
ਪੰਜਾਬ ਅਤੇ ਸਿੰਧ ਬੈਂਕ ਵੱਲੋਂ ਪੰਚਾਇਤ ਪੱਧਰੀ ਜਨਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ
- by Jasbeer Singh
- September 22, 2025

ਪੰਜਾਬ ਅਤੇ ਸਿੰਧ ਬੈਂਕ ਵੱਲੋਂ ਪੰਚਾਇਤ ਪੱਧਰੀ ਜਨਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ -ਖਪਤਕਾਰਾਂ ਦਾ ਭਰੋਸਾ ਅਤੇ ਸੰਤੁਸ਼ਟੀ ਸਾਡਾ ਮੁੱਖ ਮਕਸਦ : ਜੀ. ਐਮ. ਚਮਨ ਲਾਲ ਨਾਭਾ, 22 ਸਤੰਬਰ 2025 : ਰਿਜ਼ਰਵ ਬੈਂਕ ਆਫ ਇੰਡੀਆ ਅਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਨਿੱਜੀ ਹੋਟਲ ਵਿਖੇ ਪੰਜਾਬ ਅਤੇ ਸਿੰਧ ਬੈਂਕ ਵੱਲੋਂ ਲਗਾਏ ਪੰਚਾਇਤ ਪੱਧਰੀ ਜਨਸੁਰੱਖਿਆ ਜਾਗਰੂਕਤਾ ਕੈਂਪ ਦੌਰਾਨ ਨਾਭਾ ਅਤੇ ਭਾਦਸੋਂ ਨੇ ਕਈ ਪਿੰਡਾਂ ਦੇ ਸਰਪੰਚ, ਪੰਚ, ਉਦਯੋਗਪਤੀ, ਕੌਂਸਲਰਾਂ ਅਤੇ ਆੜਤੀਏ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਐਂਡ ਸਿੰਧ ਬੈਂਕ ਦੇ ਚੰਡੀਗੜ੍ਹ ਤੋਂ ਫੀਲਡ ਜਨਰਲ ਮੈਨੇਜਰ ਚਮਨ ਲਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਿਲਾ ਜੋਨਲ ਮੈਨੇਜਰ ਮੈਡਮ ਉਪਾਸਨਾ ਅਤੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਪੁੱਜੇ । ਮੁੱਖ ਮਹਿਮਾਨ ਫੀਲਡ ਜਰਨਲ ਮੈਨੇਜਰ ਚਮਨ ਲਾਲ ਨੇ ਹਾਜਰੀਨਾਂ ਨੂੰ ਬੈਂਕਿੰਗ ਸੇਵਾਵਾ ਤੋਂ ਜਾਣੂ ਕਰਾਉਂਦੇ ਦਸਿਆ ਕਿ ਬੈਕਾ ਨੇ ਬੇਮਿਸਾਲ ਸੁਚੱਜੀਆਂ ਸੇਵਾਵਾਂ ਦੇ ਕੇ ਪਿਛਲੇ ਪੰਜ ਦਹਾਕਿਆਂ ਤੋਂ ਆਮ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ । ਉਹਨਾਂ ਕਿਹਾ ਕਿ ਖਪਤਕਾਰਾਂ ਦਾ ਭਰੋਸਾ ਅਤੇ ਸੰਤੁਸ਼ਟੀ ਹੀ ਸਾਡੇ ਬੈਂਕ ਦਾ ਮੁੱਖ ਮਕਸਦ ਹੈ । ਉਨਾਂ ਕਿਹਾ ਕਿ ਅੱਜ ਦੀ ਬੈਂਕਿੰਗ ਸੇਵਾਵਾਂ ਲਗਭਗ ਡਿਜੀਟਲ ਹੋ ਚੁੱਕੀਆ ਹਨ, ਜਿਨਾਂ ਰਾਹੀਂ ਖਪਤਕਾਰ ਘਰ ਬੈਠੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦਸਿਆ ਕਿ ਕੇਂਦਰੀ ਵਿੱਤ ਵਿਭਾਗ ਵੱਲੋਂ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੀਵਨ ਸੁਰੱਖਿਆ ਸੇਵਾਵਾਂ ਦਾ ਲਾਭਪਾਤਰੀ ਬਣਾਇਆ ਜਾ ਰਿਹਾ ਹੈ ਜਿਸ ਨਾਲ ਅਣਸਮੇਂ ਐਕਸੀਡੈਂਟ ਵਿੱਚ ਹੋਈ ਮੌਤ ਬਦਲੇ ਪੀੜਤ ਪਰਿਵਾਰ ਨੂੰ 2 ਲੱਖ ਦਾ ਬੀਮਾ ਲਾਭ ਦਿੱਤਾ ਜਾਂਦਾ ਹੈ । ਉਨ੍ਹਾਂ ਕੇਂਦਰ ਸਰਕਾਰ ਦੀਆਂ ਪੈਨਸ਼ਨ, ਪ੍ਰਧਾਨਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨਮੰਤਰੀ ਸੁਰੱਖਿਆ ਬੀਮਾ ਯੋਜਨਾ ਮੋਦੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਯੋਜਨਾਵਾਂ ਵਿੱਚ ਜਿੱਥੇ ਖਪਤਕਾਰਾਂ ਨੂੰ ਐਕਸੀਡੈਂਟਲ ਬੀਮੇ ਸਹੂਲਤ ਪ੍ਰਾਪਤ ਹੁੰਦੀ ਹੈ ਉੱਥੇ 60 ਸਾਲ ਬਾਅਦ ਇੱਕ ਨਿਸ਼ਚਿਤ ਪੈਨਸ਼ਨ ਨਾਲ ਨਾਗਰਿਕ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ । ਇਸ ਮੌਕੇ ਮੁੱਖ ਮਹਿਮਾਨ ਜਨਰਲ ਮੈਨੇਜਰ ਫੀਡ ਚਮਨ ਲਾਲ, ਜ਼ਿਲ੍ਹਾ ਜੋਨਲ ਮੈਨੇਜਰ ਮੈਡਮ ਉਪਾਸਨਾ ਸਿੰਘ ਅਤੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਨਾਭਾ ਅਤੇ ਭਾਦਸੋ ਦੇ ਅੱਧੀ ਦਰਜਨ ਸਰਪੰਚਾਂ ਨੂੰ ਸਨਮਾਨਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਚਿਨ ਕੁਮਾਰ ਚੀਫ ਮੈਨੇਜਰ ਨਾਭਾ, ਅਮਨਦੀਪ ਸਿੰਘ ਸੀਨੀਅਰ ਮੈਨੇਜਰ ਐਨਜੀਐਮ ਸ਼ਾਖਾ ਨਾਭਾ, ਮੈਨੇਜਰ ਮੋਹਿਤ ਮਿੱਤਲ, ਪਵਨ ਕੁਮਾਰ ਕੌਸਲਰ ਆਦਿ ਸਮੇਤ ਵੱਖ-ਵੱਖ ਪਿੰਡਾ ਦੇ ਸਰਪੰਚ, ਪੰਚ, ਆੜਤੀਏ ਅਤੇ ਉਦਯੋਗਪਤੀਆ ਆਦਿ ਨੇ ਹਾਜਰੀ ਭਰੀ ।