

ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ ਦੀ ਮੀਟਿੰਗ ਅਯੋਜਤ -ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼ : ਪ੍ਰਧਾਨ ਸੰਤ ਰਾਮ ਨਾਭਾ 16 ਜੂਨ : ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਸੰਤ ਰਾਮ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਰਪੇਸ਼ ਆ ਰਹੀਆਂ ਮੁਸਕਲਾ ਤੇ ਮੰਗਾਂ ਸਬੰਧੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਐਨ ਉ ਸੀ ਤੋਂ ਬਿਨਾਂ ਰਜਿਸਟਰੀਆਂ ਖੋਲੀਆਂ ਜਾਣ ਅਤੇ ਬਿਜਲੀ ਦੇ ਕੁਨੈਕਸ਼ਨ ਬਹਾਲ ਕੀਤੇ ਜਾਣ ਦਿੱਲੀ ਦੀ ਤਰਜ਼ ਤੇ ਪੁਰਾਣੀਆਂ ਸਾਰੀਆਂ ਕਲੋਨੀਆਂ ਰੈਗੂਲਰ ਕੀਤੀਆ ਜਾਣ ਇਨਾਂ ਕਾਰਨਾਂ ਕਰਕੇ ਲੋਕਾਂ ਨੂੰ ਬਾਹੁਤ ਹੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਜਿਸਟਰੀਆਂ ਖੁੱਲਣ ਨਾਲ ਸਰਕਾਰ ਦੇ ਰੈਵੇਨਿਉ ਵਿੱਚ ਵੀ ਭਾਰੀ ਵਾਧਾ ਹੋਵੇਗਾ ਸੰਤ ਰਾਮ ਨੇ ਕਿਹਾ ਬਿਨਾਂ ਐਨ ਓ ਸੀ ਤੋਂ ਬਿਜਲੀ ਕੁਨੇਕਸਨ ਬਹਾਲ ਕੀਤੇ ਜਾਣ ਉਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਇਨਾਂ ਮੰਗਾਂ ਦਾ ਹੱਲ ਜਲਦੀ ਨਾ ਹੋਇਆ ਤਾਂ ਪੰਜਾਬ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਇਸ ਮੋਕੇ ਸਰਪ੍ਰਸਤ ਸਵਿੰਦਰ ਰਾਵਲ,ਭੀਮ ਸ਼ਰਮਾ ਸੈਕਟਰੀ,ਚੈਅਰਮੈਨ ਗੁਰਤੇਜ ਕੌਲ,ਪਤੰਬਰ ਬਾਂਸਲ,ਪਰਮਜੀਤ ਸਿੰਘ ਪੰਮਾ ਕੈਸੀਅਰ,ਸਤਨਾਮ ਸਿੰਘ ਖਹਿਰਾ,ਬਬਲੂ,ਦਵਿੰਦਰ ਸਿੰਘ,ਅਜੇ,ਅਮਰੀਕ ਸਿੰਘ ਸਰਪੰਚ ਅਲੋਹਰਾ,ਮੁਸ਼ਤਾਕ ਅਲੀ ਕਿੰਗ ਸਾਬਕਾ ਸਰਪੰਚ,ਰਾਣਾ ਨਾਭਾ ਸਾਬਕਾ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਚ ਪ੍ਰਾਪਰਟੀ ਡੀਲਰ ਮੋਜੂਦ ਸਨ
Related Post
Popular News
Hot Categories
Subscribe To Our Newsletter
No spam, notifications only about new products, updates.