post

Jasbeer Singh

(Chief Editor)

Patiala News

ਪਰਨੀਤ ਕੌਰ ਮੇਅਰ ਗੋਗੀਆ ਅਤੇ ਪਵਨ ਗੁਪਤਾ ਨੇ ਦਿੱਤਾ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ

post-img

ਪਰਨੀਤ ਕੌਰ ਮੇਅਰ ਗੋਗੀਆ ਅਤੇ ਪਵਨ ਗੁਪਤਾ ਨੇ ਦਿੱਤਾ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਪਟਿਆਲਾ : ਉਘੇ ਸਮਾਜ ਸੇਵਕ ਹਰਦੀਪ ਸਿੰਘ ਅਤੇ ਰਾਜਦੀਪ ਕੌਰ ਦੀ ਸਪੁੱਤਰੀ ਹਰਗੁਨ ਕੌਰ ਦਾ ਵਿਆਹ ਖੁਸ਼ਨਸੀਬ ਸਿੰਘ ਨਾਲ ਪਟਿਆਲਾ ਦੇ ਇੱਕ ਨਿਜੀ ਪੈਲੇਸ ਵਿੱਚ ਸੰਪੰਨ ਹੋਇਆ । ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ, ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਸ਼ਿਵ ਸੇਨਾ ਆਗੂ ਪਵਨ ਗੁਪਤਾ ਸਮੇਤ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ । ਇਸ ਮੌਕੇ ਲੜਕੀ ਦੇ ਚਾਚਾ ਸਰਬਜੀਤ ਸਿੰਘ, ਚਾਚੀ ਕੰਵਲਜੀਤ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੇ ਆਏ ਹੋਏ ਸਮੂਹ ਆਗੂਆਂ ਦਾ ਇਸ ਵਿਆਹ ਦੀ ਖੁਸ਼ੀ ਦੇ ਮੌਕੇ ਵਿੱਚ ਸ਼ਾਮਿਲ ਹੋਣ ਲਈ ਦਿਲੋਂ ਧੰਨਵਾਦ ਕੀਤਾ ।

Related Post