ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ (ਕੇਂਦਰੀ ਬਾਡੀ) ਮਾਸਿਕ ਮੀਟਿੰਗ ਹੋਈ
- by Jasbeer Singh
- November 20, 2024
ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ (ਕੇਂਦਰੀ ਬਾਡੀ) ਮਾਸਿਕ ਮੀਟਿੰਗ ਹੋਈ ਪਟਿਆਲਾ 20 ਨਵੰਬਰ : ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ, ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਚੇਅਰਮੈਨ ਸ੍ਰ. ਮੁਕੰਦ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ । ਵੱਖ—ਵੱਖ ਡਿਪੂਆਂ ਦੇ ਬੁਲਾਰਿਆਂ ਨੇ ਵਿਚਾਰ ਪ੍ਰਗਟ ਕਰਦਿਆ ਰਹਿੰਦੇ ਬਕਾਇਆਂ, ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ, 2016 ਦੇ ਪੇ ਗਰੇਡ ਵਿੱਚ ਕੁੱਝ ਡਿਪੂਆਂ ਦਾ ਬਕਾਇਆ, ਵਿਧਵਾ ਪੈਨਸ਼ਨਰਾਂ ਦੇ ਕੇਸਾਂ ਦੇ ਜਲਦੀ ਨਿਪਟਾਰੇ ਬਾਰੇ, ਨਵੇਂ ਪੈਨਸ਼ਨਰਾ ਦੇ ਗ੍ਰੈਚੁਟੀ ਤੇ ਲੀਵ ਇਨ ਕੇਸ਼ਮੈਂਟ ਆਦਿ ਦੀ ਮੰਗ ਤੇ ਜ਼ੋਰ ਦਿੱਤਾ । ਅਦਾਰੇ ਅੰਦਰ ਨਵੀਆਂ ਬੱਸਾਂ ਪਾਉਣ ਦੀ ਵੀ ਮੰਗ ਕੀਤੀ ਸੀ । ਪੰਜਾਬ ਸਰਕਾਰ ਵਲੋਂ ਅਦਾਰੇ ਨੂੰ ਸਮੇਂ ਸਿਰ ਮਾਇਕ ਮਦਦ ਨਾ ਦੇਣ ਤੇ ਪੰਜਾਬ ਸਰਕਾਰ ਦੀ ਮੁਰਦਾਬਾਦ ਵੀ ਹੋਈ । ਕੱਲ੍ਹ ਐਮ. ਡੀ. ਪੀ. ਆਰ. ਟੀ. ਸੀ. ਨਾਲ ਬਕਾਇਆ ਸਬੰਧੀ ਕੇਂਦਰੀ ਬਾਡੀ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਬਾਰੇ ਚਾਨਣਾ ਪਾਉਂਦਿਆ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਦੱਸਿਆ ਕਿ ਐਮ.ਡੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਸਰਕਾਰ ਕੋਲ ਗ੍ਰਾਂਟ ਸਬੰਧੀ ਗਈ ਫਾਈਲ ਹਫਤੇ ਵਿੱਚ ਆ ਜਾਵੇਗੀ । ਜਿਨ੍ਹਾਂ ਨਾਲ ਰਹਿੰਦੇ ਵੱਧ ਤੋਂ ਵੱਧ ਬਕਾਇਆਂ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਮੈਡੀਕਲ ਬਿੱਲਾਂ ਦੇ ਬਕਾਇਆਂ ਦਾ ਪਹਿਲਾਂ ਦੇ ਅਧਾਰ ਨੇ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਦੇ ਪ੍ਰੋਸੈਸ ਨੁੰ ਵੀ ਸਰਲ ਬਣਾਇਆ ਜਾਵੇਗਾ ਤਾਂ ਕਿ ਅਦਾਇਗੀ ਛੇਤੀ ਕੀਤੀ ਜਾ ਸਕੇ । ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਏਕੇ ਅਤੇ ਨਿਮਰਤਾ ਤੇ ਜ਼ੋਰ ਦਿੰਦਿਆ ਕਿਹਾ ਕਿ ਜਿਨੇ ਕੰਮ ਨਿਮਰਤਾ ਨਾਲ ਨਿਬੜਦੇ ਨੇ ਉਨੇ ਸਖਤਾਈ ਨਾਲ ਨਹੀਂ, ਜਿੱਥੇ ਸਖਤਾਈ ਤੇ ਸੰਘਰਸ਼ ਦੀ ਲੋੜ ਹੁੰਦੀ ਹੈ ਉੱਥੇ ਸਖਤਾਈ ਵੀ ਕੀਤੀ ਜਾ ਸਕਦੀ ਹੈ । ਇਸ ਸਭ ਕਾਸੇ ਲਈ ਆਪਣੇ ਏਕੇ ਦੀ ਜ਼ਰੂਰਤ ਹੈ । ਕੱਲ੍ਹ ਦੀ ਐਮ. ਡੀ. ਸਾਹਿਬ ਨਾਲ ਹੋਈ ਮੀਟਿੰਗ ਬਾਰੇ ਦੱਸਦਿਆ ਉਹਨਾਂ ਕਿਹਾ ਕਿ ਪਿਛਲੀਆਂ ਪੈਨਸ਼ਨਾਂ, ਆਰਥਿਕ ਤੰਗੀ ਹੋਣ ਦੇ ਬਾਵਜੂਦ ਸਮੇਂ ਸਿਰ ਮਿਲ ਗਈਆਂ ਇਹ ਆਪਣੇ ਏਕੇ ਕਰਕੇ ਹੀ ਮਿਲੀਆਂ ਨੇ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਐਲਾਨਿਆ ਚਾਰ ਪ੍ਰਤੀਸ਼ਤ ਮਹਿੰਗਾਈ ਭੱਤੇ ਦੇ ਆਰਡਰ ਹੋ ਗਏ ਹਨ ਨਵੰਬਰ ਦੀ ਪੈਨਸ਼ਨ ਵਧ ਕੇ ਮਿਲੇਗੀ । ਇਹ ਵੀ ਆਪਣੇ ਏਕੇ ਦੀ ਹੀ ਬਰਕਤ ਹੈ । ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਭਜਨ ਸਿੰਘ ਚੰਡੀਗੜ੍ਹ ਡਿਪੂ , ਬਚਿੱਤਰ ਸਿੰਘ ਲੁਧਿਆਣਾ, ਤਰਸੇਮ ਸਿੰਘ ਕਪੂਰਥਲਾ, ਕਾਕਾ ਰਾਮ ਕੋਟਕਪੁਰਾ ਫਰੀਦਕੋਟ, ਗੁਰਜੀਤਇੰਦਰ ਸਿੰਘ ਰਾਣਾ ਬਠਿੰਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਤਾਰਾ ਸਿੰਘ ਬੁਢਲਾਡਾ, ਜੋਗਿੰਦਰ ਸਿੰਘ ਪਟਿਆਲਾ, ਬਲਵੰਤ ਸਿੰਘ ਜੋਗਾ ਸੰਗਰੂਰ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਕਰਨ ਲਈ ਸਰਵ ਸ੍ਰੀ ਅਮੋਲਕ ਸਿੰਘ, ਬਖਸ਼ੀਸ਼ ਸਿੰਘ ਦਫਤਰ ਸਕੱਤਰ, ਕਿਰਪਾਲ ਸਿੰਘ, ਬਲਵੰਤ ਸਿੰਘ, ਰਾਮ ਦਿੱਤਾ, ਜੋਗਿੰਦਰ ਸਿੰਘ ਸਨੌਰੀਆ, ਸੰਤ ਰਾਮ, ਬਲਵੀਰ ਸਿੰਘ ਬੁੱਟਰ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਸੋਹਣ ਸਿੰਘ, ਬੀਰ ਸਿੰਘ, ਰਣਜੀਤ ਸਿੰਘ ਜੀਓ, ਸੁਖਦੇਵ ਸਿੰਘ ਭੂਪਾ, ਸ਼ਾਮ ਸੁੰਦਰ, ਮਾਮ ਚੰਦ ਆਦਿ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ ।
Related Post
Popular News
Hot Categories
Subscribe To Our Newsletter
No spam, notifications only about new products, updates.