
ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਡਿਪੂ ਦੀ ਕਾਨਫਰੰਸ ਆਯੋਜਿਤ
- by Jasbeer Singh
- November 19, 2024

ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਡਿਪੂ ਦੀ ਕਾਨਫਰੰਸ ਆਯੋਜਿਤ ਪਟਿਆਲਾ : ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਡਿਪੂ ਦੀ ਕਾਨਫਰੰਸ ਭਜਨ ਸਿੰਘ ਜਥੇਦਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੇਂਦਰ ਵਲੋਂ ਸਾਥੀ ਨਿਰਮਲ ਸਿੰਘ ਧਾਲੀਵਾਲ ਸਰਪ੍ਰਸਤ, ਸਾਥੀ ਉਤਮ ਸਿੰਘ ਬਾਗੜੀ ਪ੍ਰਧਾਨ, ਰਾਮ ਸਰੂਪ ਅਗਰਵਾਲ ਚੇਅਰਮੈਨ, ਸੁਖਦੇਵ ਰਾਮ ਸੁੱਖੀ ਵਿੱਤ ਸਕੱਤਰ ਸ਼ਾਮਲ ਹੋਏ। ਸਭ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਉਪਰੰਤ ਰਮੇਸ਼ ਕੁਮਾਰ ਜਨਰਲ ਸਕੱਤਰ ਪਟਿਆਲਾ ਡਿਪੂ ਨੇ ਤਿੰਨ ਸਾਲਾਂ ਦੀ ਰਿਪੋਰਟ ਪੇਸ਼ ਕੀਤੀ । ਰਮੇਸ਼ ਕੁਮਾਰ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜ਼ੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਸ ਵਿੱਚ ਉਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ । ਜਿਸ ਦਾ ਖਮਿਆਜਾ ਜਿਮਨੀ ਚੋਣਾਂ ਵਿੱਚ ਭੁਗਤਣਾ ਪਵੇਗਾ । ਪੀ. ਆਰ. ਟੀ. ਸੀ. ਬਾਰੇ ਚਿੰਤਾ ਪ੍ਰਗਟ ਕੀਤੀ ਕਿ ਪੀ. ਆਰ. ਟੀ. ਸੀ. ਵਿੱਚ ਬੱਸਾਂ ਦੀ ਘਾਟ ਹੋਣ ਕਾਰਨ ਹਜਾਰਾਂ ਕਿਲੋਮੀਟਰ ਰੋਜ਼ ਮਿਸ ਹੋ ਰਹੇ ਹਨ। ਪਰ ਉਹਨਾਂ ਦਾ ਟੈਕਸ ਪੀ. ਆਰ. ਟੀ. ਸੀ. ਨੂੰ ਭਰਨਾ ਪੈ ਰਿਹਾ ਹੈ, ਜਿਸ ਕਾਰਨ ਮਹਿਕਮੇ ਨੂੰ ਦੂਰੀ ਮਾਰ ਪੈ ਰਹੀ ਹੈ । ਇਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਵਿੱਚੋ ਜ਼ੋ ਸਾਥੀ 70 ਸਾਲ ਦੇ ਹੋ ਚੁੱਕੇ ਹਨ ਦਸੰਬਰ ਮਹੀਨੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ । ਸਾਥੀ ਕਰਮ ਸਿੰਘ ਵਿੱਤ ਸਕੱਤਰ ਨੇ ਵਿੱਤ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਹਾਜਰ ਸਾਥੀਆਂ ਨੇ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਕਾਨਫਰੰਸ ਨੂੰ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਸਮੁੱਚੇ ਹਾਲਾਤ ਤੇ ਚਾਨਣਾ ਪਾਇਆ। ਕੇਂਰਦ ਦੀ ਸਰਕਾਰ ਪਬਲਿਕ ਸੈਕਟਰ ਵਿਰੋਧੀ ਹੈ ਇਸ ਕਰਕੇ ਸਾਨੂੰ ਪਬਲਿਕ ਸੈਕਟਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਂਦਾ ਹੈ । ਠੇਕੇ ਤੇ ਭਰਤੀ ਵਰਕਰਾਂ ਦਾ ਆਰਥਿਕ ਸ਼ੋਸ਼ਣ ਕਰਨ ਦੇ ਨਾਲ ਨਾਲ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ । ਪੰਜਾਬ ਸਰਕਾਰ ਵੀ ਸਰਕਾਰੀ ਟਰਾਂਸਪੋਰਟ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਆਪਣੇ ਰਾਜ ਵਿੱਚ ਇਕ ਵੀ ਨਵੀਂ ਬੱਸ ਪੰਜਾਬ ਰੋਡਵੇਜ਼ ਤੇ ਪੀ. ਆਰ. ਟੀ. ਸੀ. ਅੰਦਰ ਨਹੀਂ ਪਾਈ । ਸਾਥੀ ਨੇ ਮੰਗ ਕੀਤੀ ਕਿ ਪੰਜਾਬ ਅਤੇ ਪੈਪਸੂ ਵਿੱਚ ਆਪਣੀ ਮਾਲਕੀ ਦੀਆਂ 800 ਬੱਸਾਂ ਬਿਨਾਂ ਦੇਰੀ ਤੋਂ ਪਾਈਆਂ ਜਾਣ । ਕੱਚੇ ਕਾਮੇ ਪੱਕੇ ਕੀਤੇ ਜਾਣ, 400500 ਪੈਨਸ਼ਨ ਤੋਂ ਵਾਂਝੇ ਰਹਿ ਗਏ ਮੁਲਾਜਮਾਂ ਨੂੰ ਪੈਨਸ਼ਨ ਦਿੱਤੀ ਜਾਵੇ, ਪੰਜਾਬ ਸਰਕਾਰ ਪੀ. ਆਰ. ਟੀ. ਸੀ. ਨੂੰ ਸਰਕਾਰੀ ਅਦਾਰਾ ਐਲਾਨੇ, 500 ਕਰੋੜ ਰੁਪਏ ਸਫਰ ਸਹੂਲਤਾਂ ਦੇ ਪੈਸੇ ਦੇਣੇ ਤੇ ਹੋਰ ਮੰਗਾਂ ਦਾ ਨਿਪਟਾਰਾ ਛੇਤੀ ਕਰੇ । ਕਾਮਰੇਡ ਧਾਲੀਵਾਲ ਨੇ ਦੱਸਿਆ ਕਿ 5 ਦਸੰਬਰ ਨੂੰ ਭਾਈਚਾਰੇ ਯੂਨੀਅਨ ਦਾ ਇਜਲਾਸ ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਰੇ ਡਿਪੂਆਂ ਦੇ ਡੈਲੀਗੇਟ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸਰਬ ਸੰੰਮਤੀ ਨਾਲ ਸਾਥੀ ਕੁਲਦੀਪ ਸਿੰਘ ਗਰੇਵਾਲ ਸਰਪ੍ਰਸਤ, ਸੁਖਚੈਨ ਸਿੰਘ ਚੇਅਰਮੈਨ, ਲਾਭ ਸਿੰਘ ਰਾਣਾ ਪ੍ਰਧਾਨ, ਰਮੇਸ਼ ਕੁਮਾਰ ਜਨਰਲ ਸਕੱਤਰ, ਕਰਮ ਸਿੰਘ ਖਜਾਨਚੀ, ਸੁਖਦੇਵ ਸਿੰਘ ਪੰਧੇਰ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਅਤੇ ਹੋਰ ਸਾਰੇ ਅਹੁਦੇਦਾਰ ਸਰਬ ਸੰਮਤੀ ਨਾਲ ਚੁਣੇ ਗਏ ।
Related Post
Popular News
Hot Categories
Subscribe To Our Newsletter
No spam, notifications only about new products, updates.