National
0
ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ
- by Jasbeer Singh
- January 26, 2026
ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ ਨਵੀਂ ਦਿੱਲੀ, 26 ਜਨਵਰੀ 2026 : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦੇਸ਼ 77ਵੇਂ ਗਣਤੰਤਰ ਦਿਵਸ ਮੌਕੇ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਗਰੁੱਂਪ ਕੈਪਟਨ ਸੁਭਾਂਸ਼ੂ ਸ਼ੁਕਲਾ ਨੂੰ ਕੀਤਾ ਗਿਆ ਅਸ਼ੋਕ ਚੱਕਰ ਨਾਲ ਸਨਮਾਨਤ ਪਰੇਡ ਦੌਰਾਨ ਰਾਸ਼ਟਰੀ ਗੀਤ ਵਜਾਇਆ ਗਿਆ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ । ਇਸ ਤੋਂ ਬਾਅਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ । ਗਣਤੰਤਰ ਦਿਵਸ ਪ੍ਰੇਡ ਵਿੱਚ ਮੁੱਖ ਮਹਿਮਾਨ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹੇ ।
