post

Jasbeer Singh

(Chief Editor)

Patiala News

ਪੰਜਾਬ ਸਰਕਾਰ ਲੋਕ ਹਿੱਤ ਦੇ ਫੈਸਲਿਆਂ ਨਾਲ ਇਨਸਾਫ ਦੀ ਕਿਰਨ ਬਣੀ : ਬਲਜਿੰਦਰ ਢਿਲੋ

post-img

ਪੰਜਾਬ ਸਰਕਾਰ ਲੋਕ ਹਿੱਤ ਦੇ ਫੈਸਲਿਆਂ ਨਾਲ ਇਨਸਾਫ ਦੀ ਕਿਰਨ ਬਣੀ : ਬਲਜਿੰਦਰ ਢਿਲੋ - ਵਪਾਰੀਆਂ ਤੇ ਕਰਮਚਾਰੀਆਂ ਲਈ ਲਏ ਫੈਸਲੇ ਦੀ ਕੀਤੀ ਸ਼ਲਾਘਾ ਪਟਿਆਲਾ, 6 ਜੂਨ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਜਿੰਦਰ ਸਿੰਘ ਢਿਲੋ ਨੇ ਆਖਿਆ ਕਿ ਪੰਜਾਬ ਸਰਕਾਰ ਅੱਜ ਲੋਕ ਹਿੱਤ ਅਤੇ ਇਤਿਹਾਸਕ ਫੈਸਲੇ ਲੈ ਕੇ ਵਪਾਰੀਆਂ ਲਈ ਤੇ ਕਰਮਚਾਰੀਆਂ ਲਈ ਇਨਸਾਫ਼ ਦੀ ਕਿਰਨ ਬਣ ਗਈ ਹੈ। ਬਲਜਿੰਦਰ ਢਿਲੋ ਨੇ ਇਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੀਤੇ ਦਿਨੀ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 'ਚ ਸੋਧ ਕਰਕੇ ਇੰਸਪੈਕਟਰੀ ਰਾਜ ਦੇ ਖਾਤਮੇ ਦੀ ਸ਼ਲਾਘਾ ਕਰਦਿਆਂ ਕੀਤਾ। ਬਲਜਿੰਦਰ ਢਿਲੋ ਨੇ ਕਿਹਾ ਕਿ ਇਹ ਫੈਸਲਾ ਵੱਡੇ ਵਪਾਰੀਆਂ ਲਈ ਸੁਵਿਧਾ ਬਣੇਗਾ। ਇਹ ਮਾਨ ਸਰਕਾਰ ਦਾ ਵੱਡਾ ਕਦਮ ਹੈ, ਇਸ ਨਾਲ ਪੰਜਾਬ ਵਿੱਚ ਵਪਾਰ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। ਉਨਾ ਕਿਹਾ ਕਿ ਇਹ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ 1958 ਦੇ ਐਕਟ 'ਚ ਸੋਧ ਹੋਣ ਨਾਲ ਹੁਣ 20 ਤੋਂ ਘੱਟ ਕਰਮਚਾਰੀ ਰੱਖਣ ਵਾਲੀਆਂ ਦੁਕਾਨਾਂ ਤੇ ਵਪਾਰਕ ਸੰਸਥਾਵਾਂ 'ਤੇ ਹੁਣ ਲੇਬਰ ਕਾਨੂੰਨ ਲਾਗੂ ਨਹੀਂ ਹੋਣਗੇ। ਉਨਾ ਕਿਹਾ ਕਿ ਇਸ ਸੋਧ ਨਾਲ ਵਪਾਰੀਆਂ ਨੂੰ ਹੁਣ ਕੋਈ ਡਰ ਨਹੀਂ ਰਹੇਗਾ ਅਤੇ ਕਿਸੇ ਦਫ਼ਤਰਾਂ ਦਾ ਕੋਈ ਚੱਕਰ ਨਹੀਂ ਕੱਟਣਾ ਪਵੇਗਾ ਅਤੇ ਕੋਈ ਰਿਪੋਰਟ, ਇੰਸਪੈਕਸ਼ਨ ਜਾਂ ਪਰੇਸ਼ਾਨੀ ਨਹੀਂ ਰਹੇਗੀ। ਉਨਾ ਕਿਹਾ ਕਿ ਇਹ ਕਰਮਚਾਰੀਆਂ ਲਈ ਵੀ ਵਧੀਆ ਖ਼ਬਰ ਹੈ ਕਿ ਉਨ੍ਹਾਂ ਨੂੰ ਹੁਣ ਓਵਰਟਾਈਮ ਦੇ 50 ਘੰਟੇ ਤੋਂ ਵਧਾ ਕੇ 144 (ਘੰਟੇ ਤਿੰਨ ਮਹੀਨੇ ਵਿੱਚ) ਕੀਤੇ ਹਨ ਅਤੇ ਇਸ ਨਾਲ ਕਰਮਚਾਰੀ ਦਿਨ 'ਚ 9 ਘੰਟਿਆਂ ਤੋਂ ਵੱਧ ਕੰਮ ਕਰਕੇ ਦੁੱਗਣੀ ਤਨਖਾਹ ਕਮਾ ਸਕਣਗੇ। ਇਸਤੋ ਇਲਾਵਾ ਹੁਣ ਜੁਰਮਾਨਿਆਂ 'ਚ ਇਨਸਾਫ਼ ਮਿਲੇਗਾ। ਉਨਾ ਕਿਹਾ ਕਿ ਪੰਜਾਬ ਸਰਕਾਰ ਦਿਨੋ ਦਿਨ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਵੱਲ ਅੱਗੇ ਲੈ ਕੇ ਜਾ ਰਹੀ ਹੈ ਅਤੇ ਪੰਜਾਬ ਨੂੰ ਰੰਗਲਾ ਬਣਾਇਆ ਜਾ ਰਿਹਾ ਹੈ ।

Related Post