
ਫਰੈਂਡਜ ਆਫ ਲੱਦਾਖ ਨੇ ਵਿਸਵ ਸਿਹਤ ਦਿਵਸ ’ਤੇ ਪਸਮੀਨਾ ਮਾਰਚ ’ਚ ਪ੍ਰਗਟਾਈ ਇਕਜੁੱਟਤਾ
- by Jasbeer Singh
- April 6, 2024

ਪਟਿਆਲਾ, 6 ਅਪ੍ਰੈਲ (ਜਸਬੀਰ)-ਅੱਜ ਵਿਸਵ ਸਿਹਤ ਦਿਵਸ ’ਤੇ ਪੰਜਾਬ-ਪਟਿਆਲਾ ਫਰੈਂਡਜ ਆਫ ਲੱਦਾਖ ਅਤੇ ਸਾਂਭ ਸੰਭਾਲ ਫਾਉਂਡੇਸਨ ਨੇ 7 ਅਪ੍ਰੈਲ ਨੂੰ ਕੁਦਰਤ ਨੂੰ ਬਚਾਉਣ ਲਈ ਲਦਾਖ ਵਿੱਚ ਹੋਣ ਜਾ ਰਹੇ ਪਸਮੀਨਾ ਮਾਰਚ ਨਾਲ ਏਕਤਾ ਦਿਖਾਉਣ ਲਈ ਲਗਭਗ 150-200 ਲੋਕਾਂ ਦੇ ਇਕੱਠ ਨਾਲ ਸਬਦਾਂ ਦੀ ਸਾਂਝ ਪਾ ਕੇ ਜਾਗਰੂਕ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵਾਤਾਵਰਨ ਪ੍ਰੇਮੀ, ਗੈਰ-ਸਰਕਾਰੀ ਸੰਗਠਨ ਅਤੇ ਅਧਿਕਾਰਤ ਅਹੁਦੇਦਾਰ ਮੌਜੂਦ ਸਨ। ਮੌਜੂਦ ਦੋਸਤਾਂ ਨਾਲ ਇਹ ਬਹੁਤ ਵਧੀਆ ਵਿਚਾਰ-ਵਟਾਂਦਰਾ ਸੀ, ਜਿਸ ਵਿੱਚ ਮਨੁੱਖਾਂ ਦੀ ਹੋਂਦ ਵਿੱਚ ਕੁਦਰਤ ਦੇ ਮੁੱਲ ਨੂੰ ਉਜਾਗਰ ਕੀਤਾ ਗਿਆ ਅਤੇ ਇਸ ਧਰਤੀ ‘ਤੇ ਹਰੇਕ ਜੀਵਨਸੈਲੀ ਦੇ ਜੀਵਨ ਲਈ ਹਿਮਾਲਿਆ, ਵਾਤਾਵਰਣ, ਸੱਚਾਈ ਅਤੇ ਲੋਕਤੰਤਰ ਦੀ ਰਾਖੀ ਲਈ 30 ਤੋ ਵੱਧ ਦਿਨਾਂ ਤੋਂ ਅਨਸਨ ’ਤੇ ਬੈਠੇ ਲੱਦਾਖ ਵਾਸੀਆਂ ਅਤੇ ਸੋਨਮ ਵਾਂਗਚੁਕ ਜੀ ਦਾ ਸਮਰਥਨ ਕੀਤਾ। ਆਖਰ ਵਿੱਚ, ਕੁਦਰਤ ਦੇ ਇਸ ਲੋੜਵੰਦ ਸਮੇਂ ਸਾਰੇ ਕੁਦਰਤ ਪ੍ਰੇਮੀਆਂ ਨੂੰ ਅੱਗੇ ਆਉਣ ਦਾ ਹੁੰਗਾਰਾ ਭਰਿਆ। ਨਾਲ ਹੀ ਨਾਲ ਪ੍ਰਬੰਧਕਾਂ ਨੂੰ ਸਹਿਯੋਗ ਲਈ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਵਿਸਵ ਸਿਹਤ ਦਿਵਸ ਦੀ ਵਧਾਈ ਦਿੱਤੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.