
ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਗਰੰਟੀ ਨੂੰ ਪੂਰਾ ਨਾ ਕੀਤੇ ਜਾਣ ਤੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
- by Jasbeer Singh
- May 14, 2025

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਗਰੰਟੀ ਨੂੰ ਪੂਰਾ ਨਾ ਕੀਤੇ ਜਾਣ ਤੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ ਮਾਨ ਸਰਕਾਰ ਨੇ ਵਿਸ਼ਵਾਸ਼ ਦਾ ਕੀਤਾ ਕਤਲ : ਕਾਕਾ ਪਟਿਆਲਾ 14 ਮਈ : ਮਾਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੀ ਗਰੰਟੀ ਨੂੰ ਪੂਰਾ ਨਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਆਪ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਇੱਕ ਵੱਡੀ ਅਤੇ ਪਹਿਲੀ ਅਜਿਹੀ ਗਰੰਟੀ ਸੀ ਜਿਸ ਤੇ ਭਰੋਸਾ ਕਰਕੇ ਕੱਚੇ ਮੁਲਾਜਮਾਂ ਨੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਦੋਂ ਕਿ ਪੰਜਾਬ ਵਿੱਚ ਸਰਕਾਰ ਬਣੀ ਨੂੰ 39 ਮਹੀਨੇ ਬੀਤ ਜਾਣ ਮਗਰੋ ਵੀ ਅੱਜ ਤੱਕ ਕੱਚੇ ਮੁਲਾਜਮਾਂ ਨੂੰ ਪੱਕੇ ਨਹੀਂ ਕੀਤਾ ਗਿਆ । ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਸ਼ਵਾਸ਼ ਦਾ ਕਤਲ ਕੀਤਾ ਹੈ, ਜਿਸ ਕਰਕੇ ਕੱਚੇ ਮੁਲਾਜਮਾਂ ਦਾ ਭਰੋਸਾ ਟੁੱਟ ਗਿਆ ਹੈ ਹੁਣ ਸਰਕਾਰ ਖਿਲਾਫ ਕੱਚੇ ਮੁਲਾਜਮਾਂ ਦਾ ਰੋਸ ਵਧਦਾ ਹੀ ਜਾ ਰਿਹਾ ਹੈ । ਮਾਨ ਸਰਕਾਰ ਨੇ ਰੈਗੂਲਰ ਕਰਨ ਦੀ ਬਜਾਏ ਪਿਛਲੀਆਂ ਸਰਕਾਰਾਂ ਵਾਂਗ ਸਿਰਫ ਖਾਨਾ ਪੂਰਤੀ ਕਰਨ ਦਾ ਕੰਮ ਕੀਤਾ ਹੈ ਇਸ ਸਰਕਾਰ ਦੇ ਵਾਅਦੇ ਗਰੰਟੀਆਂ ਸਭ ਫੇਲ ਸਾਬਿਤ ਹੋਈਆਂ ਹਨ। ਜੇਕਰ ਕੱਚੇ ਮੁਲਾਜਮ ਆਪਣੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਡੰਡੇ ਸੋਟੀਆਂ ਨਾਲ ਕੁੱਟਿਆ ਜਾਂਦਾ ਹੈ । ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਨੀਤੀ ਤੇ ਨੀਅਤ ਤੇ ਸਵਾਲ ਚੁੱਕਦਿਆਂ ਕਿਹਾ ਕਿ ਅਸਲਿਅਤ ਇਹ ਹੈ ਕਿ ਕੋਈ ਕਰਮਚਾਰੀ ਰੈਗੂਲਰ ਨਹੀਂ ਕੀਤਾ ਸਿਰਫ ਮਾਨ ਸਰਕਾਰ ਵੱਲੋਂ ਸਟੇਜਾਂ ਤੇ ਚੜ੍ਹ ਕੇ ਐਲਾਨ ਕਰਕੇ ਸਾਹਮਣੇ ਬੈਠੇ ਲੋਕਾਂ ਤੋਂ ਤਾੜੀਆਂ ਵਜਵਾਈਆਂ ਜਾਂਦੀਆਂ ਹਨ, ਜਦੋਂ ਕਿ ਗੁਆਢੀ ਸੂਬਾ ਹਰਿਆਣਾ ਨੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਕੋਈ ਗਰੰਟੀ ਵਾਅਦਾ ਨਹੀਂ ਕੀਤਾ । ਫਿਰ ਵੀ ਸਾਰੇ ਕੱਚੇ ਮੁਲਾਜਮਾ ਨੂੰ ਪੱਕੇ ਕਰ ਦਿੱਤੇ ਹਨ, ਜਿਸ ਕਰਕੇ ਤੀਸਰੀ ਵਾਰ ਭਾਰੀ ਬਹੁਮਤ ਨਾਲ ਬੀ. ਜੇ. ਪੀ . ਦੀ ਸਰਕਾਰ ਬਣੀ ਹੈ ਤੇ ਪੰਜਾਬ ਵਿੱਚ ਕੱਚੇ ਮੁਲਾਜਮ ਪੱਕੇ ਹੋਣ ਦੀ ਉਡੀਕ ਤਿੰਨ ਸਾਲਾਂ ਤੋਂ ਵਧ ਸਮੇਂ ਤੋਂ ਕਰ ਰਹੇ ਹਨ । ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਡੁੰਘੀ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਪਿਛਲੀਆਂ ਸਰਕਾਰਾਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਲਾਰੇ ਲੱਪੇ ਲਾ ਕੇ ਗੁੰਮਰਾਹ ਕਰਦੀਆਂ ਰਹੀਆਂ ਤੇ ਮਾਨ ਸਰਕਾਰ ਵੀ ਉਹੀ ਪੁਰਾਣੀ ਨੀਤੀ ਤੇ ਚਲ ਰਹੀ ਹੈ ਹੁਣ ਕੱਚੇ ਮੁਲਾਜਮਾਂ ਨੂੰ ਲਾਰੇ ਨਹੀਂ ਚਾਹੀਦੇ ਹੁਣ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇ। ਪ੍ਰਦਰਸ਼ਨ ਮੌਕੇ ਰਾਜੇਸ਼ ਕਪੂਰ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਅਰੁਣ ਕੁਮਾਰ, ਮਾਨ ਸਿੰਘ, ਜਰਨੈਲ ਸਿੰਘ, ਵਿਜੇ ਕੁਮਾਰ, ਹੁਕਮ ਸਿੰਘ, ਪ੍ਰਕਾਸ਼ ਸਿੰਘ, ਮੰਗਤ ਰਾਮ, ਜਤਿੰਦਰ ਸਿੰਘ, ਜਗਤਾਰ ਸਿੰਘ, ਸਰਵਣ ਕੁਮਾਰ, ਨਰਿੰਦਰ ਪਾਲ ਸਿੰਘ, ਕਰਮ ਸਿੰਘ ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.