
ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦੀ ਰਿਟਾਇਰਮੈਂਟ ਤੇ ਹੈਡ ਆਫਿਸ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱ
- by Jasbeer Singh
- February 7, 2025

ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦੀ ਰਿਟਾਇਰਮੈਂਟ ਤੇ ਹੈਡ ਆਫਿਸ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਨਿੱਘੀ ਵਿਦਾਇਗੀ ਪਟਿਆਲਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਨੂੰ ਉਹਨਾਂ ਦੀ ਰਿਟਾਇਰਮੈਂਟ ਤੇ ਮੁੱਖ ਦਫਤਰ ਪੀ. ਐਸ. ਪੀ. ਸੀ. ਐਲ. ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਨਿੱਘੀ ਵਿਦਾਇਗੀ ਦਿੱਤੀ ਗਈ । ਅੱਜ ਮੁੱਖ ਦਫਤਰ ਵਿੱਚ ਸਵੇਰ ਤੋ ਹੀ ਸਾਰਾ ਦਿਨ ਵੱਖ ਵੱਖ ਜੱਥੇਬੰਦੀਆਂ ਅਤੇ ਸੰਸਥਾਵਾਂ ਵੱਲੋ ਸਰਾਂ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ਾਮ ਵੇਲੇ ਵਿਦਾਇਗੀ ਸਮੇ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਵੱਲੋ ਜਿੱਥੇ ਇੰਜ: ਸਰਾਂ ਜੀ ਸਿਰੋਪਾ ਅਤੇ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਰੰਗ ਬਿਰੰਗੇ ਫੁੱਲਾਂ ਦੀ ਭਾਰੀ ਵਰਖਾ ਕਰਕੇ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਅਤੇ ਸਕੱਤਰ ਜਨਰਲ ਸ੍ਰੀ ਕੁਲਜੀਤ ਸਿੰਘ ਰਟੋਲ ਵੱਲੋ ਦੱਸਿਆਂ ਗਿਆ ਕਿ ਇੰਜ: ਬਲਦੇਵ ਸਿੰਘ ਸਰਾਂ ਇੱਕ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਅਫਸਰ ਸਨ, ਜਿੰਨਾਂ ਦੇ ਆਪਣੀ ਬਤੌਰ ਸੀ. ਐਮ. ਡੀ. ਸੇਵਾ ਦੌਰਾਨ ਪਾਵਰ ਕਾਰਪੋਰੇਸ਼ਨ ਨੂੰ ਪਛਵਾੜਾ ਕੋਲਾ ਮਾਈਨ ਸਾਲ 2022 ਵਿੱਚ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਪਾਵਰ ਕਾਰਪੋਰੇਸ਼ਨ ਨੂੰ ਰੁਪੈ 700 ਕਰੋੜ ਸਾਲਾਨਾ ਦਾ ਫਾਇਦਾ ਹੋਇਆ । ਇੰਜ. ਸਰਾਂ ਵੱਲੋ ਆਪਣੇ ਸਮੇ ਦੌਰਾਨ ਲਾਈਨ ਲਾਸਿਸ ਨੂੰ ਘੱਟ ਕਰਕੇ ਅਤੇ ਕੋਈ ਵੀ ਪਾਵਰ ਕੱਟ ਨਾ ਲਗਾ ਕੇ ਪੰਜਾਬ ਦੀ ਜਿੱਥੇ ਆਮ ਜਨਤਾ ਨੂੰ ਉਥੇ ਹੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਇਤਿਹਾਸ ਸਿਰਜਿਆਂ । ਆਗੂਆਂ ਵੱਲੋ ਦੱਸਿਆਂ ਗਿਆ ਕਿ ਇੰਜ. ਸਰਾਂ ਜੀ ਦੀ ਕੋਸਿ਼ਸ਼ਾਂ ਸਦਕਾ ਗੁਰੂ ਅਮਰਦਾਸ ਥਰਮਲ ਪਾਵਰ ਲਿਮ. (ਜੀ. ਵੀ. ਕੇ.) ਪਲਾਂਟ ਕਾਰਪੋਰੇਸ਼ਨ ਨੂੰ ਮਿਲਿਆਂ ਅਜਿਹਾ ਕਰਕੇ ਪਾਵਰ ਕਾਰਪੋਰੇਸ਼ਨ ਸਤੰਬਰ 24 ਤੱਕ ਰੁਪੈ 2685 ਕਰੋੜ ਦੇ ਮੁਨਾਫੇ ਵਿੱਚ ਆਇਆ । ਸਭ ਤੋ ਵੱਡਾ ਫਾਇਦਾ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਿਲਿਆ ਜਿੱਥੇ ਇੰਜ. ਸਰਾਂ ਜੀ ਦੀਆਂ ਕੋਸਿ਼ਸ਼ਾ ਸਦਕਾ ਵਿਭਾਗ ਦੇ ਲੱਗਭੱਗ 11500 ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਰੱਕੀਆਂ ਪਾ੍ਰਪਤ ਹੋਈਆਂ । ਇੰਜ: ਬਲਦੇਵ ਸਿੰਘ ਸਰਾਂ ਜੀ ਵੱਲੋ ਆਪਣਾ ਪੂਰਾ ਜੋਰ ਲਗਾ ਕੇ ਵਿਭਾਗ ਅੰਦਰ ਰਿਸ਼ਵਤਖੋਰੀ ਨੂੰ ਘਟਾਉਣ ਵਿੱਚ ਸਫਲਤਾ ਹਾਸਲ ਕੀਤੀ । ਅੱਜ ਹੋਈ ਉਹਨਾਂ ਦੀ ਨਿੱਘੀ ਵਿਦਾਇਗੀ ਇਸ ਗੱਲ ਦੀ ਗਵਾਹ ਹੈ ਕਿ ਵਿਭਾਗ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਹਨ ਅਤੇ ਦਿਲੋ ਪਿਆਰ ਵੀ ਕਰਦੇ ਹਨ । ਆਖਰ ਵਿੱਚ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਵੱਲੋ ਜਿੱਥੇ ਆਪਣੇ ਸਫਲਤਾਪੂਰਵਕ ਕਾਰਜਕਾਲ ਲਈ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਉਥੇ ਹੀ ਸਮੁੱਚੇ ਸਟਾਫ ਨੂੰ ਆਪਣੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਪਾਵਰ ਕਾਰਪੋਰੇਸ਼ਨ ਨੂੰ ਬੋਲੰਦੀਆਂ ਤੇ ਪਹੁੰਚਾਇਆ ਜਾ ਸਕੇ । ਸਮਾਗਮ ਵਿੱਚ ਇੰਜ. ਡੀ. ਪੀ. ਐਸ. ਗਰੇਵਾਲ ਡਾਇਰੈਕਟਰ ਵੰਡ, ਇੰਜ. ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਐਸ. ਕੇ. ਬੇਰੀ ਡਾਇਰੈਕਟਰ ਵਿੱਤ, ਡਾਇ:/ਵਿੱਤ ਟਰਾਂਸਕੋ ਵਿਨੋਦ ਬਾਂਸਲ, ਡਾਇ:/ਟੈਕਨੀਕਲ ਟਰਾਂਸਕੋ ਇੰਜ: ਵਰਦੀਪ ਸਿੰਘ ਮੰਡੇਰ ਜੀ, ਇੰਜ. ਪਰਮਿੰਦਰ ਸਿੰਘ, ਗੋਪਾਲ ਸ਼ਰਮਾ, ਸ੍ਰੀ ਰਣਬੀਰ ਸਿੰਘ ਅਤੇ ਕਮੇਟੀ ਵੱਲੋ ਸ੍ਰੀ ਅਵਤਾਰ ਸਿੰਘ ਕੈਂਥ, ਕੁਲਜੀਤ ਸਿੰਘ ਰਟੋਲ, ਅਮਿਤ ਕੁਮਾਰ, ਜਸਵਿੰਦਰ ਸਿੰਘ (ਮੁੱਖ ਲੇਖਾ ਅਫਸਰ), ਅਮਰਜੀਤ ਸਿੰਘ ਬਾਗੀ, ਸ੍ਰੀ ਜਸਪੀ੍ਰਤ ਸਿੰਘ, ਸ੍ਰੀ ਹਾਕਮ ਸਿੰਘ, ਸ੍ਰੀ ਹਰਗੁਰਮੀਤ ਸਿੰਘ, ਸ੍ਰੀ ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਨਪੀ੍ਰਤ ਸਿੰਘ,ਹਰਮਨਦੀਪ ਸਿੰਘ,ਪਾਲ ਸਿੰਘ, ਵਿਸ਼ਾਲ ਕੌੜਾ, ਗੁਰਬੀਰ ਸਿੰਘ, ਕੁਨਾਲ, ਮੁਨੀਸ਼ ਕੁਮਾਰ, ਸ੍ਰੀਮਤੀ ਉਮਾ ਸ਼ਰਮਾਂ,ਸਰਬਜੀਤ ਕੌਰ, ਸੰਕੁਤਲਾ, ਮਨਦੀਪ ਕੌਰ, ਕੁਲਵਿੰਦਰ ਕੌਰ, ਸਿਮਰਨ, ਰਾਜਦੀਪ ਕੌਰ, ਹਰਸ਼ਦੀਪ ਕੌਰ, ਸੁਨੀਤਾ ਦੇਵੀ, ਅਤੇ ਵੱਲੋ ਸਿ਼ਰਕਤ ਕੀਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.