post

Jasbeer Singh

(Chief Editor)

Patiala News

ਪ੍ਰਧਾਨ ਡੇਂਟਲ ਕੌਂਸਲ ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਦੌਰਾ ਕੀਤਾ

post-img

ਪ੍ਰਧਾਨ ਡੇਂਟਲ ਕੌਂਸਲ ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਦੌਰਾ ਕੀਤਾ ਪਟਿਆਲਾ : ਡੈਂਟਲ ਕੌਂਸਲ ਆਫ਼ ਇੰਡੀਆ (ਡੀ. ਸੀ. ਆਈ.) ਦੇ ਪ੍ਰਧਾਨ ਡਾ. ਕੇ. ਸਤੀਸ਼ ਕੁਮਾਰ ਰੈੱਡੀ ਨੇ ਅੱਜ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਡੈਂਟਲ ਕਾਲਜਾਂ ਵਿੱਚ ਉੱਚ ਸਹੂਲਤਾਂ ਪ੍ਰਦਾਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ । ਡਾ. ਅਵਨੀਸ਼ ਕੁਮਾਰ, ਡੀਆਰਐਮਈ ਪੰਜਾਬ, ਡਾ. ਪੁਨੀਤ ਗਿਰਧਰ, ਜੌਇੰਟ ਡਾਇਰੈਕਟਰ (ਡੈਂਟਲ), ਅਤੇ ਡਾ. ਜੇ. ਐਸ. ਮਾਨ, ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ, ਨੇ ਡਾ. ਰੈੱਡੀ ਦਾ ਸੁਆਗਤ ਕੀਤਾ । ਡਾ. ਰੈੱਡੀ ਨੇ ਕਾਲਜ ਵਿੱਚ ਆਧੁਨਿਕ ਇੰਫਰਾਸਟਰੱਕਚਰ, ਸ਼ਿਖਿਆ ਪੱਧਤੀ, ਅਤੇ ਕੁਲਿਨਿਕਲ ਮਿਆਰਾਂ ਦੀ ਸ਼ਲਾਘਾ ਕੀਤੀ । ਡਾ. ਜੇ. ਐਸ. ਮਾਨ ਨੇ ਕਾਲਜ ਦੀਆਂ ਪ੍ਰਾਪਤੀਆਂ ਅਤੇ ਸਮੁਦਾਈ ਸੇਵਾਵਾਂ ਉਤੇ ਰੌਸ਼ਨੀ ਪਾਈ, ਜਦਕਿ ਡਾ. ਪੁਨੀਤ ਗਿਰਧਰ ਨੇ ਪੰਜਾਬ ਵਿੱਚ ਡੈਂਟਲ ਸਿੱਖਿਆ ਵਿੱਚ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਦੌਰੇ ਨੇ ਪੰਜਾਬ ਦੀ ਡੈਂਟਲ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਉੱਚ ਪੱਧਰ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਮਜਬੂਤ ਕੀਤਾ ।

Related Post