

ਮਨਰੇਗਾ ਦੀ ਅਣਦੇਖੀ ਨੂੰ ਲੈ ਕੇ ਮਜ਼ਾਹਰੇ ਦੀ ਤਿਆਰੀ ਸ਼ੁਰੂ ਪਟਿਆਲਾ : ਡੈਮੋਕ੍ਰੇਟਿਕ ਮਨਰੇਗਾ ਫਰੰਟ (ਡੀ ਐਮ ਐੱਫ) ਜਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਚ ਆਗੂਆਂ ਨੇ ਫ਼ੈਸਲਾ ਕੀਤਾ ਕਿ ਵੱਡੀ ਗਿਣਤੀ ਪਿੰਡਾਂ ਵਿੱਚੋਂ ਮਨਰੇਗਾ ਮਜ਼ਦੂਰਾਂ ਨੂੰ ਇਕੱਤਰ ਕਰਕੇ ਡੀਸੀ ਦਫਤਰ ਬਾਹਰ ਬੈਠਿਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੁਹਾ ਨੇ ਦੱਸਿਆ ਕਿ ਨਾਭਾ ਵਿਖੇ 59 ਦਿਨਾਂ ਦੇ ਪੱਕੇ ਧਰਨੇ ਤੋਂ ਡੀ. ਸੀ. ਪਟਿਆਲਾ ਨੇ ਕਈ ਵਾਰੀ ਤਰੀਕਾਂ ਦੇ ਦਿੱਤੀਆਂ ਪਰ ਕੰਮ ਨਾ ਕਰਕੇ ਦਿੱਤਾ। ਜਾਂ ਤਾਂ ਇਹ ਦੱਸ ਦਿੰਦੇ ਕਿ ਮਜ਼ਦੂਰਾਂ ਦੀਆ ਮੰਗਾਂ ਨਾਜਾਇਜ਼ ਹਨ ਤੇ ਕੁੱਲ ਸਮਾਜ ਦੇ ਹਿਤ ਵਿੱਚ ਨਹੀਂ ਹਨ ਤਾਂ ਉਹ ਆਪਣੀ ਅਰਜ਼ੀ ਵੀ ਵਾਪਸ ਲੈਣ ਨੂੰ ਤਿਆਰ ਹਨ ਪਰ ਪ੍ਰਸ਼ਾਸਨ ਕਾਨੂੰਨ ਵਿਵਸਥਾ ਵਿਗੜਨ ਤੱਕ ਕੰਮ ਕਰਕੇ ਹੀ ਰਾਜ਼ੀ ਨਹੀਂ। ਹਾਲਾਂਕਿ ਅਸੀਂ ਕਾਨੂੰਨ ਵਿਵਸਥਾ ਵਿਗਾੜਨ ਚ ਯਕੀਨ ਨਹੀਂ ਰੱਖਦੇ । ਇਸ ਕਰਕੇ 30 ਜਨਵਰੀ ਤੱਕ ਮਾਮਲੇ ਹੱਲ ਨਾ ਹੋਣ ਦੀ ਸੂਰਤ ਵਿੱਚ 31 ਜਨਵਰੀ ਨੂੰ ਇੱਕ ਭਰਵੀਂ ਮੀਟਿੰਗ ਕਰਕੇ ਫਰਵਰੀ ਦੇ ਦੂਜੇ ਹਫਤੇ ਡੀ. ਸੀ. ਦਫ਼ਤਰ ਦੇ ਬਾਹਰ ਬੈਠਿਆ ਜਾਵੇਗਾ । ਰਾਣੀ ਕਾਠਮੱਠੀ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਵਿੱਚੋਂ ਮਨਰੇਗਾ ਵਿੱਚ ਧਾਂਦਲੀ ਅਤੇ ਅਧਿਕਾਰੀਆਂ ਵੱਲੋਂ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਪੇਂਡੂ ਲੋਕ ਜਥੇਬੰਦੀ ਕੋਲ ਲਿਆ ਰਹੇ ਹਨ ਕਿਉੰਕਿ ਡੀ. ਸੀ. ਦਫਤਰ ਵੱਲੋਂ ਅਜਿਹੀ ਕਾਰਜ ਪ੍ਰਣਾਲੀ ਨੂੰ ਸ਼ੈਅ ਮਿਲ ਰਹੀ ਹੈ । ਮੁਜ਼ਾਹਰੇ ਵਿੱਚ ਇਹ ਸਵਾਲ ਪੁੱਛਿਆ ਜਾਵੇਗਾ ਕਿ ਮਨਰੇਗਾ ਮਜ਼ਦੂਰ ਨੂੰ ਤਾਂ ਦਿਹਾੜੀ ਕੀਤੇ ਕੰਮ ਦੀ ਮਿਣਤੀ ਕਰਕੇ ਮਿਲਦੀ ਹੈ ਪਰ ਅਫ਼ਸਰਾਂ ਨੂੰ ਤਰੱਕੀ ਕਿਹੜੀ ਮਿਣਤੀ ਦੇ ਅਨੁਸਾਰ ਮਿਲਦੀ ਹੈ? ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਮੇਸ਼ ਕੌਰ ਕਾਠਮੱਠੀ ਚਰਨਜੀਤ ਕੌਰ ਖਾਂਸਿਆਂ ਸਨਦੀਪ ਕੌਰ ਖਾਨਪੁਰ ਗੰਡਿਆਂ ਭਿੰਦਰ ਕੌਰ ਗੁੱਜਰਹੇੜੀ ਕੁਲਦੀਪ ਕੌਰ ਰੋਹਟੀ ਖਾਸ ਆਦਿ ਨੇ ਸ਼ਮੂਲੀਅਤ ਕੀਤੀ ।