post

Jasbeer Singh

(Chief Editor)

Patiala News

ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਨਵੀਂ ਪ੍ਰਕਾਸ਼ਿਤ ਪੁਸਤਕ ਐਡਵੋਕੇਟ ਧਾਮੀ ਨੂੰ ਭੇਂਟ

post-img

ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਨਵੀਂ ਪ੍ਰਕਾਸ਼ਿਤ ਪੁਸਤਕ ਐਡਵੋਕੇਟ ਧਾਮੀ ਨੂੰ ਭੇਂਟ ਪੁਸਤਕਾਂ ਧਰਮ ਅਤੇ ਸਿੱਖ ਇਤਿਹਾਸ ਅੰਦਰ ਸਾਰਿਆਂ ਲਈ ਪ੍ਰੇਰਨਾ ਸਰੋਤ : ਐਡਵੋਕੇਟ ਧਾਮੀ ਪਟਿਆਲਾ 8 ਨਵੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਆਪਣੀਆਂ ਨਵ ਪ੍ਰਕਾਸ਼ਤ ਪੁਸਤਕਾਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੇਂਟ ਕੀਤੀਆਂ ਗਈਆਂ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਾਬਕਾ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਪ੍ਰੋ. ਬਡੂੰਗਰ ਨੇ ਧਾਰਮਕ ਪੁਸਤਕਾਂ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਅਤੇ ‘ਗੁਰੂ ਨਾਨਕ ਕੀ ਵਡਿਆਈ’ ਭੇਂਟ ਕੀਤਆਂ । ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰੋ. ਬਡੂੰਗਰ ਜੋ ਹਮੇਸ਼ਾ ਧਰਮ ਦੇ ਪ੍ਰਚਾਰ ਪਸਾਰ ਕਾਰਜਾਂ ਵਿਚ ਜੁਟ ਰਹਿੰਦੇ ਹਨ ਅਤੇ ਅਕਸਰ ਉਨ੍ਹਾਂ ਵੱਲੋਂ ਭਾਸ਼ਾ ਦੇ ਵਿਕਾਸ ਲਈ ਸਾਡੀ ਅਜੌਕੀ ਪੀੜ੍ਹੀ ਲਈ ਸੇਧਤ ਇਹ ਧਾਰਮਕ ਪੁਸਤਕਾਂ ਵੀ ਧਰਮ ਅਤੇ ਸਿੱਖ ਇਤਿਹਾਸ ਅੰਦਰ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ । ਉਨ੍ਹਾਂ ਕਿਹਾ ਕਿ ਪੁਸਤਕ ਅੰਦਰ ਸਿੱਖ ਪੰਥ ਦੇ ਸ਼ਾਨਾਮੱਤੇ ਸਤਾਰਾਂ ਜਰਨੈਲਾਂ ਦੇ ਜੀਵਨ ਬਿਰਤਾਂਤ ਸ਼ਾਮਿਲ ਕੀਤੇ ਗਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਿੱਖ ਪੰਥ ਦੀ ਖੁਸਕਿਸਮਤੀ ਹੈ ਕਿ ਬਹੁ-ਪੱਖੀ ਰਾਜਨੀਤਕ ਰੁਝੇਵਿਆਂ ਦੇ ਬਾਵਜੂਦ ਪ੍ਰੋ. ਬਡੂੰਗਰ ਨੇ ਆਪਣੀ ਅੰਦਰਲੀ ਬੌਧਿਕ ਤੇ ਮੌਲਿਕ ਪ੍ਰਤਿਭਾ ਨੂੰ ਜਿਉਂਦਾ ਰੱਖਿਆ ਹੈ ਅਤੇ ਸਿੱਖ ਇਤਿਹਾਸ, ਫਲਸਫੇ, ਰਹਿਤ ਮਰਯਾਦਾ ਅਤੇ ਭਖਦੇ ਮਸਲਿਆਂ ਸੰਬੰਧੀ ਆਪਣੇ ਲੇਖ ਬਾਕਾਇਦਾ ਪ੍ਰਕਾਸਤਿ ਕਰਵਾਂਦੇ ਰਹਿੰਦੇ ਹਨ । ਉਨ੍ਹਾਂ ਆਖਿਆ ਕਿ ਇਹ ਪੁਸਤਕਾਂ ਜਿੱਥੇ ਨੌਜਵਾਨ ਖੋਜਾਰਥੀਆਂ ਨੂੰ ਹਵਾਲਾ ਪੁਸਤਕ ਦੇ ਤੌਰ ਤੇ ਸਹਾਇਤਾ ਦੇਵੇਗੀ ਉੱਥੇ ਉਹਨਾਂ ਨੂੰ ਨਿੱਠ ਕੇ ਖੋਜ ਅਧਿਐਨ ਕਰਨ ਦੀ ਪ੍ਰੇਰਨਾ ਵੀ ਦੇਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਮੈਨੇਜਰ ਨਿਸ਼ਾਨ ਸਿੰਘ ਜ਼ਫਰਵਾਲ ਆਦਿ ਵੀ ਮੌਜੂਦ ਸਨ ।

Related Post