post

Jasbeer Singh

(Chief Editor)

National

ਪ੍ਰਧਾਨ ਮੰਤਰੀ ਮੋਦੀ ਦੇਸ਼-ਵਿਦੇਸ਼ ਘੁੰਮਦੇ ਹਨ ਪਰ ਮਨੀਪੁਰ ਜਾਣ ਤੋਂ ਬਚ ਰਹੇ ਹਨ : ਰਮੇਸ਼

post-img

ਪ੍ਰਧਾਨ ਮੰਤਰੀ ਮੋਦੀ ਦੇਸ਼-ਵਿਦੇਸ਼ ਘੁੰਮਦੇ ਹਨ ਪਰ ਮਨੀਪੁਰ ਜਾਣ ਤੋਂ ਬਚ ਰਹੇ ਹਨ : ਰਮੇਸ਼ ਨਵੀਂ ਦਿੱਲੀ : ਕਾਂਗਰਸ ਨੇ ਮਨੀਪੁਰ ਵਿੱਚ ਹਿੰਸਾ ਨੂੰ ਲੈ ਕੇ ਅੱਜ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਦੂਜੇ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ ਪਰ ਇਸ ਅਸ਼ਾਂਤ ਸੂਬੇ ਵਿੱਚ ਜਾਣ ਤੋਂ ਜਾਣਬੁੱਝ ਕੇ ਬੱਚ ਰਹੇ ਹਨ। ਮਨੀਪੁਰ ਵਿੱਚ ਪਿਛਲੇ ਸਾਲ ਮਈ ਤੋਂ ਹੁਣ ਤੱਕ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਸੰਘਰਸ਼ ਵਿੱਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਕਾਂਗਰਸ ਦੇ ਜਨਰਲ ਸਕੱਤਰ ਰਮੇਸ਼ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘3 ਮਈ 2023 ਨੂੰ ਮਨੀਪੁਰ ਵਿੱਚ ਹਿੰਸਾ ਭੜਕੀ ਅਤੇ ਸੂਬਾ ਸੜਨ ਲੱਗਾ। 3 ਜੂਨ 2023 ਨੂੰ ਹਿੰਸਾ ਅਤੇ ਦੰਗਿਆਂ ਕਰ ਕੇ ਅਤੇ ਇਸ ਦੇ ਫੈਲਣ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਨੂੰ ਆਪਣੀ ਰਿਪੋਰਟ ਸੌਂਪਣ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ।’’ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਰਿਪੋਰਟ ਨਹੀਂ ਸੌਂਪੀ ਗਈ ਹੈ ਅਤੇ ਕਮਿਸ਼ਨ ਨੂੰ ਅਜਿਹਾ ਕਰਨ ਲਈ ਅਜੇ 24 ਨਵੰਬਰ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ। ਰਮੇਸ਼ ਨੇ ਕਿਹਾ ਕਿ ਇਸ ਵਿਚਾਲੇ ਮਨੀਪੁਰ ਦੇ ਲੋਕ ਲਗਾਤਾਰ ਦਰਦ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਨਾਨ ਬਾਇਲੌਜਿਕਲ ਪ੍ਰਧਾਨ ਮੰਤਰੀ ਦੇਸ਼ ਦੇ ਹੋਰ ਹਿੱਸਿਆਂ ਅਤੇ ਵਿਦੇਸ਼ ਵਿੱਚ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਰਹਿੰਦੇ ਹਨ ਅਤੇ ਇਸ ਸਭ ਤੋਂ ਅਸ਼ਾਂਤ ਸੂਬੇ ਦੀ ਯਾਤਰਾ ਜਾਣਬੁੱਝ ਕੇ ਟਾਲਦੇ ਰਹਿੰਦੇ ਹਨ।

Related Post