
ਪ੍ਰਾਪਰਟੀ ਡੀਲਰ ਪਰਵਿੰਦਰ ਸਿੰਘ ਪੱਪੂ ਨੂੰ ਗਹਿਰਾ ਸਦਮਾ ਪਿਤਾ ਸਵਰਵਾਸ, ਭੋਗ ਅੱਜ
- by Jasbeer Singh
- June 30, 2025

ਪ੍ਰਾਪਰਟੀ ਡੀਲਰ ਪਰਵਿੰਦਰ ਸਿੰਘ ਪੱਪੂ ਨੂੰ ਗਹਿਰਾ ਸਦਮਾ ਪਿਤਾ ਸਵਰਵਾਸ, ਭੋਗ ਅੱਜ ਦੇਵੀਗੜ੍ਹ, 30 ਜੂਨ : ਦੇਵੀਗੜ ਦੇ ਉੱਘੇ ਪ੍ਰਾਪਰਟੀ ਡੀਲਰ ਪਰਵਿੰਦਰ ਸਿੰਘ ਪੱਪੂ, ਸੁਖਵਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਦੇ ਪਿਤਾ ਅਤੇ ਹਲਕਾ ਸਨੌਰ ਦੇ ਸੀਨੀਅਰ ਪੱਤਰਕਾਰ ਮੁਖਤਿਆਰ ਸਿੰਘ ਨੌਗਾਵਾਂ ਦੇ ਜੀਜਾ ਕੇਵਲ ਸਿੰਘ ਜੋ ਕਿ ਅਕਾਲ ਚਲਾਣਾ ਕਰ ਗਏ ਹਨ। ਉਨਾਂ ਦੀ ਅੰਤਿਮ ਯਾਤਰਾ ਵਿੱਚ ਬਜੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਬਲਿਹਾਰ ਸਿੰਘ ਰੁੜਕੀ, ਚੇਅਰਮੈਨ ਬਲਦੇਵ ਸਿੰਘ ਦੇਵੀਗੜ, ਰਾਜਾ ਧੰਜੂ ਦੇਵੀਗੜ, ਪੰਜੂ ਰਾਮ, ਸੰਜੀਵ ਸਿੰਗਲਾ, ਅਮਿਤ ਸ਼ਰਮਾ, ਗੁਰਿੰਦਰ ਰਾਜੂ, ਕਰਮਜੀਤ ਸਿੰਘ ਖੇੜੀਰਾਨਵਾਂ, ਭੁਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਸਕੂਲ, ਕਰਮਜੀਤ ਸਿੰਘ ਕੋਂਸਲਰ ਰੁੜਕੀ, ਸੁਰਜੀਤ ਸਿੰਘ ਥਿੰਦ, ਭੋਲਾ ਮਲਕਪੁਰ, ਸੁਖਦੇਵ ਸ਼ਰਮਾ, ਗੁਰਚਰਨ ਸਿੰਘ ਖਾਲਸਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੇਵਲ ਸਿੰਘ ਜੋ ਕਿ ਕੁਝ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ ਕਿ 24 ਜੂਨ ਦਿਨ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ। ਉਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਅਤੇ ਅੰਤਿਮ ਅਰਦਾਸ 29 ਜੂਨ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਦੁਆਰਾ ਸਾਹਿਬ ਪਿੰਡ ਰੁੜਕੀ ਬੁੱਧ ਸਿੰਘ ਨੇੜੇ ਦੇਵੀਗੜ ਵਿਖੇ ਹੋਵੇਗੀ।