post

Jasbeer Singh

(Chief Editor)

Punjab

ਪੰਜਾਬ ਸਰਕਾਰ ਨੇ ਮਾਧੋਪੁਰ ਦੇ ਫਲੱਡ ਗੇਟ ਟੁੱਟਣ ਦੇ ਮਾਮਲੇ ਵਿਚ ਮੁਅੱਤਲ ਕੀਤੇ ਤਿੰਨ ਅਧਿਕਾਰੀ

post-img

ਪੰਜਾਬ ਸਰਕਾਰ ਨੇ ਮਾਧੋਪੁਰ ਦੇ ਫਲੱਡ ਗੇਟ ਟੁੱਟਣ ਦੇ ਮਾਮਲੇ ਵਿਚ ਮੁਅੱਤਲ ਕੀਤੇ ਤਿੰਨ ਅਧਿਕਾਰੀ ਚੰਡੀਗੜ੍ਹ, 20 ਸਤੰਬਰ 2025 : ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟਾਂ ਦੇ ਟੁੱਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾਾ ਹੈ। ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਬਣਾਈ ਕਮੇਟੀ ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ 5 ਮੈਂਬਰੀ ਮਾਹਰਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਏ ਕੇ ਬਜਾਜ ਹੋਣਗੇ ਜਦੋਂ ਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐਨ ਕੇ ਜੈਨ ਅਤੇ ਵਿਆਸ ਦੇਵ ਮੈਂਬਰ ਹੋਣਗੇ। ਜਾਂਚ ਵਿਚ ਅਸਰ ਨਾ ਪਵੇ ਦੇ ਚਲਦਿਆਂ ਤਿੰਨ ਸਸਪੈਂਡ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕਮੇਟੀ ਦੇ ਗਠਨ ਤੋ ਪਹਿਲਾਂ ਤਿੰਨ ਅਧਿਕਾਰੀ ਅਤੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ ਤਾਂ ਕਿ ਜਾਂਚ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਵੇ। ਜਲ ਸਰੋਤ ਵਿਭਾਗ ਨੇ ਗੁਰਦਾਸਪੁਰ ਦੇ ਐਕਸੀਅਨ ਨਿਤੀਨ ਸੂਦ, ਐਸ. ਡੀ. ਓ. ਅਰੁਣ ਕੁਮਾਰ ਅਤੇ ਜੇ ਈ ਸਚਿਨ ਠਾਕੁਰ ਨੂੰ ਮੁਅੱਤਲ ਕੀਤਾ ਹੈ। ਜਿਕਰਯੋਗ ਕਿ 27 ਅਗਸਤ ਨੂੰ ਰਵੀ ਦਰਿਆ ਵਿਚ ਇਕਦਮ ਪਾਣੀ ਆਉਣ ਨਾਲ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸਨ। ਗੇਟ ਟੁੱਟਣ ਮੌਕੇ ਇੱਕ ਮੁਲਾਜ਼ਮ ਵੀ ਪਾਣੀ ਵਿਚ ਰੁੜ੍ਹ ਗਿਆ ਸੀ।

Related Post