

ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ ਇੱਕ ਖੂਨ ਦੇ ਯੂਨਿਟ ਨਾਲ ਅਸੀਂ ਤਿੰਨ ਅਨਮੋਲ ਜ਼ਿੰਦਗੀਆ ਬਚਾ ਸਕਦੇ ਹਾਂ : ਬਲਬੀਰ ਸਿੰਘ ਅੰਟਾਲ ਪਟਿਆਲਾ 18 ਜੂਨ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੱਚਖੰਡ ਵਾਸੀ ਮਾਤਾ ਜੋਗਿੰਦਰ ਕੌਰ (ਭੂਆ ਜੀ) ਦੀ ਯਾਦ ਦੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸੇਵਕ ਜੱਥਾ ਜਾਗਰੂਕਤਾ ਲਹਿਰ ਸੋਸਲ ਵੈਲਫੇਅਰ ਭਾਂਖਰਪੁਰ ਦੇ ਵਿਸੇਸ ਸਹਿਯੋਗ ਨਾਲ ਗੁ:ਸਾਹਿਬ ਸ੍ਰੀ ਅੰਗਦ ਦੇਵ ਜੀ ਅਨਾਜ ਮੰਡੀ ਡੇਰਾਬੱਸੀ ਵਿਖੇ ਖੂਨਦਾਨ ਕੈਂਪ ਲਾਇਆ ਗਿਆ।ਇਹ ਖੂਨਦਾਨ ਕੈਪ ਅਮਰਿੰਦਰ ਸਿੰਘ ਆਸੂ ਦੀ ਯੋਗ ਹੇਠ ਲਗਾਇਆ ਗਿਆ। ਖੂਨਦਾਨ ਕੈਪ ਵਿੱਚ 32 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਬਲਬੀਰ ਸਿੰਘ ਅੰਟਾਲ ਨੇ ਕਿਹਾ ਕਿ ਅਸੀਂ ਖੂਨ ਦੇ ਇੱਕ ਯੂਨਿਟ ਨਾਲ ਤਿੰਨ ਅਨਮੋਲ ਜ਼ਿੰਦਗੀਆ ਬਚਾ ਸਕਦੇ ਹਾਂ । ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਖੂਨ ਨੂੰ ਕਿਸੇ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ,ਇਹ ਸਿਰਫ਼ ਮਨੁੱਖੀ ਸ਼ਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ । ਇਸ ਮੌਕੇ ਪ੍ਰਧਾਨ ਅਮਰਪਾਲ ਸਿੰਘ,ਅਮਰਿੰਦਰ ਸਿੰਘ ਆਸੂ,ਬਲਬੀਰ ਸਿੰਘ ਅੰਟਾਲ,ਸਿਮਰਜੀਤ ਸਿੰਘ,ਕੁਲਵੰਤ ਸਿੰਘ, ਪ੍ਰੀਤ, ਜੱਗੀ ਅਤੇ ਲਖਵਿੰਦਰ ਸਿੰਘ ਹਾਜਰ ਸੀ ।