post

Jasbeer Singh

(Chief Editor)

Patiala News

ਪੰਜਾਬ ਸਰਕਾਰ ਨੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ- ਪੰਨੂ

post-img

ਪੰਜਾਬ ਸਰਕਾਰ ਨੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ- ਪੰਨੂ -ਸਰਕਾਰ ਦੇ ਉਪਰਾਲੇ ਸਦਕਾ ਸਿੱਖਿਆ ਗਰੀਬ ਲੋਕਾਂ ਤੱਕ ਪਹੁੰਚੀ --ਡਾ. ਜਗਜੀਤ ਸਿੰਘ ਦਰਦੀ -ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਬਲਿਕ ਸਕੂਲ ਦਾ ਸਲਾਨਾ ਸਮਾਰੋਹ ਹੋਇਆ ਪਟਿਆਲਾ, 2 ਦਸੰਬਰ 2025 : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਸੂਬਾ ਮੀਡੀਆ ਇੰਚਾਰਜ ਸ. ਬਲਤੇਜ ਸਿੰਘ ਪੰਨੂ ਨੇ ਅੱਜ ਇੱਥੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਲਾਨਾ ਸਮਾਰੋਹ ਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਗਏ ਉਪਰਾਲਿਆਂ ਦਾ ਵਿਸ਼ੇਸ਼ ਵਰਨਣ ਕੀਤਾ। ਇਸ ਮੌਕੇ ਪਦਮਸ੍ਰੀ ਡਾ ਜਗਜੀਤ ਸਿੰਘ ਦਰਦੀ ਚੇਅਰਮੈਨ ਚੜਦੀਕਲਾ ਗਰੁੱਪ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੰਸਥਾਵਾਂ ਨੇ ਵੀ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਦੀ ਸਰਾਹਣਾ ਕੀਤੀ। ਇਸ ਮੌਕੇ ਡਾਇਰੈਕਟਰ ਜਸਵਿੰਦਰ ਕੌਰ ਦਰਦੀ, ਪ੍ਰਿੰਸੀਪਲ ਕੰਵਲਜੀਤ ਕੌਰ ਅਤੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਵੀ ਮੌਜੂਦ ਸਨ। ਇਸ ਮੌਕੇ ਸ ਬਲਤੇਜ ਸਿੰਘ ਪੰਨੂ ਨੇ ਜਿੱਥੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਤੀ ਵਿਸ਼ੇਸ਼ ਉਪਰਾਲਿਆਂ ਦਾ ਜ਼ਿਕਰ ਕੀਤਾ ਉੱਥੇ ਹੀ ਸਮੁੱਚੇ ਦਰਦੀ ਪਰਿਵਾਰ ਵੱਲੋਂ ਸਿੱਖਿਆ ਵਿੱਚ ਪਾਏ, ਵਿਸ਼ੇਸ਼ ਯੋਗਦਾਨ ਦਾ ਵਿਸ਼ੇਸ਼ ਤੌਰ ‘ਤੇ ਵਰਣਨ ਕਰਦਿਆਂ ਕਿਹਾ ਕਿ ਦਰਦੀ ਪਰਿਵਾਰ ਲੰਬੇ ਅਰਸੇ ਤੋਂ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਜ ਅਤੇ ਹੋਰ ਜਿੰਨੀਆਂ ਵੀ ਦਰਦੀ ਪਰਿਵਾਰ ਦੀਆਂ ਸਿੱਖਿਆ ਸੰਸਥਾਵਾਂ ਹਨ, ਉਹਨਾਂ ਨੇ ਬੱਚਿਆਂ ਨੂੰ ਉੱਚ ਪੱਧਰ ਦੀ ਵਿੱਦਿਆ ਹਾਸਲ ਕਰਵਾਈ ਹੈ। ਉਹਨਾਂ ਕਿਹਾ ਇਹਨਾਂ ਸਕੂਲਾਂ ਦੇ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਪੱਧਰ ਅਤੇ ਗੁਰੂ ਨਾਲ ਜੋੜਨ ਲਈ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਿੱਖਿਆ ਦਿੱਤੀ ਜਾਂਦੀ ਹੈ। ਸ ਪੰਨੂ ਨੇ ਕਿਹਾ ਕਿ ਅਜਿਹੇ ਅਦਾਰੇ ਅਤੇ ਅਜਿਹੀਆਂ ਸਿੱਖਿਆ ਸੰਸਥਾਵਾਂ ਸਾਡੇ ਸਮਾਜ ਵਿੱਚ ਬਹੁਤ ਘੱਟ ਨਜ਼ਰ ਆਉਂਦੀਆਂ ਹਨ ਸੋ ਅਜਿਹੀਆਂ ਸੰਸਥਾਵਾਂ ਜਿੱਥੇ ਕਿ ਬੱਚਿਆਂ ਦਾ ਬੌਧਿਕ ਪੱਧਰ ਉੱਪਰ ਚੁੱਕਣ ਦੇ ਉਪਰਾਲੇ ਕੀਤੇ ਜਾਂਦੇ ਹੋਣ ਅਤੇ ਜਿੱਥੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਮਾਪਿਆਂ ਦੀ ਇੱਜਤ ਕਰਨਾ ਸਿਖਾਉਣ ਵਰਗੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹੋਣ ਅਜਿਹੀਆਂ ਸੰਸਥਾਵਾਂ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਲਈ ਸਾਨੂੰ ਪਹਿਲ ਦੇ ਅਧਾਰ ਤੇ ਹਿੰਮਤ ਕਰਨੀ ਚਾਹੀਦੀ ਹੈ। ਇਸ ਮੌਕੇ ਡਾ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਸ਼ੁਰੂ ਤੋਂ ਹੀ ਸਾਨੂੰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਦੇਣ ਦੀ ਪ੍ਰੇਰਣਾ ਦਿੱਤੀ ਗਈ ਹੈ। ਡਾ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਹਮੇਸ਼ਾ ਹੀ ਆਪਣੇ ਦੇਸ਼ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਲਈ ਸਿੱਖਿਆਵਾਂ ਦਿੰਦੇ ਹਾਂ, ਉਹਨਾਂ ਕਿਹਾ ਕਿ ਸਾਡੇ ਇਹਨਾਂ ਅਦਾਰਿਆਂ ਵਿੱਚ ਸ਼ੁਰੂ ਤੋਂ ਹੀ ਗੁਰੂ ਨਾਲ ਜੋੜ ਅਤੇ ਬੱਚਿਆਂ ਨੂੰ ਹਰ ਪੱਖੋਂ ਉਹਨਾਂ ਦਾ ਬੌਧਿਕ ਪੱਧਰ ਉਪਰ ਚੁੱਕਣ ਦੇ ਉਪਰਾਲੇ ਕੀਤੇ ਜਾਂਦੇ ਹਨ। ਡਾ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਦੇ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਉਪਰਾਲੇ ਕਰ ਰਹੀ ਹੈ, ਉਸ ਨਾਲ ਪੰਜਾਬ ਵਿੱਚ ਖਾਸ ਕਰਕੇ ਗਰੀਬੀ ਤਬਕੇ ਨਾਲ ਸਬੰਧਿਤ ਵਿਦਿਆਰਥੀ ਦੀ ਪਹੁੰਚ ਵਿੱਚ ਇਹ ਪੜ੍ਹਾਈ ਹੋਈ ਹੈ। ਉਹਨਾਂ ਕਿਹਾ ਕਿ ਜੋ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਹਨ, ਉਹਨਾਂ ਉਪਰਾਲਿਆਂ ਸਦਕਾ ਹੀ ਹੁਣ ਪੂਰੇ ਸੂਬੇ ਦੇ ਵਿੱਚ ਜਿੱਥੇ ਟੀਚਰਾਂ ਨੂੰ ਵਿਦੇਸ਼ਾਂ ਚੋਂ ਬੱਚਿਆਂ ਦੀ ਪੜ੍ਹਾਈ ਲਈ ਪ੍ਰੇਰਨਾ ਅਤੇ ਟ੍ਰੇਨਿੰਗ ਦਿੱਤੀ ਗਈ ਹੈ, ਉਥੇ ਹੀ ਪੰਜਾਬ ਸਰਕਾਰ ਹੁਣ ਵਿਦਿਆਰਥੀਆਂ ਨੂੰ ਵੀ ਟੂਰ ਮੁਫਤ ਵਿੱਚ ਲੈ ਕੇ ਜਾ ਰਹੀ ਹੈ। ਇਹ ਪਹਿਲੀ ਸਰਕਾਰ ਹੈ ਜਿਸ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਇੰਨੇ ਵੱਡੇ ਪ੍ਰਬੰਧ ਉਹ ਵੀ ਮੁਫਤ ਵਿੱਚ ਕੀਤੇ ਹੋਣ ਉਹਨਾਂ ਕਿਹਾ ਕਿ ਅਸੀਂ ਇਸ ਦਾ ਅਦਾਰਿਆਂ ਦੇ ਵਿੱਚ ਜੋ ਵੀ ਪੜ੍ਹਾਈ ਹੋਏਗੀ। ਉਹ ਹਰ ਆਮ ਲੋਕਾਂ ਦੇ ਪਹੁੰਚ ਵਿੱਚ ਹੋਵੇਗੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਕਵਿਤਾ, ਗਾਇਨ ਅਤੇ ਹੋਰ ਮੁਕਾਬਲੇ ਕਰਵਾਏ ਗਏ, ਜਿਨਾਂ ਵਿੱਚ ਸਾਡੇ ਸਿਹਤ ਨਾਲ ਸੰਬੰਧਿਤ ਜੋ ਬਿਮਾਰੀਆਂ ਫੈਲਦੀਆਂ ਹਨ, ਉਹਨਾਂ ਦੇ ਮੁਕਾਬਲੇ ਵੀ ਸਹੀ ਫਾਸਟ ਫੂਡ ਬਣਾਉਣ ਲਈ ਕਰਵਾਏ ਗਏ। ਇਸ ਮੌਕੇ ਜੇਤੂ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Related Post

Instagram