰਿਹਾਅ ਕੀਤੇ ਗਏ । ਦੱਸਣਯੋਗ ਹੈ ਕਿ ਉਸ ਦੀ ਰਿਹਾਈ ਤੋਂ ਪਹਿਲਾਂ ਹੈਦਰਾਬਾਦ ਦੀ ਚੰਚਲਗੁੜਾ ਕੇਂਦਰੀ ਜੇਲ੍ਹ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਅੱਲੂ ਅਰਜੁਨ ਦੇ ਸਹੁਰੇ ਕੰਚਰਲਾ ਚੰਦਰਸ਼ੇਖਰ ਰੈੱਡੀ ਵੀ ਉਸ ਨੂੰ ਲੈਣ ਜੇਲ੍ਹ ਪਹੁੰਚੇ । ਅਲੂ ਅਰਜੁਨ ਦੇ ਵਕੀਲ ਅਸ਼ੋਕ ਰੈੱਡੀ ਨੇ ਅਭਿਨੇਤਾ ਨੂੰ ਜ਼ਮਾਨਤ ਮਿਲਣ ਦੇ ਬਾਵਜੂਦ ਰਾਤ ਨੂੰ ਬਾਹਰ ਨਾ ਆਉਣ ਦਿੱਤੇ ਜਾਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਅਸ਼ੋਕ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਤੋਂ ਆਰਡਰ ਦੀ ਕਾਪੀ ਮਿਲੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਦੋਸ਼ੀ (ਅੱਲੂ ਅਰਜੁਨ) ਨੂੰ ਰਿਹਾਅ ਨਹੀਂ ਕੀਤਾ । ਉਨ੍ਹਾਂ ਨੂੰ ਜਵਾਬ ਦੇਣਾ ਪਏਗਾ ਇਹ ਗੈਰ ਕਾਨੂੰਨੀ ਨਜ਼ਰਬੰਦੀ ਹੈ ।

Related Post