ਕਰੀਅਰ ਕਾਊਂਸਲਰ ਮਾਨਿਕ ਰਾਜ ਸਿੰਗਲਾ ਵਲੋ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਦੀ ਕੀਤੀ ਕਾਉਂਸਲਿੰਗ
- by Jasbeer Singh
- April 6, 2024
ਪਟਿਆਲਾ, 6 ਅਪ੍ਰੈਲ (ਜਸਬੀਰ)-ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਸਕੂਲ ਦੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਦੀ ਇਕ ਖਾਸ ਕਰੀਅਰ ਕਾਉਂਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਉਤਰੀ ਭਾਰਤ ਦੇ ਮਸ਼ਹੂਰ ਕਰੀਅਰ ਕਾਊਂਸਲਰ ਮਾਨਿਕ ਰਾਜ ਸਿੰਗਲਾ ਨੂੰ ਸਕੂਲ ਮੈਨਜਮੈਂਟ ਵਲੋਂ ਬੁਲਾ ਕੇ ਖਾਸ ਤੌਰ ’ਤੇ ਮਾਤਾ ਪਿਤਾ ਦੇ ਨਾਲ ਰੂਬ ਰੂ ਕਰਵਾਇਆ ਗਿਆ। ਇਹ ਸੈਮੀਨਾਰ ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਕਰੀਅਰ ਕਾਊਂਸਲਰ ਮਾਨਿਕ ਰਾਜ ਸਿੰਗਲਾ ਨੇ ਮਾਤਾ ਪਿਤਾ ਅਤੇ ਵਿਦਿਅਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਬਹੁਤ ਤਸੱਲੀਬਖਸ਼ ਜਵਾਬ ਦਿੱਤੇ। ਦੋ ਘੰਟੇ ਚੱਲੇ ਇਸ ਕਾਉਂਸਲਿੰਗ ਅਤੇ ਗਾਈਡੈਂਸ ਸੈਮੀਨਾਰ ਵਿਚ ਉਨ੍ਹਾਂ ਨੇ ਮਾਤਾ ਪਿਤਾ ਨੂੰ ਵਿਦਿਆਰਥੀਆਂ ਦੀ ਰੂਚੀ ਨੂੰ ਧਿਆਨ ਨਾਲ ਸਮਝਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਤਾ ਪਿਤਾ ਨੂੰ ਕਾਉਂਸਲਿੰਗ ਦੇ ਮਾਧਿਅਮ ਰਾਹੀਂ ਸਮਝਾਇਆ ਕਿ ਵਿਦਿਆਰਥੀ ਦੀ ਰੂਚੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਉਸ ਦੀ ਕਰੀਅਰ ਚੋਣ ਕਰਨੀ ਚਾਹੀਦੀ ਹੈ। ਇਸ ਮੌਕੇ ਮਾਤਾ ਪਿਤਾ ਵਲੋਂ ਸਕੂਲ ਪ੍ਰਸ਼ਾਸ਼ਨ ਵਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਜੰਮ ਕੇ ਤਾਰੀਫ ਕੀਤੀ ਗਈ ਅਤੇ ਉਨ੍ਹਾਂ ਨੇ ਇਹ ਵੀ ਮੰਗ ਰੱਖੀ ਕਿ ਇਸ ਪ੍ਰਕਾਰ ਦੇ ਮਾਤਾ ਪਿਤਾ ਦੀ ਕਾਊਂਸਲਿੰਗ ਅਤੇ ਗਾਈਡੈਂਸ ਦੇ ਸੈਮੀਨਾਰ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਮਾਨਿਕ ਰਾਜ ਸਿੰਗਲਾ ਨੇ ਇਸ ਗੱਲ ਦੇ ਉਪਰ ਬਹੁਤ ਜੋਰ ਦਿੱਤਾ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਦੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਕਾਰਨ ਮਾਤਾ ਪਿਤਾ ਅਤੇ ਵਿਦਿਆਰੀਆਂ ਦੀ ਆਪਸੀ ਤਾਲ ਮੇਲ ਦੀ ਘਾਟ ਹੈ। ਵਿਦਿਆਰਥੀ ਵਲੋਂ ਪੁੱਛੇ ਗਏ ਵੱਖ ਵੱਖ ਕਰੀਅਰ ਆਪਸ਼ਨ ਜਿਵੇਂ ਕਿ ਆਈ. ਏ. ਐਸ., ਪੀ. ਸੀ. ਐਸ., ਬੈਂਕ ਪ੍ਰੋਬੇਸ਼ਨਾਰੀ ਅਫਸਰ, ਇਨਕਮ ਟੈਕਸ ਵਿਭਾਗ, ਸਟਾਫ ਸਿਲੈਕਸ਼ਨ ਕਮਿਸ਼ਨ, ਪੰਜਾਬ ਪੁਲਸ, ਚਾਰਟਰਡ ਅਕਾਊਂਟੈਂਸੀ, ਇੰਜਨੀਅਰਿੰਗ ਅਤੇ ਹੋਰ ਵੱਖ ਵੱਖ ਖੇਤਰਾਂ ਬਾਰੇ ਵਿਸਤਾਰ ਰੂਪ ਵਿਚ ਜਾਣਕਾਰੀ ਮਾਨਿਕ ਰਾਜ ਸਿੰਗਲਾ ਵਲੋਂ ਸਾਂਝੀ ਕੀਤੀ ਗਈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.