
ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਰਿਲੀਜ਼
- by Jasbeer Singh
- January 6, 2025

ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਸ੍ਰੋਮਣੀ ਕਵੀ ਦਰਸ਼ਨ ਸਿੰਘ ਬੁੱਟਰ ਦੀ ਕਿਤਾਬ ਕੀਤੀ ਰਿਲੀਜ਼ 100 ਤੋਂ ਵੱਧ ਸੇਵਾਮੁਕਤ ਬੈਂਕ ਸਟਾਫ ਨੇ ਪੁਰਾਣੀਆਂ ਯਾਦਾਂ ਕੀਤੀਆਂ ਤਾਜੀਆਂ ਪਟਿਆਲਾ : ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਨਵੇਂ ਸਾਲ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਰੇ ਕਾਡਰਾਂ ਦੇ 100 ਤੋਂ ਵੱਧ ਸੇਵਾਮੁਕਤ ਬੈਂਕ ਸਟਾਫ ਨੇ ਭਾਗ ਲਿਆ।ਇਸ ਸਮਾਗਮ ਵਿੱਚ ਭੁਪਿੰਦਰ ਸਿੰਘ ਕੰਵਲ, ਤਜਿੰਦਰ ਸਿੰਘ ਘੁੰਮਣ, ਜ਼ੋਨਲ ਮੈਨੇਜਰ, ਪਟਿਆਲਾ ਮਿਸ ਉਪਾਸਨਾ ਧਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ । ਇਸ ਸਾਲ ਦੌਰਾਨ ਪ੍ਰਮਾਤਮਾ ਨੂੰ ਪਿਆਰੇ ਹੋਏ ਸਾਬਕਾ ਸਟਾਫ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਇਨ੍ਹਾਂ ਆਗੂਆਂ ਨੇ ਨਵੇ ਸਾਲ ਦੀ ਮੁਬਾਰਕ ਦਿੰਦੇ ਹੋਏ ਬੈਂਕ ਦੇ ਇਤਹਾਸ, ਤਰੱਕੀ ਅਤੇ ਸਾਬਕਾ ਸਟਾਫ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਦੱਸੇ । ਇਸ ਮੌਕੇ ਤੇ ਸ੍ਰੋਮਣੀ ਕਵੀ ਦਰਸ਼ਨ ਸਿੰਘ ਬੁੱਟਰ ਨੂੰ ਸਾਹਿਤ ਅਤੇ ਕਵਿਤਾ ਖੇਤਰ,ਅਮਰਜੀਤ ਸਿੰਘ ਆਹੂਜਾ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿਚ ਜਿਲਾ ਪੱਧਰ ਤੇ 60 ਸਾਲ ਉਮਰ ਵਰਗ ਟੇਬਲ ਟੈਨਿਸ ਵਿਚ ਗੋਲਡ ਮੈਡਲ ਅਤੇ ਅਨੁਰਾਗ ਜੋਸ਼ੀ ਨੂੰ 70 ਸਾਲ ਉਮਰ ਵਰਗ ਟੇਬਲ ਟੈਨਿਸ ਵਿਚ ਗੋਲਡ ਮੈਡਲ ਜਿੱਤਣ ਤੇ ਬੈਂਕ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਟਰਾਫੀ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਤਜਿੰਦਰ ਚਾਵਲਾ ਨੇ ਸੰਬੋਧਨ ਕਿਆ ਹੈ ਕੀ ਹਰ ਸਾਲ ਬੈਂਕ ਦੇ ਰਿਟਾਇਰ ਮੁਲਾਜ਼ਮ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਸਾਂਝੇ ਕਰਦੇ ਹਨ ਅਤੇ ਜੋ ਬੈਂਕ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਹੱਲ ਕਰਵਾਉਣ ਦੇ ਵਿੱਚ ਸਹਾਈ ਹੁੰਦੇ ਹਨ ਇਸ ਮੌਕੇ ਤੇ ਪਹੁੰਚ ਗਏ ਅਮਰਜੀਤ ਸਿੰਘ ਹਰਵਿੰਦਰ ਸਿੰਘ ਬਤਰਾ ਕੀਰਨਜੀਤ ਸਿੰਘ ਢਿੱਲੋ ਜਸਪਾਲ ਸਿੰਘ ਸੈਣੀ ਸਰਬ ਪ੍ਰਕਾਸ਼ ਸਿੰਘ ਹਰਵਿੰਦਰ ਸਿੰਘ ਬਤਰਾ ਤੋਂ ਇਲਾਵਾ ਸਮੂਹ ਰਿਟਾਇਰਡੀ ਬੈਂਕ ਮੁਲਾਜ਼ਮ ਹਾਜ਼ਰ ਸਨ ।