
ਪੁਣੇ ਬੱਸ ਰੇਪ ਕਾਂਡ ਦੇ ਦੋਸ਼ੀ ਨੂੰ ਖੇਤਾਂ ਵਿਚੋਂ ਕੀਤਾ ਗ੍ਰਿਫ਼ਤਾਰ
- by Jasbeer Singh
- February 28, 2025

ਪੁਣੇ ਬੱਸ ਰੇਪ ਕਾਂਡ ਦੇ ਦੋਸ਼ੀ ਨੂੰ ਖੇਤਾਂ ਵਿਚੋਂ ਕੀਤਾ ਗ੍ਰਿਫ਼ਤਾਰ ਪੁਣੇ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਪੁਣੇ ਦੇ ਸਵਾਰਗੇਟ ਬੱਸ ਸਟੈਂਡ `ਤੇ ਵਾਪਰੇ ਸ਼ਰਮਨਾਕ ਬਲਾਤਕਾਰ ਮਾਮਲੇ `ਚ ਮਹਾਰਾਸ਼ਟਰ ਪੁਲਸ ਨੇ ਬਸ ਵਿਚ ਰੇਪ ਕਰਨ ਵਾਲੇ ਵਿਅਕਤੀ ਨੂੰ ਖੇਤਾਂ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ । 37 ਸਾਲਾ ਦੱਤਾਤ੍ਰੇਯ ਰਾਮਦਾਸ ਗਾਡੇ ਦੇਰ ਰਾਤ ਕਿਸੇ ਦੇ ਘਰ ਖਾਣਾ ਖਾਣ ਗਿਆ ਸੀ ਤਾਂ ਸੂਚਨਾ ਦੇ ਆਧਾਰ ਤੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ । ਮੁਲਜ਼ਮ ਦੀ ਗ੍ਰਿਫ਼ਤਾਰੀ ਵੀਰਵਾਰ ਰਾਤ ਕਰੀਬ 1.30 ਵਜੇ ਹੋਈ ਅਤੇ ਉਸ ਨੂੰ ਅੱਜ ਪੁਣੇ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਮੁਲਜ਼ਮ ਗਾਡੇ ਖ਼ਿਲਾਫ਼ ਪਹਿਲਾਂ ਵੀ ਚੋਰੀ, ਡਕੈਤੀ ਅਤੇ ਚੇਨ ਸਨੈਚਿੰਗ ਦੇ ਅੱਧੀ ਦਰਜਨ ਕੇਸ ਦਰਜ ਹਨ । 2019 ਤੋਂ ਉਹ ਅਪਰਾਧ ਦੇ ਇੱਕ ਕੇਸ ਵਿੱਚ ਜ਼ਮਾਨਤ `ਤੇ ਬਾਹਰ ਸੀ । ਮੁਲਜ਼ਮ ਪਿਛਲੇ ਦੋ ਦਿਨਾਂ ਤੋਂ ਫ਼ਰਾਰ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਲਈ 13 ਵਿਸ਼ੇਸ਼ ਟੀਮਾਂ ਬਣਾਈਆਂ ਸਨ । ਇਸ ਮਾਮਲੇ `ਚ ਪੁਣੇ ਪੁਲਸ ਨੇ ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.