post

Jasbeer Singh

(Chief Editor)

Patiala News

ਪੰਜਾਬ ਸਰਕਾਰ ਅਵਾਮ ਦੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਲਈ ਲਗਾਤਾਰ ਕਰ ਰਹੀ ਹੈ ਕੰਮ: ਵਿਧਾਇਕ ਗੁਰਲਾਲ ਘਨੌਰ

post-img

ਪੰਜਾਬ ਸਰਕਾਰ ਅਵਾਮ ਦੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਲਈ ਲਗਾਤਾਰ ਕਰ ਰਹੀ ਹੈ ਕੰਮ: ਵਿਧਾਇਕ ਗੁਰਲਾਲ ਘਨੌਰ ਵਿਧਾਇਕ ਨੇ ਘਨੌਰ ਵਿੱਚ ਚੱਲ ਰਹੇ ਵੱਖ-ਵੱਖ ਥਾਈ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ,ਪਬਲਿਕ ਨਾਲ ਕੀਤੀ ਗੱਲਬਾਤ ਘਨੌਰ, 20 ਜੂਨ (ਅਲੀ):ਪੰਜਾਬ ਸਰਕਾਰ ਦੇ ਨਿਯਮਤ ਜਨਕਲਿਆਣੀ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਅਵਾਮ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਹਰ ਪੱਧਰ 'ਤੇ ਜਮੀਨੀ ਹਕੀਕਤਾਂ ਅਨੁਸਾਰ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਲੋਕ ਪੱਖੀ ਤੇ ਵਿਕਾਸ ਪਸੰਦ ਨੀਤੀਆਂ ਨਾਲ ਲੋਕਾਂ ਨੂੰ ਹਰੇਕ ਸਤ੍ਹਾ ਤੇ ਸਹੂਲਤਾਂ ਪਹੁੰਚਾ ਰਹੀ ਹੈ। ਉਨ੍ਹਾਂ ਘਨੌਰ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਥਾਈਂ ਵਿਕਾਸ ਕਾਰਜਾਂ ਨਵੀ ਬਣਾਈਆਂ ਪੁਲੀਆ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਸਰੋਤਾਂ ਦਾ ਜਾਇਜ਼ਾ ਕਰਦੇ ਹੋਏ ਘਨੌਰ ਦੇ ਵਾਸੀਆਂ ਨਾਲ ਹੋਰਨਾਂ ਕੰਮਾਂ ਪ੍ਰਤੀ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਦੇ ਹੋਏ ਕਿਹਾ ਕਿ ਹਲਕਾ ਘਨੌਰ ਦੇ ਵਾਸੀਆਂ ਦੀ ਲੋੜਾਂ, ਚੁਣੌਤੀਆਂ ਅਤੇ ਵਿਕਾਸ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਪਹਿਲ ਦਿੰਦੇ ਹਨ।ਉਹ ਘਨੌਰ ਦੇ ਨਾਗਰਿਕਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਤਿੰਨ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਰਾਜ ਵਿਚ ਸੂਚਨਾ ਤੇ ਤਕਨਾਲੋਜੀ ਦੀ ਮਦਦ ਨਾਲ ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤਖੋਰੀ ਤੇ ਖੱਜਲਖੁਆਰੀ ਨੂੰ ਘਟਾ ਕੇ ਲੋਕਾਂ ਲਈ ਇੱਕ ਵਾਧੂ ਸੁਖਦਾਈ ਸਿਸਟਮ ਤਿਆਰ ਕੀਤਾ ਹੈ। ਲੋਕ ਹੁਣ ਆਪਣਾ ਕੰਮ ਆਸਾਨੀ ਨਾਲ, ਬਿਨਾਂ ਸਿਫ਼ਾਰਸ਼ਾਂ ਜਾਂ ਰੁਕਾਵਟਾਂ ਦੇ ਕਰਵਾ ਰਹੇ ਹਨ। ਉਨ੍ਹਾਂ ਨੇ ਖ਼ਾਸ ਤੌਰ ਤੇ ਕਿਸਾਨੀ ਖੇਤਰ ਵਿੱਚ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਲਾਭਕਾਰੀ ਬਣਾਉਣ ਲਈ ਨਿਰੰਤਰ ਪਾਵਰ ਬਿਜਲੀ ਸਪਲਾਈ ਅਤੇ ਸੂਬੇ ਭਰ ਦੇ ਕਿਸਾਨਾਂ ਦੇ ਹਰ ਖੇਤ ਤੱਕ ਨਹਿਰੀ ਪਾਣੀ ਨੂੰ ਯਕੀਨ ਬਣਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਗੱਲਬਾਤ ਦੌਰਾਨ ਨੌਜਵਾਨਾਂ ਦੇ ਭਵਿੱਖ ਨਿਰਮਾਣ ਵੱਲ ਇਸ਼ਾਰਾ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਦੇ ਅਧਾਰ 'ਤੇ ਸਰਕਾਰੀ ਨੌਕਰੀਆਂ ਮਿਲਣ ਕਰਕੇ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਥੇ ਬਿਨਾਂ ਰਿਸ਼ਵਤ, ਬਿਨਾਂ ਸਿਫ਼ਾਰਸ਼, ਨਿਰੋਲ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ।ਜਦ ਕਿ ਮਾਨ ਸਰਕਾਰ ਵੱਲੋਂ ਨੋਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਬਣਾਉਣ, ਉਦਯੋਗਿਕ ਨਿਵੇਸ਼ ਵਧਾਉਣ ਅਜਿਹੇ ਫੈਸਲੇ ਲਏ ਜਾ ਰਹੇ ਹਨ। ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਦੁਹਰਾਇਆ ਕਿ ਮਾਨ ਸਰਕਾਰ ਪੰਜਾਬੀ ਅਵਾਮ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੀ ਹੈ ਅਤੇ ਇਹ ਯਤਨ ਤਦ ਤੱਕ ਜਾਰੀ ਰਹੇਗਾ ਜਦ ਤੱਕ ਹਰੇਕ ਘਰ ਤੱਕ ਵਿਕਾਸ ਦੀ ਕਿਰਣ ਨਹੀਂ ਪਹੁੰਚ ਜਾਂਦੀ।ਇਸ ਮੌਕੇ ਕਾਰਜ ਸਾਧਕ ਅਫਸਰ ਘਨੌਰ ਚੇਤਨ ਸ਼ਰਮਾ,ਮਨਦੀਪ ਕੌਰ ਹੰਜਰਾ ਪ੍ਰਧਾਨ ਨਗਰ ਪੰਚਾਇਤ ਘਨੌਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਜਰਾ ਪੰਮਾ ਘਨੌਰ, ਪ੍ਰੇਮ ਸਿੰਘ ਵੜੈਚ,ਸੁਰਿੰਦਰ ਤੁਲੀ, ਮੱਖਣ ਖਾਨ, ਗੁਰਵਿੰਦਰ ਕਾਲਾ,ਨਜੀਰ ਖਾਨ,ਬਿੰਦਰ,ਕਲਰਕ ਰਾਜੀਵ,ਕਲਰਕ ਪ੍ਰਿਤਪਾਲ ਸ਼ਰਮਾ ਸਮੇਤ ਸਬੰਧਤ ਅਧਿਕਾਰੀ, ਕੋਸਲਰ ਅਤੇ ਘਨੌਰ ਦੀਆਂ ਹੋਰ ਮੁੱਖ ਸਖਸੀਅਤਾਂ ਵੀ ਮੌਜੂਦ ਸਨ।

Related Post

Instagram