
ਸੀਵਰੇਜ ਬੋਰਡ ਦੇ ਨਿਗਰਾਨ ਇੰਜੀਨੀਅਰ ਪਟਿਆਲਾ ਖਿਲਾਫ ਦਿੱਤਾ ਰੋਸ ਧਰਨਾ
- by Jasbeer Singh
- January 22, 2025

ਸੀਵਰੇਜ ਬੋਰਡ ਦੇ ਨਿਗਰਾਨ ਇੰਜੀਨੀਅਰ ਪਟਿਆਲਾ ਖਿਲਾਫ ਦਿੱਤਾ ਰੋਸ ਧਰਨਾ ਪਟਿਆਲਾ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਸੰਗਰੂਰ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ,ਕੋ-ਕਨਵੀਨਰ ਮੇਲਾ ਸਿੰਘ ਪੁੰਨਾਵਾਲ ਅਤੇ ਸਕੱਤਰ ਸੇਰ ਸਿੰਘ ਖੰਨਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਨਿਗਰਾਨ ਇੰਜੀਨੀਅਰ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ । ਇਸ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆ ਕਿਹਾ ਕਿ ਚੀਫ ਇੰਜੀਨੀਅਰ ਰਾਜਵੰਤ ਕੌਰ ਪਟਿਆਲਾ ਨਾਲ 19 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਠੇਕੇਦਾਰਾਂ ਸੋਸਾਇਟੀਆਂ ਤੇ ਕੰਪਨੀਆਂ ਰਾਹੀਂ ਰੱਖੇ ਆਊਟਸੋਰਸ ਕਾਮਿਆਂ ਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਵਲੋਂ ਲਿਖਤੀ ਤੌਰ ’ਤੇ ਇਹ ਮੰਨਿਆ ਗਿਆ ਸੀ, ਹਰ ਮਹੀਨੇ ਦੀ 7 ਤਰੀਕ ਨੂੰ ਵਰਕਰਾਂ ਨੂੰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ, ਈ. ਪੀ. ਐਫ.ਅਤੇ ਈ. ਐਸ. ਆਈ., ਮੈਡੀਕਲ ਬੀਮਾ ਅਤੇ ਉਕਤ ਏਜੰਸੀਆਂ ਵੱਲੋ ਕਾਮਿਆਂ ਨੂੰ ਬਣਦਾ ਬੋਨਸ ਦਿੱਤਾ ਜਾਵੇਗਾ। ਚੀਫ ਇੰਜੀਨੀਅਰ ਵੱਲੋਂ ਇਹ ਮੰਗਾਂ ਲਾਗੂ ਕਰਨ ਲਈ ਸਮਾਂ ਵੱਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇਹ ਮੰਗਾਂ ਅੱਜ ਤੱਕ ਲਾਗੂ ਨਹੀਂ ਹੋਈਆਂ, ਜਿਸ ਦੇ ਵਿਰੋਧ ਵਜੋਂ ਪੰਜਾਬ ਸਰਕਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ । ਅੰਤ ਵਿੱਚ ਸੰਘਰਸ਼ ਦੀ ਚੇਤਾਵਨੀ ਦਿੰਦਿਆਂ ਐਕਸ਼ਨ ਕਮੇਟੀ ਵੱਲੋਂ ਇਹ ਐਲਾਨ ਕੀਤਾ ਗਿਆ, ਜੇਕਰ 27 ਜਨਵਰੀ ਤੋਂ ਪਹਿਲਾਂ ਨਿਗਰਾਨ ਇੰਜਨੀਅਰ ਵੱਲੋਂ ਮੀਟਿੰਗ ਨਹੀਂ ਕੀਤੀ ਜਾਂਦੀ ਉਸ ਦੇ ਰੋਸ ਵਜੋਂ 27 ਜਨਵਰੀ ਨੂੰ ਪਟਿਆਲਾ ਵਿਖੇ ਵੱਡੀ ਗਿਣਤੀ ’ਚ ਸੀਵਰੇਜ ਬੋਰਡ ਦੇ ਕਾਮਿਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਫੀਲਡ ਐਂਡ ਵਰਕਸਾਪ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਜਲ ਸਪਲਾਈ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਬਹਾਦਰਗੜ੍ਹ, ਗੁਰਜੰਟ ਸਿੰਘ ਉਗਰਾਹਾਂ, ਪ੍ਰਦੀਪ ਕੁਮਾਰ ਚੀਮਾ, ਸਿਸਨ ਕੁਮਾਰ ਪਟਿਆਲਾ, ਮੱਖਣਾ ਸਿੰਘ ਪਟਿਆਲਾ, ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ, ਪ੍ਰਮੋਦ ਖਨੌਰੀ, ਰਮਨ ਕੁਮਾਰ ਬਸੀ, ਸੰਜੂ ਧੂਰੀ ਗੁਰਜੰਟ ਸਿੰਘ ਬੁਗਰਾ, ਜਗਦੀਪ ਸਿੰਘ ਲੌਂਗੋਵਾਲ, ਦਲੇਲ ਸਿੰਘ ਦਿੜ੍ਹਬਾ, ਦਰਸ਼ਨ ਸਿੰਘ ਮੰਡੇਰ, ਗੁਰਦੇਵ ਸਿੰਘ ਮਾਨਸਾ, ਦਰਸ਼ਨ ਸਿੰਘ ਲਹਿਰਾ, ਰਜਿੰਦਰ ਸਿੰਘ ਅਕੋਈ, ਭੁਪਿੰਦਰ ਸਿੰਘ ਲੌਂਗੋਵਾਲ, ਸਤਨਾਮ ਸਿੰਘ ਚੀਮਾ, ਕਰਮ ਸਰਮਾ, ਅਸਵਨੀ ਚੀਮਾ, ਜਗਵੀਰ ਸਿੰਘ, ਵੀਰਾ ਸਿੰਘ ਆਦਿ ਹਾਜਰ ਸਨ ।