
Crime
0
ਥਾਣਾ ਘਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਲਾਉਣ ਤੇ ਕੇਸ ਦਰਜ
- by Jasbeer Singh
- May 14, 2025

ਥਾਣਾ ਘਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਲਾਉਣ ਤੇ ਕੇਸ ਦਰਜ ਘਨੌਰ, 14 ਮਈ : ਥਾਣਾ ਘਨੌਰ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 137 (2), 96 ਬੀ. ਐਨ. ਐਸ. ਤਹਿਤ ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇੰਦਰਜੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਸੰਧਾਰਸੀ ਥਾਣਾ ਘਨੋਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪਰਮਜੀਤ ਕੌਰ ਪਤਨੀ ਵਿਜੈ ਕੁਮਾਰ ਵਾਸੀ ਸੰਧਾਰਸੀ ਥਾਣਾ ਘਨੌਰ ਨੇ ਦੱਸਿਆ ਕਿ 7-8 ਮਈ 25 ਦੀ ਦਰਮਿਆਨੀ ਰਾਤ ਨੂੰ ਉਕਤ ਵਿਅਕਤੀ ਮੇਰੀ ਦੀ ਲੜਕੀ ਸੰਦੀਪ ਕੌਰ ਜੋ ਕਿ 14 ਸਾਲਾਂ ਦੀ ਹੈ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।