ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡ-ਕਾਰਪੋਰੇਸ਼ਨਾਂ ਵਿਚ ਕੀਤੀ ਚੇਅਰਮੈਨ-ਵਾਈਸ ਚੇਅਰਮੈਨਾਂ ਦੀ ਨਿਯੁਕਤੀ
- by Jasbeer Singh
- January 21, 2026
ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡ-ਕਾਰਪੋਰੇਸ਼ਨਾਂ ਵਿਚ ਕੀਤੀ ਚੇਅਰਮੈਨ-ਵਾਈਸ ਚੇਅਰਮੈਨਾਂ ਦੀ ਨਿਯੁਕਤੀ ਚੰਡੀਗੜ੍ਹ, 21 ਜਨਵਰੀ 2026: ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਦੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ, ਟਰੱਸਟ ਆਦਿ ਵਿਚ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਹੈ। ਜਿਸ ਤਹਿਤ ਇੰਦਰਜੀਤ ਸਿੰਘ ਮਾਨ ਨੂੰ ਚੇਅਰਮੈਨ ਮਾਰਕਫੈਡ, ਹਰਪਾਲ ਜੁਨੇਜਾ ਚੇਅਰਮੈਨ ਪੀ. ਆਰ. ਟੀ. ਸੀ., ਗੁਰਸ਼ਰਨ ਸਿੰਘ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਮੇਜਰ ਗੁਰਚਰਨ ਸਿੰਘ ਚੇਅਰਮੈਨ ਪੰਜਾਬ ਐਕਸ ਸਰਵਿਸ ਮੈਨ ਕਾਰਪੋਰੇਸ਼ਨ, ਸੌਰਭ ਬਹਿਲ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਬਲਜਿੰਦਰ ਸਿੰਘ ਚੌਂਦਾ ਚੇਅਰਮੈਨ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ, ਹਰਪਾਲ ਸਿੰਘ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ, ਨਵਜੋਤ ਸਿੰਘ ਚੇਅਰਮੈਨ ਪੇਡਾ, ਬਲਜਿੰਦਰ ਸਿੰਘ (ਬੰਟੀ) ਵਾਈਸ ਚੇਅਰਮੈਨ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ, ਕੀਮਤੀ ਭਗਤ ਵਾਈਸ ਚੇਅਰਮੈਨ ਗਊ ਸੇਵਾ ਕਮਿਸ਼ਨ, ਗਗਨਦੀਪ ਸਿੰਘ ਆਹਲੂਵਾਲੀਆ ਚੇਅਰਮੈਨ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ, ਸਿੰਮੀ ਪਾਸ਼ਨ ਵਾਈਸ ਚੇਅਰਪਰਸਨ ਪੰਜਾਬ ਖਾਦੀ ਐਂਡ ਵਿਲੇਜ਼ ਇੰਡਸਟਰੀਬੋਰਡ, ਤਰਸੇਮ ਸਿੰਘ ਸਿਆਲਕਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਸਟੇਟ ਸ਼ਡਿਊਲ ਕਾਸਟ ਕਮਿਸ਼ਨ ਤੇ ਹਰਜੋਤ ਕੌਰ ਚੇਅਰਪਰਸਨ ਪੰਜਾਬ ਸਟੇਟ ਸ਼ਡਿਊਲਡ ਕਾਸਟ ਕਮਿਸ਼ਨ ਨਿਯੁਕਤ ਕੀਤੇ ਗਏ ਹਨ।
