post

Jasbeer Singh

(Chief Editor)

Patiala News

10 ਅਪ੍ਰੈਲ ਦੀ ਜਲੰਧਰ ਰੈਲੀ ਦੀ ਤਿਆਰੀ ਸਬੰਧੀ ਪ.ਸ.ਸ.ਫ. ਦੀ ਵਰਚੁਅਲ ਮੀਟਿੰਗ ਹੋਈ

post-img

10 ਅਪ੍ਰੈਲ ਦੀ ਜਲੰਧਰ ਰੈਲੀ ਦੀ ਤਿਆਰੀ ਸਬੰਧੀ ਪ.ਸ.ਸ.ਫ. ਦੀ ਵਰਚੁਅਲ ਮੀਟਿੰਗ ਹੋਈ ਪਟਿਆਲਾ, 31 ਮਾਰਚ : ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦ ਇੱਕ ਬਹੁਤ ਹੀ ਅਹਿਮ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਜੱਥੇਬੰਦੀ ਵਲੋਂ ਪਿਛਲੇ ਕੀਤੇ ਐਕਸ਼ਨਾ ਦਾ ਰੀਵਿਊ ਕੀਤਾ ਗਿਆ ਜਿਸ ਵਿੱਚ ਮਿਤੀ 25 ਮਾਰਚ ਨੂੰ ਸਾਂਝੇ ਫਰੰਟ ਦੀ ਮੁਹਾਲੀ ਰੈਲੀ ਅਤੇ 27-28 ਮਾਰਚ ਨੂੰ ਮੁਲਾਜ਼ਮ/ ਪੈਨਸ਼ਨਰ ਵਿਰੋਧੀ ਬੱਜਟ ਦੀਆਂ ਕਾਪੀਆਂ ਫੂਕਣ ਵਾਲੇ ਐਕਸ਼ਨਾਂ ਵਿੱਚ ਪ.ਸ.ਸ.ਫ. ਵਲੋਂ ਕੀਤੀ ਗਈ ਸ਼ਮੂਲੀਅਤ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਪ.ਸ.ਸ.ਫ. ਵਲੋਂ ਮਿਤੀ 10 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਵਿਚਾਰ-ਚਰਚਾ ਕੀਤੀ ਗਈ।ਵੱਖ-ਵੱਖ ਜੱਥੇਬੰਦੀਆਂ ਦੇ ਸੂਬਾ ਪ੍ਰਧਾਨ/ ਸਕੱਤਰਾਂ ਵਲੋਂ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਯਕੀਨ ਦਵਾਇਆ। ਵੱਖ-ਵੱਖ ਜ਼ਿਲਿਆਂ ਦੇ ਆਗੂਆਂ ਵਲੋਂ ਵੀ ਜ਼ਿਲ੍ਹਾ ਅਤੇ ਬਲਾਕ ਮੀਟਿੰਗਾਂ ਕਰਕੇ ਇਸ ਰੈਲੀ ਦੀ ਤਿਆਰੀ ਸਬੰਧੀ ਕੋਈ ਕਸਰ ਬਾਕੀ ਨਾ ਛੱਡਣ ਦਾ ਵਾਅਦਾ ਕੀਤਾ।ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੈਲੀ ਸਮੂਹ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਪੁਨਗਠਨ ਦੇ ਨਾਮ ਹੇਠ ਖਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਰੈਗੂਲਰ ਦੇ ਆਧਾਰ ਤੇ ਭਰਨ, ਆਂਗਣਵਾੜੀ ਵਰਕਰਾਂ/ ਹੈਲਪਰਾਂ, ਮਿਡ ਡੇ ਮੀਲ, ਆਸ਼ਾ ਵਰਕਰਾਂ/ ਫੈਸਿਲੀਟੇਟਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਬੰਦ ਕਰਦਿਆਂ ਮਾਣ ਭੱਤਾ/ ਇੰਨਸੈਨਟਿਵ ਦੀ ਥਾਂ ਸਰਕਾਰੀ ਮੁਲਾਜ਼ਮ ਮੰਨਦਿਆਂ ਬਦੀ ਮੁੱਢਲੀ ਤਨਖਾਹ ਲਾਗੂ ਕਰਵਾਉਣ, 1-1-2004 ਤੋਂ ਤੋਂ ਬਾਅਦ ਨਿਯੁਕਤ ਸਰਕਾਰੀ ਮੁਲਾਜ਼ਮਾਂ ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਪੂਰਣ ਤੌਰ ਤੇ ਲਾਗੂ ਕਰਵਾਉਣ, ਰਹਿੰਦੇ ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਅਤੇ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਦੇ ਮੁਲਾਜ਼ਮਾਂ ਤੇ ਪੈਨਸ਼ਨ ਸਬੰਧੀ ਕੈਬਨਿਟ ਦਾ ਫੈਸਲਾ ਲਾਗੂ ਕਰਵਾਉਣ, ਮੰਹਿਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਕਰਵਾਉਣ, 6ਵੇਂ ਤਨਖਾਹ ਕਮਿਸ਼ਨ ਦੇ ਰਹਿੰਦੇ ਹਿੱਸੇ ਦੀ ਰਿਪੋਰਟ ਜਾਰੀ ਕਰਕੇ ਏ.ਸੀ.ਪੀ. ਸਕੀਮ ਲਾਗੂ ਕਰਵਾਉਣ, ਪਰਖ ਅਧੀਨ ਸਮਾਂ ਇਕ ਸਾਲ ਦਾ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਲਾਗੂ ਕਰਵਾਉਣ, ਕੌਮੀਂ ਸਿੱਖਿਆ ਨੀਤੀ 2020 ਵਾਪਸ ਕਰਵਾਉਣ, ਪੇਂਡੂ ਭੱਤੇ ਸਮੇਤ ਬੰਦ ਕੀਤੇ ਸਮੁੱਚੇ ਭੱਤੇ ਮੁੜ ਚਾਲੂ ਕਰਵਾਉਣ, ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ।ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਰਹਿੰਦਾ ਫੰਡ ਅਤੇ ਰੈਲੀ ਦੀ ਸਫਲਤਾ ਲਈ ਲਗਾਇਆਂ ਫੰਡ ਰੈਲੀ ਵਾਲੇ ਦਿਨ ਜਮਾਂ ਕਰਵਾਉਣ ਦ ਿਅਪੀਲ ਕੀਤੀ।ਮੀਟਿੰਗ ਦੇ ਅੰਤ ਵਿੱਚ ਸੂਬਾ ਪ੍ਰਧਾਨ ਵਲੋਂ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ 10 ਅਪ੍ਰੈਲ ਦੀ ਰੈਲੀ ਨੂੰ ਸਫਲ ਕਰਨ ਅਤੇ ਹਰ ਮੁਲਾਜ਼ਮ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ । ਜ਼ਿਲ੍ਹਾ ਆਗੂਆਂ ਵਲੋਂ ਮੀਟਿੰਗ ਵਿੱਚ ਯਕੀਨ ਦਵਾਇਆ ਗਿਆ ਕਿ ਸਾਰੇ ਹੀ ਜ਼ਿਲ੍ਹਿਆਂ ਵਿੱਚੋਂ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਮੁੱਖ ਮੰਤਰੀ ਦੇ ਮੁਲਾਜ਼ਮ ਅਤੇ ਲੋਕ ਵਿਰੋਧੀ ਵਤੀਰੇ ਦੀ ਖੁੱਲ ਕੇ ਵਿਰੋਧਤਾ ਕਰਨਗੇ। ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਚਾਹਲ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ ਹੀਰ, ਗੁਰਦੇਵ ਸਿੰਘ ਸਿੱਧੂ, ਬੀਰਇੰਦਰਜੀਤ ਪੁਰੀ, ਕਿਸ਼ੋਰ ਚੰਦ ਗਾਜ,ਸੁਭਾਸ਼ ਚੰਦਰ, ਬੋਬਿੰਦਰ ਸਿੰਘ, ਨਿਰਮੋਲਕ ਸਿੰਘ ਹੀਰਾ, ਮਨੋਹਰ ਲਾਲ ਸ਼ਰਮਾ, ਪੁਸ਼ਪਿੰਦਰ ਪਿੰਕੀ, ਮਾਲਵਿੰਦਰ ਸਿੰਘ, ਰਜਿੰਦਰ ਰਿਆੜ, ਬਲਜਿੰਦਰ ਸਿੰਘ, ਪ੍ਰੇਮ ਸਿੰਘ, ਸਰਬਜੀਤ ਪੱਟੀ, ਗੁਰਬਿੰਦਰ ਸਿੰਘ, ਸਤਨਾਮ ਸਿੰਘ, ਜਤਿੰਦਰ ਕੁਮਾਰ, ਕੁਲਦੀਪ ਕੌੜਾ, ਅਮਰੀਕ ਸਿੰਘ, ਕੁਲਦੀਪ ਪੁਰੋਵਾਲ, ਰਾਣੋ ਖੇੜੀ ਗਿੱਲਾਂ, ਕਮਲਜੀਤ ਕੌਰ, ਬਿਮਲਾ ਰਾਣੀ ਆਦਿ ਆਗੂ ਵੀ ਹਾਜਰ ਸਨ ।

Related Post