
ਬਾਬਾ ਸੁਖਦੇਵ ਸਿੰਘ ਜੀ ਸਿੱਧਸਰ ਅਲੋਹਰਾ ਸਹਿਬ ਵਾਲਿਆਂ ਦੀ 22 ਵੀ ਬਰਸੀ 27 ਜੂਨ ਨੂੰ
- by Jasbeer Singh
- June 16, 2025

ਬਾਬਾ ਸੁਖਦੇਵ ਸਿੰਘ ਜੀ ਸਿੱਧਸਰ ਅਲੋਹਰਾ ਸਹਿਬ ਵਾਲਿਆਂ ਦੀ 22 ਵੀ ਬਰਸੀ 27 ਜੂਨ ਨੂੰ -ਬਾਬਾ ਹਰਦੇਵ ਸਿੰਘ ਤੇ ਪ੍ਰਬੰਧਕ ਕਮੇਟੀ ਵਲੋਂ ਬਰਸੀ ਦਾ ਪੋਸਟਰ ਰਲੀਜ ਨਾਭਾ 16 ਜੂਨ : ਨਾਭਾ ਨਜ਼ਦੀਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਸੱਚਖੰਡ ਵਾਸੀ ਸ੍ਰੀਮਾਨ ਬਾਬਾ ਸੁਖਦੇਵ ਸਿੰਘ ਜੀ ਦੀ 22ਵੀ ਸਲਾਨਾ ਬਰਸੀ 27 ਜੂਨ ਦਿਨ ਵੀਰਵਾਰ ਨੂੰ ਸ਼ਰਧਾ ਪੁਰਵਕ ਮਨਾਈ ਜਾ ਰਹੀ ਹੈ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ, ਬਾਬਾ ਹਰਦੇਵ ਸਿੰਘ ਜੀ ਵੱਲੋਂ ਬਰਸੀ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ, ਇਹ ਬਰਸੀ ਸਮਾਗਮ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਹਰ ਸਾਲ ਮਨਾਈ ਜਾਂਦੀ ਹੈ, ਸਲਾਨਾ ਬਰਸੀ ਸਮਾਗਮ ਮੌਕੇ ਦੇਸਾਂ-ਬਦੇਸਾਂ ਤੋਂ ਵੀ ਸੰਗਤਾਂ ਪਹੁੰਚ ਕੇ ਗੁਰੂ ਘਰ ਨਤਮਸਤਕ ਹੁੰਦੀਆਂ ਹਨ ਬਰਸੀ ਸਮਾਗਮ ਤਿੰਨ ਦਿਨ ਲਗਾਤਾਰ ਚਲਦਾ ਹੈ ਜਿਸ ਦੌਰਾਨ ਸੰਤਾਂ ਮਹਾਂਪੁਰਸ਼ਾਂ ਵੱਲੋਂ ਦਿਨ ਰਾਤ ਦੇ ਦੀਵਾਨ ਵੀ ਸਜਾਏ ਜਾਂਦੇ ਹਨ 27 ਜੂਨ ਨੂੰ ਮੈਡੀਕਲ ਕੈਂਪ ਵੀ ਲਗਾਏ ਜਾਣਗੇ । ਇਸ ਮੌਕੇ ਤੇ ਬਾਬਾ ਹਰਦੇਵ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਤਰਲੋਚਨ ਸਿੰਘ ਜੀ ਹੈੱਡ ਗ੍ਰੰਥੀ,ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਸਾਬਕਾ ਚੇਅਰਮੈਨ ਇੱਛਿਆ ਮਾਨ ਸਿੰਘ ਭੋਜੋਮਾਜਰੀ,ਜੋਗਾ ਸਿੰਘ ਚਾਪੜ,ਗਮਦੂਰ ਸਿੰਘ, ਸਰਦਾਰਾ ਸਿੰਘ,ਬਾਬਾ ਗੁਰਸੇਵਕ, ਬਾਬਾ ਜਤਿੰਦਰ ਸਿੰਘ,ਗੁਰਵਿੰਦਰ ਸਿੰਘ, ਦਰਸ਼ਨ ਸਿੰਘ, ਰਾਜਿੰਦਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਖੋਖ,ਗੱਜਣ ਸਿੰਘ,ਦਰਬਾਰਾ ਸਿੰਘ,ਪ੍ਰਧਾਨ ਸੁਰਜੀਤ ਸਿੰਘ,ਜਗਤਾਰ ਸਿੰਘ, ਹਰਪਾਲ ਸਿੰਘ,ਬਲਵੰਤ ਸਿੰਘ, ਕਰਮਜੀਤ ਸਿੰਘ, ਹਰਪਾਲ ਸਿੰਘ,ਮੁਸਤਾਕ ਕਿੰਗ ਅਲੌਹਰਾਂ,ਸੁੱਖਵਿੰਦਰ ਸਿੰਘ,ਰਜਿੰਦਰ ਸਿੰਘ ਬਾਬਾ ਮੋਹਨ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਆਦਿ ਸੰਗਤ ਹਾਜ਼ਰ ਸੀ