post

Jasbeer Singh

(Chief Editor)

Patiala News

ਪਾਵਰਕਾਮ ਪੈਨਸ਼ਨਰਜ਼ ਨੇ ਕੀਤੀ ਮਹੀਨਾਵਾਰ ਮੀਟਿੰਗ

post-img

ਪਾਵਰਕਾਮ ਪੈਨਸ਼ਨਰਜ਼ ਨੇ ਕੀਤੀ ਮਹੀਨਾਵਾਰ ਮੀਟਿੰਗ ਪਟਿਆਲਾ 7 ਦਸੰਬਰ : ਪੈਨਸ਼ਨਰਜ਼ ਐਸੋਸੀਏਸ਼ਲ ਪਾਵਰਕਾਮ ਅਤੇ ਟਰਾਂਸਕੋ ਸਬ ਅਰਬਨ ਮੰਡਲ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਅਤਰ ਸਿੰਘ ਮੰਡਲ ਪ੍ਰਧਾਨ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਧਨਵੰਤ ਸਿੰਘ ਭੱਠਲ ਜਨਰਲ ਸਕੱਤਰ ਪੰਜਾਬ ਤੇ ਰਾਮ ਚੰਦ ਬਖਸ਼ੀਵਾਲਾ ਸਕੱਤਰ ਪੰਜਾਬ ਤੇ ਕਰਮ ਚੰਦ ਬਖਸ਼ੀਵਾਲਾ ਸਕੱਤਰ ਵਿਸ਼ੇਬ ਤੌਰ ਤੇ ਸ਼ਾਮਲ ਹੋਏ । ਮੀਟਿੰਗ ਵਿੱਚ ਵੱਖ—ਵੱਖ ਬਲਾਰਿਆਂ ਨੇ ਪੈਨਸ਼ਨਰਜ਼ ਦੀਆਂ ਮੰਗਾਂ ਨਾ ਮੰਨਣ ਤੇ ਪੰਜਾਬ ਸਰਕਾਰ ਤੇ ਪਾਰਵਰਕਾਮ ਮੈਨੇਜਮੈਂਟ ਦੀ ਨਿਖੇਧੀ ਕੀਤੀ, ਜਿਸ ਤੇ ਚਲਦੇ ਹੋਏ ਭੁੱਲਰ ਨੇ 15 ਦਸੰਬਰ 2024 ਤੋਂ 16 ਜਨਵਰੀ 20205 ਤੱਕ ਸਰਕਲ ਪੱਧਰੀ ਕਨਵੈਨਸ਼ਨ ਕਰਨ ਉਪਰੰਤ ਫਰਵਰੀ 2025 ਵਿੱਚ ਬਿਜਲੀ ਮੰਤਰੀ ਦੇ ਨਿਵਾਸ ਸਥਾਨ ਤੇ ਰੋਸ ਪ੍ਰਦਰਸ਼ਨ ਕਰਨ ਦੇ ਫੈਸਲੇ ਬਾਰੇ ਦੱਸਿਆ।ਮੰਡਲ ਪ੍ਰਧਾਨ ਤੇ ਬਾਕੀ ਸਾਥੀਆਂ ਨੇ ਇਹਨਾ ਪ੍ਰੋਗਰਾਮਾਂ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ ਦਾ ਵਿਸ਼ਵਾਸ਼ ਦੁਆਇਆ । ਮੀਟਿੰਗ ਵਿੱਚ ਗੁਰਬਖਸ਼ ਸਿੰਘ, ਉਮ ਪ੍ਰਕਾਸ਼, ਕਰਮਦੇਵ ਗਰੇਵਾਲ, ਗੁਰਦਿਆਲ ਸਿੰਘ, ਰਣਜੀਤ ਸਿੰਘ ਭੱਟੀ, ਪ੍ਰਕਾਸ਼ ਸਿੰਘ ਤੇ ਦਲਜੀਤ ਸਿੰਘ ਆਦਿ ਵੀ ਸ਼ਾਮਲ ਸਨ ।

Related Post