post

Jasbeer Singh

(Chief Editor)

Patiala News

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਆਯੋਜਿਤ

post-img

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਆਯੋਜਿਤ ਪਟਿਆਲਾ, 20 ਨਵੰਬਰ : ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਹੋਈ। ਮੁਲਾਜਮਾ ਦੇ ਇਕੱਠ ਨੂੰ ਸੰਬੋਧਨ ਕਰਦਿਆ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਲਾਜਮਾ ਦੀਆਂ ਮੰਗਾਂ ਪ੍ਰਤੀ ਚੁੱਪ ਸਾਧੀ ਹੋਈ ਹੈ, ਜਦਕਿ ਕੇਂਦਰ ਸਰਕਾਰ ਆਪਣੇ ਮੁਲਾਜਮਾ ਨੂੰ ਡੀ. ਏ. 53 ਪ੍ਰਤੀਸ਼ਤ ਦਿੱਤਾ ਹੈ ਜਦਕਿ ਪੰਜਾਬ ਸਰਕਾਰ ਨੇ 4 ਪ੍ਰਤੀਸ਼ਤ ਦੀ ਕਿਸ਼ਤ ਦੇ ਕੇ 42 ਪ੍ਰਤੀਸ਼ਤ ਕਰ ਦਿੱਤਾ ਹੈ ਪਰੰਤੂ ਡੀ.ਏ ਕਿਸ਼ਤ ਦਾ ਨਾ ਹੀ ਪੁਰਾਣਾ ਏਰੀਆਰ ਦਿੱਤਾ ਹੈ ਅਤੇ ਨਾ ਹੀ ਨਵਾ ਏਰੀਅਰ ਦਿੱਤਾ ਹੈ । ਇੱਥੋ ਤੱਕ ਕਿ ਪੇ ਕਮਿਸ਼ਨ ਦਾ ਬਕਾਇਆ 01-07-2015 ਤੋਂ 30.06.2021 ਤੱਕ ਦਾ ਰਹਿੰਦਾ ਹੈ । ਉਹ ਵੀ ਅਜੇ ਤੱਕ ਨਹੀ ਦਿੱਤਾ ਗਿਆ । ਸਰਕਾਰ ਬਣਦਾ ਬਕਾਇਆ ਰਿਲੀਜ਼ ਕਰਵਾਵੇ । ਅਨਾਮਲੀ ਕਮੇਟੀ ਦਾ ਜੋ ਗਠਨ ਕੀਤਾ ਗਿਆ ਹੈ ਅਨਾਮਲੀ ਕਮੇਟੀ ਦੇ ਬਣੇ ਚੇਅਰਮੈਨ ਜਥੇਬੰਦੀ ਦੇ ਦਿੱਤੇ ਗਏ ਮੰਗ ਪੱਤਰ ਦੇ ਆਧਾਰ ਤੇ ਮੀਟਿੰਗ ਦੇ ਕੇ ਸਰਕਾਰ ਨੂੰ ਅਨਾਮਲੀ ਦੂਰ ਕਰਨ ਦੀ ਸਿਫਾਰਿਸ ਕਰਨ । ਉਨ੍ਹਾਂ ਮੁਲਾਜਮ ਵਰਗ ਦੀਆਂ ਸਾਝੀਆਂ ਮੰਗਾਂ ਦਾ ਜਿਕਰ ਕਰਦਿਆ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਵੱਖ ਵੱਖ ਵਿਭਾਗਾ ਬੋਰਡਾ ਅਤੇ ਕਾਰਪੋਰੇਸ਼ਨਾ ਵਿੱਚ ਕੰਮ ਕਰਦੇ ਦਿਹਾੜੀਦਾਰ, ਵਰਕਚਾਰਜ, ਆਉਟਸੋਰਸ ਵਾਲੇ ਕਾਮਿਆ ਦੀਆਂ ਸੇਵਾਵਾ ਨੂੰ ਬਿਨ੍ਹਾਂ ਸਰਤ ਰੈਗੂਲਰ ਕਰੇ ਅਤੇ ਪੁਰਾਣੀਆਂ ਪੈਨਸ਼ਨਾ ਨੂੰ ਬਹਾਲ ਕੀਤਾ ਜਾਵੇ। ਸ. ਟੌਹੜਾ ਨੇ ਕਿਹਾ ਕਿ ਜਿਹੜੇ 2016 ਤੋ ਪਹਿਲਾ ਕਰਮਚਾਰੀ ਰਿਟਾਇਰ ਹੋਏ ਹਨ ਉਨ੍ਹਾਂ ਨੂੰ 2.45 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਜਿਹੜੇ ਕਰਮਚਾਰੀ 2016 ਤੋਂ ਬਾਅਦ ਰਿਟਾਇਰ ਹੋਏ ਹਨ । ਉਨ੍ਹਾਂ ਨੂੰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦਿੱਤੀ ਜਾ ਰਹੀ ਹੈ । ਇਸ ਵੇਲੇ ਹੋਰਨਾ ਤੋਂ ਇਲਾਵਾ ਨਰੇਸ਼ ਲੱਖੋਮਾਜਰਾ, ਭਗਤ ਸਿੰਘ, ਰਾਕੇਸ਼ ਬਾਤਿਸ, ਰਾਮਾ ਗਰਗ, ਮਲਕੀਤ ਪੰਜੋਲੀ, ਸਤਪਾਲ ਸਿੰਘ ਖਾਨਪੁਰ, ਗੁਰਦਰਸ਼ਨ ਸਿੰਘ ਆਦਿ ਆਗੂ ਸ਼ਾਮਿਲ ਹੋਏ ।

Related Post