
ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗੇਟ ਰੈਲੀ ਆਯੋਜਿਤ
- by Jasbeer Singh
- April 9, 2025

ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗੇਟ ਰੈਲੀ ਆਯੋਜਿਤ ਪਟਿਆਲਾ : ਪਟਿਆਲਾ ਵਿਖੇ ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗੇਟ ਰੈਲੀ ਕੀਤੀ ਗਈ, ਜਿਸ ਵਿੱਚ 200 ਤੋਂ ਵੱਧ ਸੇਵਾ ਮੁਕਤ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਉਤਮ ਸਿੰਘ ਬਾਗੜੀ, ਜਨਰਲ ਸਕੱਤਰ ਮੁਹੰਮਦ ਖਲੀਲ, ਡਿਪਟੀ ਜਨਰਲ ਸਕੱਤਰ ਰਮੇਸ਼ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਆਦਿ ਬੁਲਾਰਿਆਂ ਨੇ ਪੀ. ਆਰ. ਟੀ. ਸੀ. ਦੇ ਸਮੁੱਚੇ ਵਿੱਤੀ ਹਾਲਾਤ, ਪੈਨਸ਼ਨ ਦਾ ਭੁਗਤਾਨ ਹਰ ਵਾਰ ਸਮੇਂ ਸਿਰ ਨਾ ਕਰਨਾ ਜਾ ਕਿਸ਼ਤਾਂ ਵਿੱਚ ਭੁਗਤਾਨ ਕਰਨਾ, ਸੇਵਾ ਮੁਕਤ ਵਰਕਰਾਂ ਦੇ ਬਕਾਏ ਅਦਾ ਨਾ ਕੀਤੇ ਜਾਣਾ, ਐਲ.ਟੀ.ਸੀ. ਦਾ ਮੁੱਦਾ ਹੱਲ ਨਾ ਕਰਨਾ, ਪੇ ਕਮਿਸ਼ਨ ਦੇ ਅਤੇ ਹੋਰ ਕਈ ਤਰ੍ਹਾਂ ਦੇ ਬਕਾਏ ਅਦਾ ਨਾ ਕਰਨਾ, ਪੰਜਾਬ ਸਰਕਾਰ ਵਲੋਂ ਮੁਫ਼ਤ ਸਫਰ ਸਹੂਲਤਾਂ ਦੇ 600 ਕਰੋੜ ਰੁਪਏ ਨਾ ਦਿੱਤੇ ਜਾਣਾ, ਨਵੀਆਂ ਬੱਸਾਂ ਪ੍ਰਾਈਵੇਟ ਬਸ ਮਾਫੀਆ ਦੇ ਦਬਾਅ ਥੱਲੇ ਨਾ ਪਾਉਣਾ, ਸਿਆਸੀ ਚੇਅਰਮੈਨ, ਵਾਈਸ ਚੇਅਰਮੈਨ ਅਤੇ ਬੋਰਡ ਮੈਂਬਰਾਂ ਵੱਲੋਂ ਅਦਾਰੇ ਦੀ ਬਿਹਤਰੀ ਲਈ ਕੋਈ ਕਦਮ ਨਾ ਚੁੱਕਣਾ ਆਦਿ ਵਰਗੇ ਗੰਭੀਰ ਮੁੱਦਿਆ ਤੇ ਆਗੂਆਂ ਨੇ ਖੁਲਕੇ ਆਪਣੇ ਵਿਚਾਰ ਰੱਖੇ ਅਤੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੇ ਪ੍ਰਬੰਧ ਵੱਲੋਂ ਵਰਕਰਾਂ ਪ੍ਰਤੀ ਅਪਣਾਈ ਜਾ ਰਹੀ ਨਜਰ ਅੰਦਾਜ ਕਰਨ ਵਾਲੀ ਪਹੁੰਚ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੀ.ਆਰ.ਟੀ.ਸੀ. ਵਿੱਚ ਇੱਕ ਵੀ ਬਸ ਨਵੀਂ ਨਾ ਪਾ ਸਕਣਾ ਪੂਰੇ ਪੀ.ਆਰ.ਟੀ.ਸੀ. ਪ੍ਰਬੰਧ ਨੂੰ ਕੰਟਰੋਲ ਕਰਨ ਵਾਲੇ ਸਿਆਸੀ ਚੇਅਰਮੈਨ ਦੀ ਨੁਕਸਾਨਦੇਹ ਨਾਕਾਮੀ ਦੱਸਿਆ ਅਤੇ ਸਰਕਾਰ ਤੇ ਦੋਸ਼ ਲਾਇਆ ਕਿ ਅਜਿਹਾ ਪ੍ਰਾਈਵੇਟ ਬਸ ਮਾਫੀਏ ਦੇ ਦਬਾਅ ਹੇਠ ਨਹੀਂ ਕੀਤਾ ਜਾ ਰਿਹਾ ਹੈ। ਮੁਫ਼ਤ ਸਫਰ ਦੀ ਭੱਲ ਅਤੇ ਵਾਹ ਵਾਹ ਸਰਕਾਰ ਵਰਕਰਾਂ ਦੀਆਂ ਅਦਾਇਗੀਆਂ ਦੀ ਕੀਮਤ ਤੇ ਖੱਟ ਰਹੀ ਹੈ। ਭਾਵ ਕਿ ਔਰਤਾਂ ਦੇ ਮੁਫ਼ਤ ਸਫਰ ਦਾ ਖਮਿਆਜਾ ਪੀ.ਆਰ.ਟੀ.ਸੀ. ਦੇ ਕਰਮਚਾਰੀ ਭੁਗਤ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨ ਹਰ ਮਹੀਨੇ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇ, ਸਰਕਾਰ ਮੁਫ਼ਤ ਸਫਰ ਦੇ ਬਦਲੇ 600 ਕਰੋੜ ਰੁਪਏ ਪੀ.ਆਰ.ਟੀ.ਸੀ. ਨੂੰ ਤੁਰੰਤ ਦੇਵੇ। ਨਵੀਆਂ500 ਬੱਸਾਂ ਬਿਨਾਂ ਦੇਰੀ ਤੋਂ ਪਾਈਆਂ ਜਾਣ, ਵਰਕਰਾਂ ਦੇ ਸਾਰੇ ਬਕਏ ਅਦਾ ਕੀਤੇ ਜਾਣ ਅਤੇ ਐਲ.ਟੀ.ਸੀ. ਲਾਗੂ ਕੀਤੀ ਜਾਵੇ। ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਬੱਸ ਸਟੈਂਡਾਂ ਤੇ ਸਰਕਾਰ ਵਿਰੁੱਧ ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.