post

Jasbeer Singh

(Chief Editor)

Patiala News

6 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਰਿਹਾਇਸ਼ ਅੱਗੇ ਰੋਸ ਧਰਨਾ ਲਗਾਉਣ ਦੀ ਅਰੰਭੀ ਤਿਆਰੀ

post-img

6 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਰਿਹਾਇਸ਼ ਅੱਗੇ ਰੋਸ ਧਰਨਾ ਲਗਾਉਣ ਦੀ ਅਰੰਭੀ ਤਿਆਰੀ ਪਟਿਆਲਾ : ਸੂਬੇ ਦੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ (ਰਜਿ:) ਨੇ ਇੱਕ ਹੰਗਾਮੀ ਮੀਟਿੰਗ ਕਰਕੇ ਵਣ ਵਿਭਾਗ ਪੰਜਾਬ ਦੇ ਕਿਰਤੀ ਕਾਮਿਆਂ ਦੀਆਂ ਵਾਜਿਬ ਮੰਗਾਂ ਪ੍ਰਤੀ ਗੰਭੀਰ ਹੁੰਦੇ ਹੋਏ। ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਜਨਰਲ ਸਕੱਤਰ ਵੀਰਪਾਲ ਸਿੰਘ ਬਾਹਮਣਾ ਅਤੇ ਮੀਤ ਪ੍ਰਧਾਨ ਮੇਜਰ ਸਿੰਘ ਬਹੇੜ ਅਤੇ ਮਨਤੇਜ਼ ਸਿੰਘ ਸਿਆਮ ਸ਼ਿਵਾ ਦੀ ਅਗਵਾਈ ਹੇਠ 19ਏ ਨੌਨਿਹਾਲ ਬਾਗ ਸਥਿਤ ਪਾਰਕ ਪਟਿਆਲਾ ਦੇ ਵਿੱਚ ਕੀਤੀ ਗਈ । ਇਸ ਮੀਟਿੰਗ ਦਾ ਮੁੱਖ ਮੁੱਦਾ ਵਣ ਵਿਭਾਗ ਪੰਜਾਬ ਦੇ ਅੰਦਰ ਹਾਜਾਰ ਹੀ ਕਿਰਤੀ ਅਤੇ ਮਸਟ੍ਰੋਲ ਵਰਕਰਾਂ ਨਾਲ ਭਾਵੇਂ ਕਿ ਪਿਛਲੀਆਂ ਭਾਈਵਾਲ ਸਰਕਾਰਾ ਅਕਾਲੀ, ਬੀ. ਜੇ. ਪੀ., ਤੇ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਵੀ ਧੋਖਾ ਕੀਤਾ ਹੈ । ਹਜਾਰਾ ਕਰੋੜਾ ਦੇ ਕੰਮ ਦੇ ਵਿਤੀ ਸਾਲ ਅੰਦਰ ਕੇਵਲ ਕਗਜਾ ਰਾਹੀਂ ਕਰਵਾ ਕੇ ਹੜਪ ਕਰੇ ਜਾ ਚੁੱਕੇ ਹਨ । ਪਿਛਲੇ 20 ਸਾਲਾਂ ਦੇ ਪੈਸੇ ਦੇ ਹਿਸਾਬ ਲਾਈਏ ਤਾਂ ਅਰਬਾਂ ਰੁਪਏ ਵਿਭਾਗ ਨੂੰ ਕੇਂਦਰ ਸਰਕਾਰ ਤੇ ਜਪਾਨ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ ਪਰ ਮਹਿਕਮੇ ਦੇ ਅਫਸਰਸ਼ਾਹੀ ਨੇ ਆਲੀਸ਼ਾਲ ਕੋਠੀਆਂ ਬੰਗਲੇ ਉਸਾਰ ਲਏ ਹਨ ਪਰੰਤੂ ਇਸ ਵਿਭਾਗ ਵਿੱਚ ਰੀੜ ਦੀ ਹੱਡੀ ਦਾ ਕੰਮ ਕਰਦੇ ਵਰਕਰਾਂ ਦੇ ਭਵਿੱਖ ਬਾਰੇ ਕਿਸੇ ਵੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਪੱਕੇ ਤੇ ਰੈਗੂਲਰ ਸੇਵਾਵਾ ਪ੍ਰਦਾਨ ਕਰਨੀਆਂ ਤਾਂ ਦੂਰ ਦੀ ਗੱਲ ਹੈ, ਸੂਬਾ ਕਮੇਟੀ ਆਗੂਆਂ ਨੇ ਆਪਣੇ ਸੰਬੋਧਨ ਦੌਰਾਲ ਕਿਹਾ ਕਿ ਅਗਰ ਕੱਚੇ ਕਾਮੇ ਸਰਕਾਰ ਪੱਕੇ ਕਰਕੇ ਕੰਮ ਕਰਵਾਉਦੀ ਤਾਂ ਇਨ੍ਹਾਂ ਪੈਸਾ ਖਰਚ ਨਹੀਂ ਸੀ। ਹੋਣਾ ਜਿਨਾ ਬਰਬਾਦ ਕੀਤਾ ਹੈ । ਇੱਕ ਵੀ ਦਿਹਾੜੀਦਾਰ ਦਾ ਕੱਚਾ ਕਾਮਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕੀਤਾ। ਜੰਗਲਾਤ ਦਾ ਕਿਰਤੀ ਵਰਗ ਵਰਕਰ ਕਿਸੇ ਵੀ ਬੈਨੀਫਿਟ ਸਕੀਮ ਅਧੀਨ ਨਹੀਂ ਆਉਂਦਾ । ਨਾ ਹੀ ਕੋਈ ਲਾਭ ਦਿੱਤਾ ਜਾਂਦਾ ਹੈ। ਜ਼ੋ ਕਿ ਇੱਕ ਆਮ ਫੈਕਟਰੀਜ਼ ਦਾ ਵਰਕਰ ਵੀ. ਈ. ਐਸ. ਆਈ. ਸੀ., ਪੀ. ਐਫ., ਜੀ. ਪੀ. ਫੰਡ ਵਰਗੀਆਂ ਸਹੂਲਤਾਂ ਲੈ ਰਿਹਾ ਹੈ । ਜੰਗਲਾਤ ਵਿਭਾਗ ਦੇ ਕਾਮੇ ਨੁੰ ਕੋਈ ਵੀ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ ਕਿਸੇ ਵੀ ਐਕਟ ਨਿਯਮ ਤਹਿਤ ਸੰਵਿਧਾਨ ਦੇ ਬਣੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਜਿਸ ਕਰਕੇ ਕੱਚੇ ਵਰਕਰਾਂ ਨੇ 6 ਫਰਵਰੀ 2025 ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ੀ ਸਥਿਤ ਸੰਗਰੂਰ ਵਿਖੇ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ ।

Related Post