post

Jasbeer Singh

(Chief Editor)

Patiala News

ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਹੋਈ

post-img

ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਹੋਈ ਪਟਿਆਲਾ : ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਉਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ । ਬਾਬੂ ਭਾਗ ਚੰਦ ਰਿਟਾਇਰਡ ਚੀਫ ਇਨਸਪੈਕਟਰ ਅਤੇ ਲਾਭ ਸਿੰਘ ਰਾਣਾ ਦੇ ਛੋਟੇ ਭਰਾ ਦੀ ਬੇਵਕਤ ਮੌਤ ਤੇ ਦੱਖ ਦਾ ਇਜਹਾਰ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੱਜ ਦੀ ਮੀਟਿੰਗ ਨੂੰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਸਮੁੱਚੇ ਭਾਰਤ ਦੇ ਹਾਲਾਤ ਤੇ ਚਾਨਣਾ ਪਾਇਆ । ਜਿਵੇਂ ਭਾਰਤ ਸਰਕਾਰ ਪਬਲਿਕ ਸੈਕਟਰ ਦੇ ਅਦਾਰੇ ਕੋਢੀਆ ਦੇ ਭਾਅ ਕਾਰਪੋਰੇਟ ਘਰਾਣਿਆ ਨੂੰ ਵੇਚ ਰਹੀ ਹੈ। ਮੁਨਾਫਾ ਕਮਾ ਰਹੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਘਾਟੇ ਦੇ ਦੱਸ ਰਹੀ ਹੈ। ਸਾਥੀ ਨੇ ਬੰਗਲੌਰ ਵਿਖੇ ਹੋਈ ਐਨ.ਐਫ.ਆਈ.ਆਰ. ਟੀ.ਡਬਲਿਯੂ ਦੀ ਕੌਮੀ ਕਾਨਫਰੰਸ ਬਾਰੇ ਚਾਨਣਾ ਪਾਇਆ। ਪੰਜਾਬ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਦੇ ਦੋਨੋ ਅਦਾਰਿਆਂ ਅੰਦਰ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਕੋਈ ਨਵੀਂ ਬਸ ਨਹੀਂ ਪਾਈ। ਅਦਾਰੇ ਅੰਦਰ ਬੱਸਾਂ ਕੰਡਮ ਹੋਣ ਕਰਕੇ ਲੱਖਾਂ ਕਿਲੋਮੀਟਰ ਮਿਸ ਹੋ ਰਹੇ ਹਨ। ਪੀ.ਆਰ.ਟੀ.ਸੀ. ਅਦਾਰੇ ਅੰਦਰ ਅੱਜ ਤੱਕ ਪੈਨਸ਼ਨ ਨਹੀਂ ਪਾਈ। ਪੰਜਾਬ ਸਰਕਾਰ ਸਫਰ ਸਹੂਲਤਾਂ ਦੇ ਪੈਸੇ ਨਹੀਂ ਦੇ ਰਹੀ । ਇਸ ਕਰਕੇ ਸੇਵਾ ਮੁਕਤੀ ਬਕਾਏ ਵੀ ਨਹੀਂ ਮਿਲ ਰਹੇ। ਸਾਥੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਪੀ.ਆਰ.ਟੀ.ਸੀ. ਦੀਆਂ ਜਥੇਬੰਦੀਆਂ ਨੇ ਜ਼ੋ ਮੰਗ ਪੱਤਰ ਪੰਜਾਬ ਸਰਕਾਰ ਤੇ ਮੈਨੇਜਮੈਂਟਾਂ ਨੂੰ ਦਿੱਤਾ ਹੈ ਉਸ ਵਿੱਚ ਮੰਗ ਕੀਤੀ ਪੰਜਾਬ ਰੋਡਵੇਜ਼ ਵਿੱਚ 1800 ਬੱਸਾਂ ਪੀ.ਆਰ.ਟੀ.ਸੀ. ਅੰਦਰ 800 ਬੱਸਾਂ ਅਦਾਰੇ ਦੀ ਮਾਲਕੀ ਦੀਆਂ ਪਾਈਆ ਜਾਣ, ਕੱਚੇ ਕਾਮੇ ਬਿਨਾਂ ਦੇਰੀ ਤੋਂ ਪੱਕੇ ਕੀਤੇ ਜਾਣ, ਪੀ.ਆਰ.ਟੀ.ਸੀ. ਦੇ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ 400 ਦੇ ਕਰੀਬ ਮੁਲਾਜਮਾਂ ਨੂੰ ਪੈਨਸ਼ਨ 1992 ਦਿੱਤੀ ਜਾਵੇ, ਕੰਡਕਟਰਾਂ ਉਪਰ ਲਾਈ ਬਲੈਕ ਲਿਸਟ ਦੀ ਮਦ ਰੱਦ ਕੀਤੀ ਜਾਵੇ, ਸਟਾਫ ਦੀ ਘਾਟ ਪੂਰੀ ਕੀਤੀ ਜਾਵੇ, ਤਨਖਾਹ ਵਿੱਚ ਇਕ ਸਾਰਤਾ ਲਿਆਦੀ ਜਾਵੇ। ਡਰਾਈਵਰਾਂ ਨੂੰ ਸਖਤ ਸਜਾਵਾਂ ਦੇਣੀਆਂ ਬੰਦ ਕੀਤੀਆਂ ਜਾਣ, ਕਲੇਮ ਪਾਉਣੇ ਬੰਦ ਕੀਤੇ ਜਾਣ ਅਤੇ ਹੋਰ ਮੰਗਾ ਦਾ ਨਿਪਟਾਰਾ ਛੇਤੀ ਕੀਤਾ ਜਾਵੇ। ਅੱਜ ਦੀ ਮੀਟਿੰਗ ਨੂੰ ਮੁਹੰਮਦ ਖਲੀਲ ਜਨਰਲ ਸਕੱਤਰ, ਉਤਮ ਸਿੰਘ ਬਾਗੜੀ ਪ੍ਰਧਾਨ, ਰਮੇਸ਼ ਕੁਮਾਰ ਡਿਪਟੀ ਜਨਰਲ ਸਕੱਤਰ, ਪਿਆਰਾ ਦੀਨ, ਗੁਰਵਿੰਦਰ ਗੋਲਡੀ, ਹਰਭਜਨ ਸਿੰਘ, ਕੁਲਵੰਤ ਸਿੰਘ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਸਟੇਜ਼ ਦਾ ਸੰਚਾਲਨ ਸੁਖਦੇਵ ਰਾਮ ਸੁੱਖੀ ਨੇ ਬਾਖੂਬੀ ਨਿਭਾਇਆ ।

Related Post