post

Jasbeer Singh

(Chief Editor)

Patiala News

ਪੰਜਾਬ ਸਰਕਾਰ ਵੱਲੋਂ ਟਾਂਗਰੀ ਨਦੀ ਦੀ ਸਫਾਈ ਅਤੇ ਮੁਰੰਮਤ ਲਈ 16 ਕਰੋੜ 72 ਲੱਖ ਰੁਪਏ ਜਾਰੀ : ਵਿਧਾਇਕ ਪਠਾਣਮਾਜਰਾ

post-img

ਪੰਜਾਬ ਸਰਕਾਰ ਵੱਲੋਂ ਟਾਂਗਰੀ ਨਦੀ ਦੀ ਸਫਾਈ ਅਤੇ ਮੁਰੰਮਤ ਲਈ 16 ਕਰੋੜ 72 ਲੱਖ ਰੁਪਏ ਜਾਰੀ : ਵਿਧਾਇਕ ਪਠਾਣਮਾਜਰਾ ਦੇਵੀਗੜ੍ਹ, 30 ਜੂਨ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਦੇਵੀਗੜ ਇਲਾਕੇ ਦੇ ਲੋਕਾਂ ਨੂੰ ਹੜਾਂ ਤੋਂ ਬਚਾਉਣ ਲਈ ਟਾਂਗਰੀ ਨਦੀ ਦੇ ਬੰਨਾਂ ਦੀ ਮੁਰੰਮਤ ਅਤੇ ਸਫਾਈ ਲਈ ਵੱਡਾ ਕਦਮ ਚੁੱਕਦਿਆਂ 16 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਖੂੁਸ਼ੀ ਹੋਈ ਹੈ ਕਿ ਟਾਂਗਰੀ ਨਦੀ ਜੋ ਕਿ ਮੋਰਨੀ ਹਿੱਲ ਤੋਂ ਸ਼ੁਰੂ ਹੋ ਕੇ ਹਰਿਆਣਾ ਰਾਹੀਂ ਪੰਜਾਬ ਵਿੱਚ ਦਾਖਲ ਹੁੰਦੀ ਹੈ, ਹੁਣ ਪਟਿਆਲਾ ਜ਼ਿਲੇ ਵਿੱਚ 21.52 ਕਿਲੋਮੀਟਰ ਲੰਮੇਂ ਹਿੱਸੇ ਵਿੱਚ ਟਾਂਗਰੀ ਨਦੀ ਬਣਵਾਈ ਜਾ ਰਹੀ ਹੈ। ਇਸ ਦੌਰਾਨ 16 ਕਰੋੜ 72 ਲੱਖ ਦੇ ਪ੍ਰੋਜੈਕਟ ਰਾਹੀਂ ਨਦੀ ਦੇ ਸੱਜੇ ਅਤੇ ਖੱਬੇ ਬੰਨਾਂ ਦੀ ਮੁਰੰਮਤ ਮੈਂਟੀਨੈੱਸ ਅਤੇ ਰੀਸ਼ੈਂਪਿੰਗ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਇਸ ਦੇ ਨੇੜਲੇ ਪਿੰਡਾਂ ਦੀ ਅਬਾਦੀ ਅਤੇ ਫਸਲਾਂ ਨੂੰ ਹੜ ਤੋਂ ਬਚਾਉਣਾ ਹੈ। ਉਨਾਂ ਕਿਹਾ ਕਿ ਨਦੀ ਦੀ ਪ੍ਰਵਾਹ ਸਮਰੱਥਾ ਵਧਾ ਕੇ ਭਵਿੱਖ ਦੇ ਹਾਨੀਕਾਰਕ ਹੜਾਂ ਤੋਂ ਰੋਕਥਾਮ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਰਕੰਡਾ ਦਰਿਆ ਵਿੱਚ ਆਊਟਵਾਲ ਦੇ ਇਲਾਕੇ ਦੀ ਬਿਹਤਰ ਨਿਕਾਸੀ ਯੋਜਨਾ ਸਰਕਾਰ ਦੀ ਜਨਹਿਤ ਅਤੇ ਵਾਤਾਵਰਣ ਸੰਰੱਖਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨਾਂ ਕਿਹਾ ਕਿ ਉਹ ਪਟਿਆਲਾ ਅਤੇ ਦੇਵੀਗੜ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਕੰਮ ਜਲਦੀ ਸ਼ੁਰੂ ਹੋ ਜਾਵੇਗਾ ।

Related Post