post

Jasbeer Singh

(Chief Editor)

National

ਕੈਨੇਡਾ ਵਿੱਚ ਘੱਟ ਰਿਹਾ ਹੈ ਪ੍ਰਵਾਸੀਆਂ ਲਈ ਜਨਤਕ ਸਹਿਯੋਗ

post-img

ਕੈਨੇਡਾ ਵਿੱਚ ਘੱਟ ਰਿਹਾ ਹੈ ਪ੍ਰਵਾਸੀਆਂ ਲਈ ਜਨਤਕ ਸਹਿਯੋਗ ਚੰਡੀਗੜ੍ਹ : ਜਿ਼ਆਦਾਤਰ ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜਿ਼ਆਦਾ ਪ੍ਰਵਾਸੀ ਹਨ। ਐਨਵਾਇਰੌਨਿਕਸ ਸੰਸਥਾ ਦੇ ਇਕ ਨਵੇਂ ਸਰਵੇਖਣ ਮੁਤਾਬਕ ਕੈਨੇਡਾ ਵਿੱਚ ਪਰਵਾਸੀਆਂ ਲਈ ਜਨਤਕ ਸਹਿਯੋਗ ਘੱਟ ਰਿਹਾ ਹੈ। ‘ਦਿ ਏਸ਼ੀਅਨ ਪੈਸੀਫਿਕ ਪੋਸਟ’ ਦੀ ਖ਼ਬਰ ਮੁਤਾਬਕ ਐਨਵਾਇਰੌਨਿਕਸ ਸੰਸਥਾ ਵੱਲੋਂ ਇਮੀਗ੍ਰੇਸ਼ਨ ਦੇ ਵਿਸ਼ੇ ’ਤੇ ਕਰਵਾਏ ਗਏ ਦੇਸ਼ ਦੇ ਸਭ ਤੋਂ ਲੰਬੇ ਸਰਵੇਖਣ ਮੁਤਾਬਕ ਦਸ ਵਿੱਚੋਂ ਤਕਰੀਬਨ ਛੇ (58 ਫ਼ੀਸਦ) ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹੋ ਗਏ ਹਨ। ਐਨਵਾਇਰੌਨਿਕਸ ਸੰਸਥਾ ਵੱਲੋਂ ਇਸੇ ਹਫ਼ਤੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਸਰਵੇਖਣ ਰਿਪੋਰਟ ਮੁਤਾਬਕ ਦੇਸ਼ ਵਿੱਚ 2023 ਤੋਂ ਹੁਣ ਤੱਕ ਪ੍ਰਵਾਸੀਆਂ ਦੀ ਗਿਣਤੀ ਵਿੱਚ 14 ਫੀਸਦੀ ਪੁਆਇੰਟ ਦਾ ਵਾਧਾ ਹੋਇਆ ਹੈ ਜੋ ਕਿ ਪਿਛਲੇ ਸਾਲ (2022-23) ਨਾਲੋਂ 17 ਪੁਆਇੰਟ ਜਿ਼ਆਦਾ ਹੈ। ਸਰਵੇਖਣ ਖੋਜ ਬਾਰੇ ਐਨਵਾਇਰੌਨਿਕਸ ਸੰਸਥਾ ਨੂੰ ਜਨਤਕ ਰਾਏ ਲੈਣ ਅਤੇ ਕੈਨੇਡਾ ਦਾ ਭਵਿੱਖ ਤੈਅ ਕਰਨ ਬਾਰੇ ਮੁੱਦਿਆਂ ’ਤੇ ਸਮਾਜਿਕ ਖੋਜ ਕਰਨ ਲਈ 2006 ਵਿੱਚ ਮਾਈਕਲ ਐਡਮਜ਼ ਨੇ ਸਥਾਪਤ ਕੀਤਾ ਸੀ। ਸੰਸਥਾ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ ਕਿ ਅਜਿਹੀ ਖੋਜ ਰਾਹੀਂ ਕੈਨੇਡਿਆਈ ਨਾਗਰਿਕ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਬਦਲ ਰਹੇ ਸਮਾਜ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ, ਇਸ ਦੇ ਨਾਲ ਹੀ ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਤੋਂ ਅਜਿਹੇ ਕੈਨੇਡਿਆਈ ਨਾਗਰਿਕਾਂ ਦੀ ਗਿਣਤੀ (43 ਫੀਸਦ) ਵਧੀ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਕਈ ਲੋਕ ਜੋ ਕਿ ਸ਼ਰਨਾਰਥੀ ਹੋਣ ਦਾ ਦਾਅਵਾ ਕਰਦੇ ਹਨ, ਅਸਲੀ ਸ਼ਰਨਾਰਥੀ ਨਹੀਂ ਹਨ ਅਤੇ ਕਾਫੀ ਜ਼ਿਆਦਾ ਪਰਵਾਸੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਨਹੀਂ ਅਪਣਾ ਰਹੇ ਹਨ। ਦੋਵੇਂ ਮਾਮਲਿਆਂ ਵਿੱਚ ਚਿੰਤਾਵਾਂ ਵਿੱਚ ਇਕ ਜ਼ਿਕਰਯੋਗ ਵਾਧਾ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਥਿਰ ਸੀ।

Related Post