post

Jasbeer Singh

(Chief Editor)

Patiala News

ਪੰਜਾਬ ਤੇ ਹਰਿਆਣਾ ਹਾਈਕੋਰਟ ਜੱਜ ਸ.ਗੁਰਬੀਰ ਸਿੰਘ ਪੁੱਜੇ ਸਕਾਲਰ ਫੀਲਡ ਪਬਲਿਕ ਸਕੂਲ ਐੱਮ.ਯੂ.ਐੱਨ ਸਮਾਗਮ ਵਿਚ ਕੀਤੀ ਸ਼ਿਰਕ

post-img

ਪੰਜਾਬ ਤੇ ਹਰਿਆਣਾ ਹਾਈਕੋਰਟ ਜੱਜ ਸ.ਗੁਰਬੀਰ ਸਿੰਘ ਪੁੱਜੇ ਸਕਾਲਰ ਫੀਲਡ ਪਬਲਿਕ ਸਕੂਲ ਐੱਮ.ਯੂ.ਐੱਨ ਸਮਾਗਮ ਵਿਚ ਕੀਤੀ ਸ਼ਿਰਕਿਤ ਪਟਿਆਲਾ : ਵਿਦਿਆਰਥੀਆਂ ਨੂੰ ਕੂਟਨੀਤੀ, ਅੰਤਰ ਰਾਸ਼ਟਰੀ ਸਬੰਧਾਂ ਅਤੇ ਸੰਯੁਕਤ ਰਾਸ਼ਟਰ ਬਾਰੇ ਜਾਣਕਾਰੀ ਦੇਣ ਵਾਲੀ ਸੰਸਥਾ ਮਾਡਲ ਸੰਯੁਕਤ ਰਾਸ਼ਟਰ (ਐੱਮ.ਯੂ.ਐੱਨ) ਵਲੋਂ ਪਟਿਆਲਾ ਦੇ ਸਰਹੰਦ ਰੋਡ ਸਥਿਤ ਸਕਾਲਰ ਫੀਲਡ ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸ. ਗੁਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਦੱਸਣਾ ਬਣਦਾ ਹੈ ਕਿ ਐਮ.ਯੂ. ਐਨ ਆਮ ਤੌਰ 'ਤੇ ਪਾਠਕ੍ਰਮ ਤੋਂ ਬਾਹਰਲੀ ਗਤੀਵਿਧੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਕੁਝ ਸਕੂਲ ਇਸ ਨੂੰ ਕਲਾਸ ਦੇ ਰੂਪ ਵਿੱਚ ਵੀ ਪੇਸ਼ ਕਰਦੇ ਹਨ। ਐਮ.ਯੂ. ਐਨ. ਵਿਦਿਆਰਥੀਆਂ ਨੂੰ ਮੌਜੂਦਾ ਵਿਸ਼ਵ ਮੁੱਦਿਆਂ ਦੀ ਡੂੰਘੀ ਸਮਝ ਵਿਕਸਿਤ ਕਰਨ ਦੀ ਜਾਣਕਾਰੀ ਦਿੰਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਸਵਾਗਤ ਨਾਲ ਹੋਈ ਅਤੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਵਿਦਿਆਰਥੀਆਂ ਨੇ ਸਵਾਗਤੀ ਗੀਤ ਪੇਸ਼ ਕਰਕੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਜਿਰਕਯੋਗ ਹੈ ਕਿ ਪ੍ਰੋਗਰਾਮ ਦਾ ਉਦਾਘਟਨ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਵਲੋਂ ਕੀਤਾ ਗਿਆ। ਜਦੋਂਕਿ ਅਗਲੇ ਦਿਨ ਪੰਜਾਬ ਤੇ ਹਰਿਆਣਾ ਕੋਰਟ ਦੇ ਜੱਜ ਪਰਮਜੀਤ ਸਿੰਘ, ਪਟਿਆਲਾ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ, ਸੇਵਾ ਮੁਕਤ ਆਈਪੀਐੱਸ ਬੀ.ਐੱਸ ਸਿੱਧੂ ਅਤੇ ਐਡਵੋਕੇਟ ਦੀਪਕ ਸੂਦ ਵਿਸ਼ੇਸ਼ ਤੌਰ ’ਤੇ ਪੁੱਜੇ । ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸ. ਗੁਰਬੀਰ ਸਿੰਘ ਦੇ ਦਿਲਚਸਪ ਅਤੇ ਵਿਚਾਰਸ਼ੀਲ ਭਾਸ਼ਣ ਨੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ । ਨਾਲ ਹੀ ਉਨਾਂ ਨੇਵਿਦਿਆਰਥੀਆਂ ਨੂੰ ਹਮੇਸ਼ਾ ਸ਼ਾਨਦਾਰ ਪ੍ਰਾਪਤੀਆਂ ਕਰਨ ਅਤੇ ਹਰ ਚੁਣੌਤੀ ਨੂੰ ਮੌਕੇ ਵਜੋਂ ਸਵੀਕਾਰ ਕਰਨ ਦੀ ਪ੍ਰੇਰਣਾ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਐੱਮ. ਯੂ.ਐਨ. ਵਿਦਿਆਰਥੀਆਂ ਦੀ ਭਾਗੀਦਾਰੀ 'ਤੇ ਧਿਆਨ ਦਿੰਦਾ ਹੈ, ਜਿਸ ਨਾਲ ਵਾਰਤਾਲਾਪ, ਗੱਲਬਾਤ ਕਰਨ ਅਤੇ ਸੰਚਾਰ ਦੇ ਗੁਣਾਂ ਵਿਚ ਵਾਧਾ ਹੁੰਦਾ ਹੈ। ਮਾਡਲ ਯੂਨਾਇਟੇਡ ਨੇਸ਼ਨਜ਼ ਸੰਮੇਲਨ ਵਿੱਚ, ਵਿਦਿਆਰਥੀ ਕਿਸੇ ਦੇਸ਼, ਸੰਸਥਾ ਜਾਂ ਵਿਅਕਤੀ ਦੇ ਨੁਮਾਇੰਦੇ ਵਜੋਂ ਕੰਮ ਕਰਦੇ ਹਨ ਅਤੇ ਦੁਨੀਆਂ ਭਰ ਦੇ ਹੋਰ ਨੁਮਾਇੰਦਿਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਹਨ । ਐਮ.ਯੂ.ਐਨ. ਭਾਗੀਦਾਰਾਂ ਨੂੰ ਖੋਜ, ਜਨਤਕ ਭਾਸ਼ਣ, ਵਿਚਾਰ-ਵਟਾਂਦਰੇ ਤੋਂ ਇਲਾਵਾ, ਆਲੋਚਨਾਤਮਕ ਸੋਚ, ਟੀਮ ਵਰਕ ਆਦਿ ਦੇ ਚੰਗੇ ਗੁਣ ਉਭਾਰਦਾ ਹੈ। ਸਕਾਲਰ ਫੀਲਡਜ਼ ਪਬਲਿਕ ਸਕੂਲ ਪ੍ਰਿੰਸੀਪਲ ਚੰਦਨਦੀਪ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਾਨਫਰੰਸ ਵਿੱਚ ਆਉਣ ਲਈ ਧੰਨਵਾਦ ਕੀਤਾ। ਉਨਾਂ ਨੇ ਵਿਦਿਆਰਥੀਆਂ ਨੂੰ ਹਰ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦੇ ਹੋਏ ਸਖ਼ਤ ਮਿਹਨਤ ਅਤੇ ਲਗਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਕਾਰਜਕਾਰੀ ਨਿਰਦੇਸ਼ਕ ਅਕਸ਼ਾਂਤ ਸਿੰਗਲਾ ਨੇ ਮਾਡਲ ਸੰਯੁਕਤ ਰਾਸ਼ਟਰ ਦੀ ਮਹੱਤਤਾ ਅਤੇ ਭਵਿੱਖ ਦੇ ਨੇਤਾਵਾਂ ਨੂੰ ਆਕਾਰ ਦੇਣ ਵਿੱਚ ਇਸਦੀ ਭੂਮਿਕਾ ’ਤੇ ਕੇਂਦਰਿਤ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਤੋਹਫੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ ਡਾਇਰੈਕਟਰ ਜਨਰਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਐਮ.ਯੂ. ਐਨ.ਵਿਦਿਆਰਥੀਆਂ ਨੂੰ ਸ਼ਾਮਲ ਕਰਨ ਅਤੇ ਮੌਜੂਦਾ ਵਿਸ਼ਵ ਮੁੱਦਿਆਂ ਦੀ ਡੂੰਘੀ ਸਮਝ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ । ਇਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵੱਲੋਂ ਆਰਕੈਸਟਰਾ ਪ੍ਰਦਰਸ਼ਨ, ਕਲਾਸੀਕਲ ਡਾਂਸ, ਭੰਗੜਾ ਅਤੇ ਕੋਰੀਓਗ੍ਰਾਫੀ ਦੀ ਮਨਮੋਹਕ ਪੇਸ਼ਕਾਰੀ ਕੀਤੀ ਗਈ ।

Related Post