

ਮਾਮਲਾ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਗੁਲ ਹੋਣ ਦਾ ਸਿਹਤ ਮੰਤਰੀ ਪੰਜਾਬ ਨੇ ਸਖਤ ਐਕਸ਼ਨ ਲੈਂਦਿਆਂ ਉੱਚ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ - ਕਾਰਜਾਂ ਦੇ ਨਿਰੀਖਣ ਲਈ ਪ੍ਰਦੇਸ ਪੱਧਰੀ ਅਤੇ ਜਿਲਾ ਪੱਧਰੀ ਕਮੇਟੀਆਂ ਦਾ ਗਠਨ ਪਟਿਆਲਾ : ਬੀਤੇ ਦਿਨਾਂ ਮਾਲਵਾ ਦੇ ਰਾਜਿੰਦਰਾ ਹਸਪਤਾਲ ਵਿਚ ਚਲ ਰਹੇ ਆਪ੍ਰੇਸਨ ਦੇ ਦੌਰਾਨ ਬਿਜਲੀ ਗੁਲ ਹੋਣ ਦੇ ਕਾਰਨ ਮਚੇ ਘਮਾਸਾਨ ਦੇ ਬਾਅਦ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਖਤ ਐਕਸ਼ਨ ਲੈਂਦਿਆਂ ਬਿਜਲੀ ਸਪਲਾਈ ਦੇ ਪੁਖਤਾ ਇੰਤਜਾਮ ਦੇ ਲਈ ਉੱਚ ਅਧਿਕਾਰੀਆਂ ਦੇ ਨਾਲ ਪ੍ਰਦੇਸ ਪੱਧਰੀ ਹਾਈਲੈਵਲ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪ੍ਰਿੰਸੀਪਲ ਸੈਕਟਰੀ ਹੈਲਥ ਮੈਡੀਕਲ ਐਜੂਕੇਸ਼ਨ, ਚੀਫ ਪੀਡਬਲਯੂਡੀ ਐਂਡ ਬੀ. ਐਂਡ ਆਰ. ਅਤੇ ਪਾਵਰਕਾਮ ਦੇ ਚੇਅਰਮੈਨ, ਡਾਇਰੈਕਟਰ ਮੈਡੀਕਲ ਅਤੇ ਪ੍ਰਦੇਸ ਦੇ ਸਾਰੇ ਸਿਵਲ ਸਰਜਨ ਸ਼ਾਮਲ ਹੋਏ । ਜਾਣਕਾਰੀ ਦੇ ਅਨੁਸਾਰ ਇਸ ਮੀਟਿੰਗ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋ ਪ੍ਰਦੇਸ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਜਲੀ ਸਪਲਾਈ ਪ੍ਰਬੰਧ ਅਤੇ ਫਾਇਰ ਸੇਫਟੀ ਪ੍ਰਬੰਧਾਂ ਦਾ ਆਡਿਟ ਕਰਨ ਦੇ ਨਿਰਦੇਸ਼ ਦਿਤੇ ਗਏ । ਮੀਟਿੰਗ ਦੇ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਹਸਪਤਾਲਾਂ ਵਿਚ ਬਿਜਲੀ ਸਪਲਾਈ ਪ੍ਰਬੰਧਕਾਂ ਦਾ ਨਿਰੀਖਣ ਕਰਨ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਇਕ ਪ੍ਰਦੇਸ ਪੱਧਰੀ ਅਤੇ ਦੂਸਰੀ ਜਿਲਾ ਪੱਧਰੀ ਹੈ । ਇਸ ਪ੍ਰਦੇਸ ਪਧਰੀ ਕਮੇਟੀ ਵਿਚ ਡਾਇਰੈਕਟਰ ਆਫ ਹੈਲਥ ਸਰਵਿਸ, ਡਾਇਰੈਕਟਰ ਆਫ ਮੈਡੀਕਲ ਐਂਡ ਰਿਸਰਚ ਐਜੂਕੇਸਨ ਦੇ ਇਲਾਵਾ ਪੀਡਬਲਯੂਡੀ ਐਂਡ ਬੀ. ਐਂਡ ਆਰ. ਦੇ ਚੀਫ ਇੰਜੀਨੀਅਰ, ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਸ਼ਾਮਲ ਹੋਣਗੇ, ਇਸਦੇ ਨਾਲ ਹੀ ਜਿਲਾ ਪੱਧਰੀ ਕਮੇਟੀ ਵਿਚ ਸਿਵਲ ਸਰਜਨ ਦੇ ਨਾਲ ਪਾਵਰਕਾਮ ਅਤੇ ਪੀਡਬਲਯੂ ਡੀ ਐਂਡ ਬੀ. ਐਂਡ ਆਰ. ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ । ਕਮੇਟੀਆਂ ਨਿਰੀਖਣ ਕਰਕੇ ਲੈਣਗੀ ਪ੍ਰਬੰਧਾਂ ਦਾ ਜਾਇਜਾ : ਅਧਿਕਾਰੀਆਂ ਨੇ ਦਸਿਆ ਕਿ ਇਹ ਕਮੇਟੀਆਂ ਸਰਕਾਰੀ ਹਸਪਤਾਲਾਂ ਵਿਚ ਪਹੁੰਚ ਕੇ ਆਪ੍ਰੇਸ਼ਨ ਥਇਏਟਰ, ਲੇਬਰ ਰੂਮ, ਆਈ. ਸੀ. ਯੂ. ਦਾ ਨਿਰੀਖਣ ਕਰਕੇ ਬਿਜਲੀ ਸਪਲਾਈ ਪ੍ਰਬੰਧਾਂ ਦਾ ਜਾਇਜਾ ਲੈਣਗੀ । ਇਸਦੇ ਨਾਲ ਹੀ ਜਿਥੇ ਕਿਤੇ ਵੀ ਬਿਜਲੀ ਸਪਲਾਈ ਪ੍ਰਬੰਧਾਂ ਵਿਚ ਕੋਈ ਘਾਟ ਹੋਵੇਗੀ, ਨੂੰ ਦੂਰ ਕਰਨ ਦੇ ਲਈ ਇਹ ਕਮੇਟੀਆਂ ਵਿਸੇਸ਼ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਕੇ ਉਸਦੀ ਘਾਟ ਨੂੰ ਦੂਰ ਕਰੇਗੀ । ਯੂ. ਪੀ. ਐਸ. ਅਤੇ ਜਰਨੇਟਰਾਂ ਦਾ ਰਖਿਆ ਜਾਵੇਗਾ ਬੈਕਅਪ ਨਹੀ ਛੱਡੀ ਜਾਵੇਗੀ ਕੋਈ ਘਾਟ : ਡਾ. ਬਲਬੀਰ ਸਿੰਘ ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰੀ ਹਸਪਤਾਲਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀ ਛੱਡੀ ਜਾਵੇਗੀ । ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਥਇਏਟਰ, ਕ੍ਰਿਟੀਕਲ ਰੂਮ, ਆਈਸੀਯੂ ਅਤੇ ਲੇਬਰ ਰੂਮ ਵਿਚ ਯੂਪੀਐਸ ਦਾ 30 ਮਿੰਟ ਦਾ ਬੈਕਅਪ ਰਖਿਆ ਜਾਵੇਗਾ, ਨਾਲ ਹੀ ਸਤ ਘੱਟੇ ਦਾ ਬੈਕਅਪ ਜਰਨੇਟਰਾਂ ਦਾ ਰਖਿਆ ਜਾਵੇਗਾ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸਦੇ ਇਲਾਵਾ ਸਾਰੇ ਸਰਕਾਰੀ ਹਸਪਤਾਲਾਂ ਵਿਚ ਹਾਟ ਲਾਈਟ ਦੇ ਇਲਾਵਾ ਵੀ ਜੇਕਰ ਜਰੂਰਤ ਪੈਦੀ ਹੈ ਛਾਂ ਵਿਸੇਸ ਤੌਰ 'ਤੇ ਪ੍ਰਬੰਧ ਕਰਕੇ ਨਵੀ ਲਾਈਨ ਪਾਈ ਜਾਵੇਗੀ । ਉਨ੍ਹਾ ਕਿਹਾ ਕਿ ਬਿਜਲੀ ਸਪਲਾਈ ਜਾਰੀ ਰਖਣ ਦੇ ਲਈ ਵਿਸੇਸ ਅਧਿਕਾਰੀ ਅਤੇ ਕਮਰਚਾਰੀਆਂ ਦੀ ਡਿਊਟੀ ਲਗਾਈ ਜਾਵੇਗੀ ।