
ਪੀ. ਆਰ. ਟੀ. ਸੀ. ਪੈਨਸ਼ਨਰਾਂ ਨੇ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
- by Jasbeer Singh
- December 18, 2024

ਪੀ. ਆਰ. ਟੀ. ਸੀ. ਪੈਨਸ਼ਨਰਾਂ ਨੇ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਹੀਦੀ ਪੰਦਰਵਾੜੇ ਨੂੰ ਰਿਹਾ ਸਮਰਪਿਤ ਸ੍ਰੀ ਅਖੰਡ ਪਾਠ ਹਰ ਸਾਲ ਕਰਵਾਇਆ ਜਾਵੇਗਾ ਇਨ੍ਹਾਂ ਦਿਨਾਂ ਵਿੱਚ ਆਖੰਡ ਪਾਠ ਸਾਹਿਬ। ਪਟਿਆਲਾ, 18 ਦਸੰਬਰ : ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਵਲੋਂ ਸਮੁੱਚੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। 16 ਦਸੰਬਰ ਤੋਂ ਅਰੰਭ ਕੀਤੇ ਸ੍ਰੀ ਅਖੰਡ ਪਾਠ ਦੇ ਅੱਜ 18 ਦਸੰਬਰ ਨੂੰ ਭੋਗ ਪਾਉਣ ਉਪੰਤ ਰਾਗੀ ਜਥੇ ਵਲੋਂ ਬਹੁਤ ਹੀ ਵੈਰਾਗ ਮਈ ਕੀਰਤਨ ਕੀਤਾ ਗਿਆ । ਇਹ ਅਰੰਭ ਪਾਠ ਇਸ ਸ਼ਹੀਦੀ ਪੰਦਰਵਾੜੇ ਦੇ ਸ਼ਹੀਦਾਂ ਨੂੰ ਸਮਰਪਿਤ ਰਿਹਾ। ਪੀ. ਆਰ. ਟੀ. ਸੀ. ਦੇ ਸਮੁੱਚੇ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਇਸ ਅਖੰਡ ਪਾਠ ਵਿੱਚ ਸ਼ਮੂਲੀਅਤ ਕੀਤੀ । ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਅਤੇ ਸ਼ਹੀਦੀਆਂ ਬਾਰੇ ਚਾਨਣਾ ਪਾਉਂਦਿਆ ਇਨ੍ਹਾਂ ਦਿਨਾਂ ਵਿੱਚ ਹਰ ਸਾਲ ਅਖੰਡ ਪਾਠ ਕਰਵਾਉਣ ਬਾਰੇ ਜਾਣਕਾਰੀ ਦਿੱਤੀ । ਭੋਗ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਮਹਿੰਦਰ ਸਿੰਘ ਸੋਹੀ ਦੀ ਦੇਖ ਰੇਖ ਵਿੱਚ ਹੋਏ ਇਸ ਅਖੰਡ ਪਾਠ ਵਿੱਚ ਜ਼ੋਗਾ ਸਿੰਘ ਭਾਗੋ ਮਾਜਰਾ, ਉਸ ਦੀ ਪਤਨੀ ਬਖਸ਼ੀਸ਼ ਸਿੰਘ ਦਫਤਰੀ ਸਕੱਤਰ ਨੇ ਦੋਵੇਂ ਰਾਤਾਂ ਇੱਥੇ ਰਹਿ ਕੇ ਸੇਵਾ ਕੀਤੀ । ਉਪਰੋਕਤ ਤੋਂ ਇਲਾਵਾ ਅਮਲੋਕ ਸਿੰਘ ਕੈਸ਼ੀਅਰ, ਬੀਰ ਸਿੰਘ, ਨਿਰਪਾਲ ਸਿੰਘ, ਰਾਮ ਦਿੱਤਾ, ਰਣਜੀਤ ਸਿੰਘ ਜੀਓ, ਸੁਖਦੇਵ ਸਿੰਘ ਭੂਪਾ, ਅੰਮ੍ਰਿਤ ਲਾਲ ਫੌਜੀ, ਬਲਵੀਰ ਸਿੰਘ ਬੁੱਟਰ, ਗੁਰਦੀਪ ਸਿੰਘ, ਲਲਕਾਰ ਸਿੰਘ, ਬਲਜੀਤ ਸਿੰਘ ਸੀ. ਆਈ., ਘੋਲਾ ਸਿੰਘ, ਜ਼ੋਗਿੰਦਰ ਸਿੰਘ ਸਨੌਰੀ, ਜਗਤਾਰ ਸਿੰਘ, ਸੰਤ ਸਿੰਘ, ਪਰਮਜੀਤ ਸਿੰਘ ਅਤੇ ਗੁਰਦੇਵ ਸਿੰਘ ਲੰਗਰ *ਚ ਖੂਬ ਸੇਵਾ ਨਿਭਾਈ ।