post

Jasbeer Singh

(Chief Editor)

Patiala News

ਪੀ. ਆਰ. ਟੀ. ਸੀ ਪੈਨਸ਼ਨਰਾਂ ਨੇ ਲਾਇਆ ਜਾਮ ਪੈਨਸ਼ਨ ਤੇ ਰਹਿੰਦੇ ਬਕਾਇਆਂ ਦੀ ਅਦਾਇਗੀਆਂ ਦੀ ਕੀਤੀ ਮੰਗ

post-img

ਪੀ. ਆਰ. ਟੀ. ਸੀ ਪੈਨਸ਼ਨਰਾਂ ਨੇ ਲਾਇਆ ਜਾਮ ਪੈਨਸ਼ਨ ਤੇ ਰਹਿੰਦੇ ਬਕਾਇਆਂ ਦੀ ਅਦਾਇਗੀਆਂ ਦੀ ਕੀਤੀ ਮੰਗ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ ਦੋ ਵਜੇ ਪੈਨਸ਼ਨ ਪਈ ਖਾਤਿਆਂ ਵਿੱਚ ਪਟਿਆਲਾ, 18 ਜੂਨ : ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪਟਿਆਲਾ ਬੱਸ ਸਟੈਂਡ 'ਤੇ ਹੋਈ ਜਿਸ ਵਿੱਚ ਵੱਖ-ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ। ਅੱਜ 18 ਜੂਨ ਤੱਕ ਮਈ ਦੀ ਪੈਨਸ਼ਨ ਨਾ ਮਿਲਣ ਅਤੇ ਰਹਿੰਦੀਆਂ ਬਕਾਇਆਂ ਦੀਆਂ ਅਦਾਇਗੀਆਂ, ਜਿਵੇਂ ਕਿ 2016 ਦੇ ਗ੍ਰੇਡਾਂ ਦੇ ਬਕਾਏ, ਮੈਡੀਕਲ ਬਿਲਾਂ ਦੀ ਪਿਛਲੇ 8 ਮਹੀਨੇ ਤੋਂ ਰਹਿੰਦੇ ਬਕਾਇਆਂ ਦੀ ਅਦਾਇਗੀ ਤੇ ਗ੍ਰੈਚੁਟੀ ਆਦਿ ਦੇ ਬਕਾਇਆਂ ਨੂੰ ਲੈ ਕੇ ਪੀ. ਆਰ. ਟੀ. ਸੀ. ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਦੱਬ ਕੇ ਪਿੱਟ ਸਿਆਪਾ ਕੀਤਾ । ਰੋਹ ਭਰੇ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਸਮੇਂ ਸਿਰ ਪੈਨਸ਼ਨ ਪਾਉਣਾ ਮੈਨੇਜਮੈਂਟ ਦੀ ਜਿੰਮੇਵਾਰੀ ਹੈ ਜੋ ਕਿ ਹਰ ਮਹੀਨੇ ਦੀ ਦਸ ਤਰੀਕ ਤੋਂ ਪਹਿਲਾਂ ਪੈਣੀ ਚਾਹੀਦੀ ਹੈ । ਅੱਜ 18 ਤਰੀਕ ਹੋ ਚੁੱਕੀ ਹੈ ਪ੍ਰੰਤੂ ਮੈਨੇਜਮੈਂਟ ਪੈਸੇ ਨਾ ਹੋਣ ਦਾ ਜਾਣ-ਬੁੱਝ ਕੇ ਬਹਾਨਾ ਬਣਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੈਨੇਜਮੈਂਟ ਸਾਡਾ ਸਬਰ ਨਾ ਪਰਖੇ ਤੇ ਸਾਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਨਾ ਕਰੇ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਨੇਜਮੈਂਟ ਵਾਰ-ਵਾਰ ਵਾਅਦਾ ਕਰਕੇ ਸਾਨੂੰ ਮੂਰਖ ਬਣਾ ਰਹੀ ਹੈ । ਬਜੁਰਗ ਪੈਨਸ਼ਨਰਜ਼ ਮੰਜਿਆਂ 'ਤੇ ਪਏ ਤੜਪ ਰਹੇ ਹਨ ਪ੍ਰੰਤੂ ਪਿਛਲੇ 8 ਮਹੀਨੇ ਤੋਂ ਮੈਡੀਕਲ ਬਿਲਾਂ ਦੀ ਅਦਾਇਗੀ ਨਹੀਂ ਹੋਈ । ਗ੍ਰੇਡਾਂ ਦਾ ਬਕਾਇਆ ਨਹੀਂ ਮਿਲਿਆ ਮਾਸਿਕ ਪੈਨਸ਼ਨ ਵੱਲੋਂ ਵੀ ਮੈਨੇਜਮੈਂਟ ਨੇ ਅੱਖਾਂ ਬੰਦ ਕਰ ਰੱਖੀਆਂ ਹਨ। ਮੈਨੇਜਮੈਂਟ ਸਾਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਕਰ ਰਹੀ ਹੈ। ਅਸੀਂ ਸਖਤ ਕਦਮ ਚੁੱਕਣ ਤੋਂ ਹੁਣ ਗੁਰੇਜ ਨਹੀਂ ਕਰਾਂਗੇ, ਜਿਸ ਲਈ ਸਾਨੂੰ ਮੈਨੇਜਮੈਂਟ ਮਜਬੂਰ ਕਰ ਰਹੀ ਹੈ । ਰੋਹ ਵਿੱਚ ਆਏ ਪੈਨਸ਼ਨਰਾਂ ਨੇ ਪੁਰਾਣੇ ਬੱਸ ਸਟੈਂਡ ਨੇੜੇ ਬੱਤੀਆਂ ਵਾਲਾ ਚੌਂਕ ਘੇਰ ਕੇ ਅੱਧੇ ਘੰਟੇ ਵਾਸਤੇ ਟ੍ਰੈਫਿਕ ਜਾਮ ਕਰ ਦਿੱਤਾ ਅਤੇ ਕੜਕਦੀ ਧੁੱਪ ਵਿੱਚ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਦੱਬ ਕੇ ਪਿੱਟ ਸਿਆਪਾ ਕੀਤਾ। ਮੈਨੇਜਮੈਂਟ ਦੇ ਨੁਮਾਇੰਦੇ ਨੇ ਆ ਕੇ ਐਮ. ਡੀ. ਦਾ ਸੁਨੇਹਾ ਦਿੱਤਾ ਕਿ ਹੁਣੇ ਪੈਨਸ਼ਨ ਪਾ ਰਹੇ ਹਾਂ । ਕੁਝ ਹੀ ਦੇਰ ਮਗਰੋਂ ਸੁਨੇਹਾ ਆ ਗਿਆ ਕਿ ਮਈ ਮਹੀਨੇ ਦੀ ਪੈਨਸ਼ਨ ਖਾਤਿਆਂ ਵਿੱਚ ਪੈ ਗਈ ਹੈ ਅਤੇ ਬਕਾਇਆਂ ਲਈ ਜਲਦੀ ਹੀ ਐਮ.ਡੀ ਪੀ.ਆਰ.ਟੀ.ਸੀ ਨਾਲ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਜਾ ਰਿਹਾ ਹੈ । ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਉਪਕਾਰ ਸਿੰਘ ਸੰਗਰੂਰ ਡਿਪੂ, ਮਦਨ ਮੋਹਨ ਸ਼ਰਮਾ ਬਰਨਾਲਾ, ਬਚਨ ਸਿੰਘ ਅਰੋੜਾ ਜਨਰਲ ਸੱਕਤਰ ਕੇਂਦਰੀ ਬਾਡੀ, ਸੁਖਦੇਵ ਸਿੰਘ ਜਖੇਪਲ ਬੁਢਲਾਡਾ, ਗੁਰਜੀਤ ਸਿੰਘ ਰਾਣਾ ਬਠਿੰਡਾ, ਜਲੌਰ ਸਿੰਘ ਫਰੀਦਕੋਟ, ਗੁਰਮੀਤ ਸਿੰਘ ਕਪੂਰਥਲਾ, ਜੋਗਿੰਦਰ ਸਿੰਘ ਪਟਿਆਲਾ, ਬਚਿੱਤਰ ਸਿੰਘ ਲੁਧਿਆਣਾ, ਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਬਖਸ਼ੀਸ਼ ਸਿੰਘ, ਅਮੋਲਕ ਸਿੰਘ ਕੈਸ਼ੀਅਰ ਕੇਂਦਰੀ ਬਾਡੀ, ਬੀਰ ਸਿੰਘ, ਪ੍ਰੀਤਮ ਸਿੰਘ, ਰਾਮ ਦਿੱਤਾ, ਰਣਜੀਤ ਸਿੰਘ ਜੀਓ, ਮਹਿੰਦਰ ਸਿੰਘ ਸੋਹੀ, ਕਿਰਪਾਲ ਸਿੰਘ, ਸੰਤੋਸ਼ ਕ੍ਰਿਸ਼ਨ, ਸੂਰਜ ਭਾਨ ਸੀ.ਆਈ, ਰੁਲਦਾ ਸਿੰਘ, ਸੰਤ ਰਾਮ ਤੇ ਰਮੇਸ਼ਵਰ ਦਾਸ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾ-ਖੂਬੀ ਨਿਭਾਈ ।

Related Post